Posted on January 10th, 2014

ਚੰਡੀਗੜ੍ਹ- ਆਮ ਆਦਮੀ ਪਾਰਟੀ ਦੇ ਅਹਿਮ ਨੇਤਾ ਸੰਜੇ ਸਿੰਘ ਅਤੇ ਉੱਘੇ ਵਕੀਲ ਐਚ.ਐਸ. ਫੂਲਕਾ ਨੇ ਭਰੋਸਾ ਦਿਤਾ ਕਿ ਜੇ ਉਨ੍ਹਾਂ ਦੀ ਪਾਰਟੀ ਆਉਂਦੀਆਂ ਲੋਕ-ਸਭਾ ਚੋਣਾਂ ਮਗਰੋਂ ਸੱਤਾ ਵਿਚ ਆਈ ਤਾਂ 1984 ਦੇ ਸਿੱਖ ਕਤਲੇਆਮ ਦੀ ਡੂੰਘਾਈ ਵਿਚ ਜਾਂਚ ਕਰਾਉਣ ਲਈ ਅਤੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸਥਾਪਤ ਕਰੇਗੀ। ਇਨ੍ਹਾਂ ਨੇਤਾਵਾਂ ਨੇ ਕਿਹਾ ਕਿ ਜੇ ਕੇਂਦਰ ਵਿਚ ਉੁਨ੍ਹਾਂ ਦੀ ਪਾਰਟੀ ਦਾ ਸੰਸਦ 'ਚ ਬਹੁਮਤ ਹੋ ਗਿਆ ਤਾਂ ਸੰਵਿਧਾਨ ਦੀ ਧਾਰਾ 25 ਹੇਠ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਕਹਿਣ ਵਾਲੀ ਲਾਈਨ 'ਚ ਸੋਧ ਕਰ ਕੇ ਵੱਖਰੀ ਪਛਾਣ ਦਿਤੀ ਜਾਵੇਗੀ।
ਦੇਰ ਰਾਤ ਪੰਜਾਬ ਪੁਲਿਸ ਦੇ ਸੇਵਾਮੁਕਤ ਡੀ.ਜੀ.ਪੀ. ਸ਼ਸ਼ੀ ਕਾਂਤ ਦੀ ਰਿਹਾਇਸ਼ 'ਤੇ ਆਏ ਸ. ਫੂਲਕਾ ਅਤੇ ਸੰਜੇ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਆਮ ਲੋਕਾਂ ਅਤੇ ਵਿਸ਼ੇਸ਼ ਕਰ ਕੇ ਸਿੱਖ ਕੌਮ ਨੂੰ ਯਕੀਨ ਦੁਆਇਆ ਕਿ ਗੁਜਰਾਤ ਦੇ ਦੰਗਿਆਂ ਦੀ ਤਫ਼ਤੀਸ਼ ਕਰਨ ਵਾਲੀ ਗਠਿਤ ਕੀਤੀ ਵਿਸ਼ੇਸ਼ ਟੀਮ ਦੀ ਤਰਜ਼ 'ਤੇ ਹੀ ਇਹ ਕਮੇਟੀ ਬਣਾਈ ਜਾਵੇਗੀ ਜੋ ਸ਼ਰੇਆਮ ਘੁੰਮ ਰਹੇ, ਸਿੱਖਾਂ ਦੇ ਕਾਤਲ, ਦੋਸ਼ੀਆਂ ਨੂੰ ਸਜ਼ਾ ਦੁਆ ਸਕੇ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਅਤੇ ਸੁਪ੍ਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਗੁਜਰਾਤ ਵਿਚ ਗੋਧਰਾ ਕਾਂਡ ਦੇ ਦੋਸ਼ੀਆਂ ਨੂੰ, ਇਸ ਤਰ੍ਹਾਂ ਦੀ ਹੀ ਸਪੈਸ਼ਨ ਇਨਵੈਸਟੀਗੇਸ਼ਨ ਟੀਮ ਨੇ ਸਜ਼ਾ ਦੁਆਈ ਸੀ। ਸ. ਫੂਲਕਾ ਅਤੇ ਸੰਜੇ ਸਿੰਘ ਨੇ ਕਿਹਾ ਕਿ 'ਆਪ' ਦਾ ਸਟੈਂਡ ਬੜਾ ਸਾਫ਼ ਹੈ ਕਿ ਉੱਚ ਪਧਰੀ ਜਾਂਚ ਕਰਾ ਕੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਹਰ ਹਾਲਤ ਵਿਚ ਦੁਆਈ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਦਿੱਲੀ ਸੂਬੇ ਦੀ ਸਰਕਾਰ ਤਾਂ ਇਹ ਫ਼ੈਸਲੇ ਨਹੀਂ ਲੈ ਸਕਦੀ ਅਤੇ ਕੇਂਦਰ ਵਿਚ ਸਰਕਾਰ ਬਣਨ 'ਤੇ ਹੀ ਅਸੀ ਸਿੱਖ ਕੌਮ ਨਾਲ ਹੋਈ ਬੇਇਨਸਾਫ਼ੀ ਨੂੰ ਹੀ ਸੁਧਾਰ ਸਕਦੇ ਹਾਂ। 'ਆਪ' ਦੇ ਨੇਤਾਵਾਂ ਨੇ ਅੱਜ ਸ਼ਸ਼ੀ ਕਾਂਤ ਨੂੰ ਅਗ਼ਵਾ ਕਰਨ ਦੀ ਕੋਸ਼ਿਸ਼ ਨੂੰ ਨਿੰਦਦੇ ਹੋਏ ਕਿਹਾ ਕਿ ਪੰਜਾਬ ਵਿਚ
ਅਕਾਲੀ-ਬੀਜੇਪੀ ਸਰਕਾਰ ਗੁੰਡਾਗਰਦੀ ਕਰ ਰਹੀ ਹੈ ਅਤੇ ਨਸ਼ਿਆਂ ਦੇ ਸ਼ਰੇਆਮ ਵਪਾਰ ਵਿਚ ਇਸ ਦੇ ਮੰਤਰੀ ਅਤੇ ਵਿਸ਼ੇਸ਼ ਕਰ ਕੇ ਡਿਪਟੀ ਮੁੱਖ ਮੰਤਰੀ ਦੇ ਸਾਲਾ ਸਾਹਿਬ ਫਸੇ ਹੋਏ ਹਨ। ਇਸ ਡਰੱਗ-ਮਾਫ਼ੀਏ ਦੀਆਂ ਕਾਰਗੁਜ਼ਾਰੀਆਂ ਦੀ ਸੀ.ਬੀ.ਆਈ. ਵਲੋਂ ਜਾਂਚ ਕਰਾਉਣ ਦੀ ਪੁਰਜ਼ੋਰ ਮੰਗ ਕਰਦੇ ਹੋਏ ਫੂਲਕਾ-ਸੰਜੇ, ਸ਼ਸ਼ੀ ਕਾਂਤ ਅਤੇ ਹੋਰ ਨੇਤਾਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਇਹ ਜਾਂਚ ਸੀ.ਬੀ.ਆਈ. ਦੇ ਹਵਾਲੇ ਕਰੇ।
ਉਮਰ ਕੈਦ ਜਾਂ 14 ਸਾਲ ਦੀ ਸਜ਼ਾ ਕੱਟ ਚੁੱਕੇ ਸਿੱਖ ਨੌਜੁਆਨਾਂ, ਭਾਵੇਂ ਉਹ ਕਿਸੇ ਵੀ ਤਰ੍ਹਾਂ ਦੇ ਕੇਸਾਂ 'ਚ ਫਸੇ ਸਨ, ਦੇ ਹੱਥ ਵਿਚ ਆਵਾਜ਼ ਉਠਾਉਂਦੇ ਹੋਏ ਇਨ੍ਹਾਂ ਨੇਤਾਵਾਂ ਨੇ ਕਿਹਾ ਕਿ ਜਦੋਂ ਸੁਪਰੀਮ ਕੋਰਟ ਨੇ ਮਾਮਲੇ ਰਿਵਿਊ ਕਰਨ ਲਈ ਕਿਹਾ ਹੈ ਅਤੇ ਸਜ਼ਾ-ਜ਼ਾਬਤ ਦੋਸ਼ੀਆਂ ਜਾਂ ਕੈਦੀਆਂ ਨੂੰ ਰਿਲੀਜ਼ ਕਰਨਲਈ ਹੁਕਮ ਦਿਤੇ ਹਨ ਤਾਂ ਫਿਰ ਦੇਸ਼ ਦਾ ਕਾਨੂੰਨ ਸਿੱਖਾਂ ਵਾਸਤੇ ਵੱਖਰੇ ਤੌਰ 'ਤੇ ਕਿਉਂ ਲਾਗੂਕੀਤਾ ਜਾਂਦਾ ਹੈ।
ਇਹ ਪੁੱਛੇ ਜਾਣ 'ਤੇ ਕਿ ਪੰਜਾਬ ਸਰਕਾਰ, ਗੁਰਬਖ਼ਸ਼ ਸਿੰਘ ਦੇ ਮੁਹਾਲੀ ਵਿਚ ਮਰਨ ਵਰਤ 'ਤੇ ਬੈਠਣ ਦੌਰਾਨ, ਸ਼ਸ਼ੀ ਕਾਂਤ ਵਲੋਂ ਜਾਤੀ ਦੰਗੇ ਭੜਕਾਉਣ ਦੇ ਦੋਸ਼ ਵਿਚ, ਕੇਸ ਦਰਜ ਕਰਨਾ ਚਾਹੁੰਦੀ ਹੈ, ਦੇ ਜਵਾਬ ਵਿਚ ਸ਼ਸ਼ੀ ਕਾਂਤ ਗੁੱਸੇ ਵਿਚ ਆ ਗਏ ਅਤੇ ਜਵਾਬ ਦਿਤਾ ਕਿ ਮੈਂ ਤਾਂ ਇਨਸਾਫ਼ ਦੀ ਗੱਲ ਕਰਾਂਗਾ, ਭਾਵੇਂ ਉਹ ਸਿੱਖ ਹੋਵੇ, ਹਿੰਦੂ ਹੋਵੇ, ਸ਼ਸ਼ੀ ਕਾਂਤ ਨੇ ਸਾਫ਼ ਸਾਫ਼ ਕਿਹਾ ਕਿ ਉਹ ਪੰਜਾਬ ਦੀ ਜੁਆਨੀ ਨਸ਼ਿਆਂ ਵਿਚ ਸੜ ਰਹੀ ਹੈ ਅਤੇ ਉਹ ਇਸ ਵਿਰੁਧ ਲੜਾਈ ਜਾਰੀ ਰਖਣਗੇ। ਇਹ ਪੁੱਛੇ ਜਾਣ 'ਤੇ ਕਿ ਬਤੌਰ ਡੀ.ਜੀ.ਪੀ. ਉਨ੍ਹਾਂ ਨੇ ਨਸ਼ਿਆਂ ਵਿਰੁਧ ਕੁੱਝ ਨਹੀਂ ਬੋਲਿਆ ਤਾਂ ਸ਼ਸ਼ੀ ਕਾਂਤ ਨੇ ਸਪਸ਼ਟ ਕੀਤਾ ਕਿ ਉਹ ਪਿਛਲੇ 7 ਸਾਲ ਤੋਂ ਇਸ ਮੁਹਿੰਮ 'ਚ ਲੱਗੇ ਹੋਏ ਹਨ ਜਦੋਂ ਕਿ ਸੇਵਾਮੁਕਤ ਸਿਰਫ਼ 1 ਸਾਲ ਤੋਂ ਹੋਏ ਹਨ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026