Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਆਪ੍ਰੇਸ਼ਨ ਬਲਿਊ ਸਟਾਰ 'ਚ ਇੰਗਲੈਂਡ ਦਾ ਸਹਿਯੋਗ ਨਹੀਂ ਲਿਆ- ਬਰਾੜ

Posted on January 14th, 2014



ਲੰਡਨ- 1984 ਦੇ ਆਪ੍ਰੇਸ਼ਨ ਬਲਿਊ ਸਟਾਰ 'ਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਲੈਫਟੀਨੈੱਟ ਜਨਰਲ ਕੇ.ਐਸ. ਬਰਾੜ ਨੇ ਇਸ ਆਪ੍ਰੇਸ਼ਨ ਦੌਰਾਨ ਇੰਗਲੈਂਡ ਸਰਕਾਰ ਦੀ ਭੂਮਿਕਾ ਤੋਂ ਸਾਫ ਇਨਕਾਰ ਕੀਤਾ ਹੈ। ਇਕ ਨਿੱਜੀ ਟੈਲੀਵਿਜ਼ਨ ਚੈਨਲ ਨਾਲ ਗੱਲਬਾਤ ਦੌਰਾਨ ਬਰਾੜ ਨੇ ਕਿਹਾ ਕਿ ਇਹ ਆਪ੍ਰੇਸ਼ਨ ਪੂਰੀ ਤਰਾਂ ਭਾਰਤੀ ਸੈਨਾ ਵੱਲੋਂ ਚਲਾਇਆ ਗਿਆ ਸੀ ਅਤੇ ਇਸ ਵਿਚ ਕਿਸੇ ਬਾਹਰੀ ਦੇਸ਼ ਦਾ ਸਹਿਯੋਗ ਨਹੀਂ ਲਿਆ ਗਿਆ ਸੀ। 

ਲੇਬਰ ਪਾਰਟੀ ਦੇ ਇਕ ਸੰਸਦ ਨੇ ਸੋਮਵਾਰ ਨੂੰ ਦਾਅਵਾ ਕੀਤਾ ਸੀ ਕਿ ਇੰਗਲੈਂਡ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਮਾਰਗਟ ਥੇਚਰ ਨੇ ਭਾਰਤ ਦੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਇਸ ਆਪ੍ਰੇਸ਼ਨ ਵਿਚ ਮਦਦ ਕੀਤੀ ਸੀ। ਇਸ ਸੰਸਦ ਨੇ ਆਪਣੀ ਗੱਲ ਸਾਬਿਤ ਕਰਨ ਲਈ ਇਕ ਖੂਫੀਆ ਪੱਤਰ ਵੀ ਜਾਰੀ ਕੀਤਾ ਹੈ, ਜਿਸ ਵਿਚ ਇਸ ਆਪ੍ਰੇਸ਼ਨ ਦੌਰਾਨ ਇੰਗਲੈਂਡ ਵੱਲੋਂ ਮਦਦ ਲਏ ਜਾਣ ਦੀ ਗੱਲ ਕਹੀ ਗਈ ਹੈ। ਇਸ ਖੁਲਾਸੇ ਤੋਂ ਬਾਅਦ ਇੰਗਲੈਂਡ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਕਹੀ ਹੈ। ਇਹ ਖੁਲਾਸਾ ਹੋਣ ਤੋਂ ਬਾਅਦ ਭਾਰਤ ਵਿਚ ਸਿਆਸਤ ਗਰਮਾ ਗਈ ਹੈ। 



Archive

RECENT STORIES