Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਆਪ੍ਰੇਸ਼ਨ ਬਲਿਊ ਸਟਾਰ ਬਾਰੇ ਬਰਤਾਨੀਆਂ ਦੀ ਮਿਲੀ-ਭੁਗਤ ਅਫ਼ਸੋਸਨਾਕ : ਗਿਆਨੀ ਗੁਰਬਚਨ ਸਿੰਘ

Posted on January 14th, 2014


ਅਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਕਿਹਾ ਹੈ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਲਈ ਬਰਤਾਨੀਆ ਸਰਕਾਰ ਨੇ ਭਾਰਤ ਸਰਕਾਰ ਨੂੰ ਸਲਾਹ ਦੇ ਕੇ ਵਿਊਂਤਬੰਦੀ ਕਰਨ ‘ਚ ਮਦਦ ਕਰਨ ਦੀਆਂ ਖ਼ਬਰਾਂ ਪੜ ਕੇ ਉਨ੍ਹਾਂ ਨੂੰ ਬੇਹਦ ਹੈਰਾਨੀ ਹੋਈ ਹੈ। ਇਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇੰਗਲੈਡ ਜਿਸ ਨੂੰ ਮਨੁੱਖੀ ਅਧਿਕਾਰਾਂ ਦਾ ਅਲੰਬੜਦਾਰ ਦੇਸ਼ ਦਸਿਆ ਜਾਂਦਾ ਹੋਵੇ, ਉਹ ਭਾਰਤ ਸਰਕਾਰ ਨਾਲ ਰਲ ਕੇ ਮੁੱਠੀ ਭਰ ਸਿੱਖਾਂ ਨੂੰ ਕੁਚਲਣ ਦੀ ਵਿਉਂਤਬੰਦੀ ਕਰ ਰਿਹਾ ਹੋਵੇ ਅਤੇ ਸਿੱਖਾਂ ਦੇ ਮਹਾਨ ਕੇਂਦਰੀ ਪਾਵਨ-ਪਵਿੱਤਰ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਨਸ਼ਟ ਕਰਨ ਦੀਆਂ ਵਿਉਂਤਾਂ ‘ਚ ਭਾਈਵਾਲ ਬਣੇ ਬਹੁਤ ਹੀ ਅਫ਼ਸੋਸਜਨਕ ਅਤੇ ਘਿਨਾਉਣੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦੌਰਾਣ ਹਜਾਰਾ ਬੇਦੋਸ਼ੇ ਸਿੰਘ ਸਿੰਘਣੀਆਂ ਭੁਝਗੀ ਅਣਆਈ ਮੌਤ ਮਾਰੇ ਗਏ । ਉੁਨ੍ਹਾ ਕਿਹਾ ਕਿ ਸਿੱਖ ਕੌਮ ਸਰਬੱਤ ਦੇ ਭਲੇ ਵਿਚ ਵਿਸ਼ਵਾਸ ਰੱਖਦੀ ਹੈ। ਪਰ ਅਫ਼ਸੋਸ ਕਿ ਜੁਨ 1984 ‘ਚ ਹੋਇਆ ਹਮਲਾ ਸਿੱਖਾਂ ਖਿਲਾਫ਼ ਇਕ ਘਿਨਾਉਣੀ ਅਤੇ ਦਿਲ ਕੰਬਾ ਦੇਣ ਵਾਲੀ ਸ਼ਰਮਨਾਕ ਕਾਰਵਾਈ ਸੀ।  

ਉੇਨ੍ਹਾਂ ਕਿਹਾ ਕਿ ਇਹ ਭਾਰਤ ਦੀ ਉਸ ਸਮੇਂ ਦੀ ਕੇਂਦਰ ਸਰਕਾਰ ਤੇ ਬਰਤਾਨੀਆਂ ਦੀ ਸਰਕਾਰ ਦੀ ਸਾਂਝੀ ਸੋਚ ਤਹਿਤ ਸਿੱਖਾਂ ਦੀ ਹੋਂਦ ਨੂੰ ਅੰਤਰ-ਰਾਸ਼ਟਰੀ ਪੱਧਰ ਤੇ ਬਦਨਾਮ ਕਰਨ ਦੀ ਕੋਝੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਇਹ ਇਕ ਬੜਾ ਦੁੱਖਦਾਈ ਪਹਿਲੂ ਹੈ ਜਿਸ ਨਾਲ ਦੇਸ਼-ਵਿਦੇਸ਼ ਵਿਚ ਬੈਠੇ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਖੁਫ਼ੀਆ ਪੱਤਰ ਬਰਤਾਨੀਆਂ ਦੇ ਉਨ੍ਹਾਂ ਲੋਕਾਂ ਦੇ ਚਿਹਰੇ ਨੰਗੇ ਕਰ ਰਿਹਾ ਹੈ ਜਿਨ੍ਹਾਂ ਇਸ ਵਿਉਂਤਬੰਦੀ ਵਿਚ ਹਿੱਸਾ ਪਾਇਆ। ਉਨ੍ਹਾਂ ਕਿਹਾ ਕਿ ਇਹ ਉਹ ਲੋਕ ਹਨ ਜੋ ਸਿੱਖਾਂ ਨੂੰ ਦੱਬ ਕੁਚਲ ਕੇ ਰਾਜ ਕਰਨਾ ਚਾਹੁੰਦੇ ਹਨ। ਅਜਿਹੇ ਲੋਕਾਂ ਦਾ ਨਾਮ ਸਿੱਖ ਇਤਹਾਸ ਵਿਚ ਕਾਲੇ ਅੱਖਰਾਂ ਵਿਚ ਲਿਖਿਆ ਜਾਵੇਗਾ।



Archive

RECENT STORIES