Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੇਵਾਮੁਕਤ ਜੱਜ ਸਵਤੰਤਰ ਕੁਮਾਰ ਖਿਲਾਫ ਜਾਂਚ ਲਈ ਸੁਪਰੀਮ ਕੋਰਟ ਪਹੁੰਚੀ ਪੀੜਤ ਵਕੀਲ

Posted on January 13th, 2014


ਨਵੀਂ ਦਿੱਲੀ- ਇਕ ਸਾਬਕਾ ਸਿਖਾਂਦਰੂ ਵਕੀਲ, ਜਿਸ ਨੇ ਜਸਟਿਸ ਸਵਤੰਤਰ ਕੁਮਾਰ ਖਿਲਾਫ ਜਿਣਸੀ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ ਨੇ ਸੇਵਾਮੁਕਤ ਜੱਜ ਕੁਮਾਰ ਖਿਲਾਫ ਜਾਂਚ ਦੀ ਮੰਗ ਲਈ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਹੈ। ਚੀਫ ਜਸਟਿਸ ਪੀ ਸਾਥਾਸਿਵਮ ਦੀ ਅਗਵਾਈ ਵਾਲੇ ਬੈਂਚ, ਜਿਸ ਕੋਲ ਮਾਮਲੇ 'ਤੇ ਛੇਤੀ ਸੁਣਵਾਈ ਕਰਨ ਦੀ ਬੇਨਤੀ ਕੀਤੀ ਗਈ ਹੈ, ਮਾਮਲੇ 'ਤੇ 15 ਜਨਵਰੀ ਨੂੰ ਗੌਰ ਕਰਨ ਲਈ ਸਹਿਮਤ ਹੋ ਗਿਆ ਹੈ। ਇਸ ਔਰਤ ਵਕੀਲ ਨੇ ਪਟੀਸ਼ਨ 'ਚ 5 ਦਸੰਬਰ 2013 ਦੇ ਸੁਪਰੀਮ ਕੋਰਟ ਦੇ ਮੁਕੰਮਲ ਬੈਂਚ ਦੇ ਮਤੇ ਨੂੰ ਚੁਣੌਤੀ ਦਿੱਤੀ ਹੈ। ਬਿਨੇਕਾਰ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੇ ਮਾਮਲਿਆਂ ਦੀ ਜਾਂਚ ਲਈ ਯੋਗ ਮੰਚ ਬਣਾਇਆ ਜਾਵੇ ਤੇ ਉਸ ਦੀ ਸ਼ਿਕਾਇਤ 'ਤੇ ਸੁਪਰੀਮ ਕੋਰਟ ਉਸੇ ਤਰ੍ਹਾਂ ਕਾਰਵਾਈ ਕਰੇ ਜਿਵੇਂ ਜਸਟਿਸ (ਸੇਵਾਮੁਕਤ) ਏ. ਕੇ. ਗਾਂਗੁਲੀ ਖਿਲਾਫ ਜਿਣਸੀ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਮਾਮਲੇ 'ਚ ਕੀਤਾ ਸੀ।



Archive

RECENT STORIES