Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਦੇਵਯਾਨੀ ਖੋਬਰਾਗੜੇ 'ਤੇ ਅਮਰੀਕਾ 'ਚ ਦਾਖਲੇ 'ਤੇ ਲਗਾਈ ਗਈ ਪਾਬੰਦੀ

Posted on January 11th, 2014

ਵਾਸ਼ਿੰਗਟਨ- ਭਾਰਤੀ ਕੂਟਨੀਤਕ ਦੇਵਯਾਨੀ ਖੋਬਰਾਗੜੇ 'ਤੇ ਅਮਰੀਕਾ 'ਚ ਦਾਖਲ ਹੋਣ 'ਤੇ ਪ੍ਰਭਾਵੀ ਰੂਪ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ। ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਉਨ੍ਹਾਂ ਦਾ ਨਾਮ ਲੁੱਕ ਆਊਟ ਪ੍ਰਣਾਲੀ 'ਚ ਪਾਇਆ ਜਾਵੇਗਾ ਤਾਂ ਜੋ ਨਿਯਮਿਤ ਪੱਧਰ 'ਤੇ ਵੀਜ਼ਾ ਜਾਰੀ ਹੋਣ ਤੋਂ ਰੋਕਿਆ ਜਾ ਸਕੇ। 
ਅਮਰੀਕੀ ਵਿਦੇਸ਼ ਮੰਤਰਾਲਾ ਦੀ ਬੁਲਾਰਨ ਜੇਨ ਪਸਾਕੀ ਨੇ ਕਿਹਾ ਹੈ ਕਿ ਦੇਵਯਾਨੀ ਦੀ ਅਮਰੀਕਾ ਤੋਂ ਰਵਾਨਗੀ ਨਾਲ ਵੀ 39 ਸਾਲਾਂ ਕੂਟਨੀਤਕ ਦੇ ਖਿਲਾਫ ਦੋਸ਼ਾਂ 'ਚ ਬਦਲਾਅ ਨਹੀਂ ਹੋਇਆ ਹੈ। ਉਨ੍ਹਾਂ ਨੂੰ ਅਮਰੀਕਾ 'ਚ ਆਉਣ ਦੀ ਉਸ ਵਕਤ ਹੀ ਇਜਾਜ਼ਤ ਦਿੱਤੀ ਜਾਵੇਗੀ ਜਦ ਉਹ ਅਦਾਲਤ ਦੇ ਅਧਿਕਾਰ ਖੇਤਰ ਨੂੰ ਆਪਣੇ ਆਪ ਹੀ ਸਵੀਕਾਰ ਕਰਨਗੇ। ਦੇਵਯਾਨੀ ਦਾ ਵਿਆਹ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਨਾਲ ਹੋਇਆ ਹੈ ਅਤੇ ਉਨ੍ਹਾਂ ਦੀਆਂ 6 ਅਤੇ 3 ਸਾਲਾਂ ਦੀਆਂ ਦੋ ਬੇਟੀਆਂ ਹਨ।


Archive

RECENT STORIES