Posted on January 14th, 2014

ਅੰਮ੍ਰਿਤਸਰ- ਦਲ ਖਾਲਸਾ ਨੇ ਜੂਨ 1984 ਮੌਕੇ ਦਰਬਾਰ ਸਾਹਿਬ ਹਮਲੇ ਲਈ ਇੰਗਲੈਂਡ ਸਰਕਾਰ ਵਲੋਂ ਭਾਰਤ ਸਰਕਾਰ ਦੀ ਕੀਤੀ ਮਦਦ ਦੇ ਖੁੱਲੇ ਭੇਦ ਉਤੇ ਆਪਣੀ ਤਿਖੀ ਪ੍ਰਤੀਕਿਰਿਆ ਪ੍ਰਗਟਾਉਦਿਆਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੂੰ ਖੱਤ ਲਿਖ ਕੇ ਕੌਮ ਦੀ ਪੀੜਾ, ਗੁੱਸਾ ਅਤੇ ਚਿੰਤਾ ਦਾ ਇਜ਼ਹਾਰ ਕੀਤਾ ਹੈ। ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਵਲੋਂ ਇਹ ਖੱਤ ਦਿਲੀ ਸਥਿਤ ਇੰਗਲੈਂਡ ਦੇ ਦੂਤਾਵਾਸ ਰਾਂਹੀ ਭੇਜਿਆ ਗਿਆ ਹੈ।
ਖੱਤ ਵਿੱਚ ਉਹਨਾਂ ਕਿਹਾ ਕਿ ਬ੍ਰਿਟਿਸ਼ ਲਾਇਬਰੇਰੀ ਵਿਚ ਪਏ ਖੁਫੀਆ ਦਸਤਾਵੇਜ਼ ਤੋਂ ਇਹ ਭੇਦ ਖੁਲਿਆ ਹੈ ਕਿ ਭਾਰਤ ਦੀ ਪ੍ਰਧਾਨ ਮੰਤਰੀ ਨੇ ਉਥੋਂ ਦੀ ਸਰਕਾਰ ਕੋਲੋਂ ਸਾਕਾ ਨੀਲਾ ਤਾਰਾ ਕਾਰਵਾਈ ਕਰਨ ਲਈ ਮਦਦ ਮੰਗੀ ਸੀ। ਉਹਨਾਂ ਕਿਹਾ ਕਿ ਇਸ ਰਾਜ਼ ਦੇ ਖੁਲੱਣ ਨਾਲ ਸਿੱਖਾਂ ਨੂੰ ਡਾਢਾ ਧੱਕਾ ਵੱਜਾ ਹੈ ਕਿਉਕਿ ਉਹ ਇੰਗਲੈਂਡ ਦੀ ਸਰਕਾਰ ਪਾਸੋਂ ਅਜਿਹੇ ਘਿਣਾਉਣੇ ਕੰਮ ਦੀ ਉਮੀਦ ਨਹੀ ਕਰਦੇ ਹਨ। ਉਹਨਾਂ ਕਿਹਾ ਕਿ ਸਿੱਖ ਮਨਾਂ ਅੰਦਰ ਇਹ ਗੱਲ ਘਰ ਕਰ ਚੁੱਕੀ ਸੀ ਕਿ ਇਸ ਕੰਮ ਲਈ ਰੂਸ ਨੇ ਭਾਰਤ ਦੀ ਮਦਦ ਕੀਤੀ ਹੈ ਪਰ ਘਲੂਘਾਰੇ ਦੇ ੩੦ ਵਰਿ•ਆਂ ਬਾਅਦ ਇਹ ਭੇਦ ਖੁਲਣਾ ਕਿ ਇਸ ਹੌਲਨਾਕ ਕਾਰੇ ਲਈ ਇੰਗਲੈਂਡ ਨੇ ਵੀ ਭਾਰਤ ਦੀ ਮਦਦ ਕੀਤੀ ਹੈ, ਸਿੱਖਾ ਲਈ ਅਸਹਿ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਠੱਗੀ ਹੋਈ ਮਹਿਸੂਸ ਕਰ ਰਹੀ ਹੈ ਕਿਉਕਿ ਉਸਨੇ ਇੰਗਲੈਂਡ ਦੀਆਂ ਸਰਕਾਰਾਂ ਉਤੇ ਭਰੋਸਾ ਕਰ ਰੱਖਿਆ ਸੀ।
ਖੁਫੀਆ ਦਸਤਾਵੇਜ਼ ਅਨੁਸਾਰ ਭਾਰਤ ਦੇ ਉਸ ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇੰਗਲੈਂਡ ਸਰਕਾਰ ਨੂੰ ਖੱਤ ਲਿਖਕੇ ਦਰਬਾਰ ਸਾਹਿਬ ਉਤੇ ਹਮਲੇ ਦੀ ਯੋਜਨਾ ਤਿਆਰ ਕਰਨ ਲਈ ਮਦਦ ਦੀ ਗੁਆਰ ਲਾਈ ਸੀ ਅਤੇ ਉਥੋਂ ਦੀ ਸਰਕਾਰ ਨੇ ਆਪਣਾ ਬੇਹਤਰੀਨ ਉੱਚ ਅਫਸਰ ਭਾਰਤ ਭੇਜਿਆ ਸੀ। ਉਹਨਾਂ ਕਿਹਾ ਕਿ ਸਾਹਮਣੇ ਆਏ ਦਸਤਾਵੇਜ਼ ਵਿੱਚ ਇਹ ਸਪਸ਼ਟ ਨਹੀ ਹੈ ਕਿ ਇਹ ਮਦਦ ਕਿਸ ਰੂਪ ਅਤੇ ਕਿਸ ਪੱਧਰ ਤੱਕ ਕੀਤੀ ਗਈ ਸੀ। ਖੱਤ ਵਿਚ ਮੰਗ ਕੀਤੀ ਗਈ ਕਿ ਇੰਗਲੈਂਡ ਦੇ ਪ੍ਰਧਾਨ ਮੰਤਰੀ ਬਿਆਨ ਜਾਰੀ ਕਰਕੇ ਇਹ ਸੱਚ ਦੱਸਣ ਦੀ ਖੇਚਲ ਕਰਨ ਕਿ ਇਹ ਮਦਦ ਕਿਸ ਰੂਪ ਵਿੱਚ ਅਤੇ ਕਿਸ ਹੱਦ ਤੱਕ ਕੀਤੀ ਗਈ ਸੀ।
ਉਹਨਾਂ ਕਿਹਾ ਕਿ ਇੰਗਲੈਂਡ ਸਰਕਾਰ ਅਤੇ ਦਰਬਾਰ ਸਾਹਿਬ ਉਤੇ ਹਮਲਾ ਕਰਨ ਵਾਲਿਆਂ ਦੀ ਮਿਲੀਭੁਗਤ ਬਾਰੇ ਸੁੱਣਕੇ ਸਿੱਖ ਹੱਕੇ-ਬਕੇ ਰਹਿ ਗਏ ਹਨ। ਉਹਨਾਂ ਕਿਹਾ ਸਿੱਖ ਨਾ-ਸ਼ੁਕਰੇ ਨਹੀ ਹਨ ਅਤੇ ਉਹ ਸਵੀਕਰਦੇ ਹਨ ਕਿ ਬ੍ਰਿਟਿਸ਼ ਸਿੱਖਾਂ ਨੂੰ ਉਸ ਮੁਲਕ ਵਿੱਚ ਆਪਣੇ ਵਿਚਾਰ ਰੱਖਣ ਅਤੇ ਆਪਣੀਆਂ ਸਰਗਰਮੀਆਂ ਬਿਨਾਂ ਡਰ-ਭੈਅ ਤੋਂ ਕਰਨ ਦੀ ਖੁੱਲ ਮਿਲੀ ਹੋਈ ਹੈ। ਉਹਨਾਂ ਕਿਹਾ ਕਿ ਪਰ ਇਸ ਦੇ ਨਾਲ ਜੋ ਭੇਦ ਹੁਣ ਖੁੱਲ ਕੇ ਸਾਹਮਣੇ ਆਏ ਹਨ, ਉਸ ਨੇ ਇੰਗਲੈਂਡ ਦੇ ਦੋਹਰੇ ਮਾਪਦੰਡ ਨੂੰ ਨੰਗਿਆਂ ਕੀਤਾ ਹੈ।
ਉਹਨਾਂ ਖੱਤ ਵਿਚ ਕਿਹਾ ਕਿ ਇੰਗਲੈਂਡ ਜਮੂਹਰੀਅਤ ਦਾ ਥੰਮ ਮੰਨਿਆ ਜਾਂਦਾ ਹੈ, ਇਸ ਨਾਤੇ ਉਹ ਉਮੀਦ ਕਰਨਗੇ ਕਿ ਉਥੋਂ ਦੀ ਮੌਜੂਦਾ ਸਰਕਾਰ, ਦਰਬਾਰ ਸਾਹਿਬ ਦੇ ਹਮਲੇ ਵਿਚ ਉਸ ਮੌਕੇ ਦੀ ਸਰਕਾਰ ਦੀ ਭੂਮਿਕਾ ਬਾਬਤ ਸੱਚ ਦਸੇਗੀ।
ਕੰਵਰਪਾਲ ਸਿੰਘ ਨੇ ਕਿਹਾ ਕਿ ਇਸ ਭੇਦ ਦੇ ਖੁਲਣ ਨਾਲ ਇੱਕ ਹੋਰ ਗੱਲ ਵੀ ਸਪਸ਼ਟ ਹੋਈ ਹੈ ਕਿ ਭਾਰਤ ਸਰਕਾਰ ਇਸ ਹਮਲੇ ਦੀ ਵਿਉਂਤ ਅਤੇ ਸਾਜਿਸ਼ ਬਹੁਤ ਪਹਿਲਾਂ ਤੋਂ ਤਿਆਰ ਕਰ ਰਹੀ ਸੀ। ਉਹਨਾਂ ਕਿਹਾ ਭਾਰਤ ਦੇ ਆਗੂ ਇਸ ਬਾਬਤ ਹਮੇਸ਼ਾ ਹੀ ਝੂਠ ਬੋਲਦੇ ਆ ਰਹੇ ਹਨ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026