Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਵਕੀਲਾਂ ਨੇ ਜਸਟਿਸ ਕੁਮਾਰ ਕੋਲੋਂ ਮੰਗਿਆ ਅਸਤੀਫ਼ਾ

Posted on January 15th, 2014


ਨਵੀਂ ਦਿੱਲੀ- ਦੂਜੀ ਸਿਖਾਂਦਰੂ ਵਕੀਲ ਦੇ ਸਾਬਕਾ ਜੱਜ 'ਤੇ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਸਬੰਧੀ ਵਕੀਲਾਂ ਦੀ ਜਥੇਬੰਦੀ ਦੀ ਮਿਲੀ-ਜੁਲੀ ਪ੍ਰਤੀਕ੍ਰਿਆ ਆ ਰਹੀ ਹੈ। ਵਕੀਲਾਂ ਦੀਆਂ ਦੋ ਜਥੇਬੰਦੀਆਂ ਨੇ ਜਸਟਿਸ ਸਵਤੰਤਰ ਕੁਮਾਰ ਤੋਂ ਨੈਸ਼ਨਲ ਗ੍ਰੀਨ ਟਿ੍ਬਿਊਨਲ ਦੇ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਮੰਗਿਆ ਹੈ, ਜਦਕਿ ਇਕ ਸੰਸਥਾ ਨੇ ਦੇਰੀ ਨਾਲ ਸ਼ਿਕਾਇਤ ਕਰਨ 'ਤੇ ਸਿਖਾਂਦਰੂ ਵਕੀਲ ਦੀ ਸ਼ਿਕਾਇਤ 'ਤੇ ਹੀ ਸਵਾਲ ਖੜ੍ਹੇ ਕਰ ਦਿੱਤੇ। ਮਹਿਲਾ ਵਕੀਲ ਨੇ ਮਾਮਲੇ ਸਬੰਧੀ ਸੁਪਰੀਮ ਕੋਰਟ 'ਚ ਜਨਹਿੱਤ ਪਟੀਸ਼ਨ ਦਾਖ਼ਲ ਕੀਤੀ ਹੈ। 
ਵਕੀਲਾਂ ਦੀ ਸੰਸਥਾ ਆਲ ਇੰਡੀਆ ਲੀਗਲ ਏਡ ਫੋਰਮ ਅਤੇ ਆਲ ਇੰਡੀਆ ਬਾਰ ਐਸੋਸੀਏਸ਼ਨ ਨੇ ਜਸਟਿਸ ਸਵਤੰਤਰ ਕੁਮਾਰ ਦੇ ਨੈਸ਼ਨਲ ਟਿ੍ਰਬਿਊਨਲ ਦੇ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਮੰਗ ਕੀਤੀ। ਦੋਵੇਂ ਐਸੋਸੀਏਸ਼ਨਾਂ ਦੇ ਜਨਰਲ ਸਕੱਤਰ ਜੈਦੀਪ ਮੁਖਰਜੀ ਨੇ ਮੰਗ ਕੀਤੀ ਹੈ ਕਿ ਜਸਟਿਸ ਕੁਮਾਰ ਸੱਤ ਦਿਨਾਂ 'ਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ, ਨਹੀਂ ਤਾਂ ਉਨ੍ਹਾਂ ਦੀ ਜਥੇਬੰਦੀ ਨੈਸ਼ਨਲ ਗ੍ਰੀਨ ਟਿ੍ਰਬਿਊਨਲ ਸਾਹਮਣੇ ਧਰਨਾ ਦੇਵੇਗੀ। ਮੁਖਰਜੀ ਨੇ ਕੇਂਦਰ ਸਰਕਾਰ ਨੂੰ ਵੀ ਜਸਟਿਸ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਇਸ ਸਬੰਧੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਯਾਦ ਪੱਤਰ ਦੇਵੇਗੀ। ਗ਼ੈਰ-ਸਰਕਾਰੀ ਜਥੇਬੰਦੀ ਹਿਊਮਨ ਰਾਈਟ ਡਿਫੈਂਸ ਇੰਟਰਨੈਸ਼ਨਲ ਨੇ ਵੀ ਜਸਟਿਸ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਦੂਜੇ ਪਾਸੇ ਵਕੀਲਾਂ ਦੀ ਜਥੇਬੰਦੀ ਬਾਰ ਆਫ ਇੰਡੀਅਨ ਲਾਇਰਜ਼ ਨੇ ਦੇਰੀ ਨਾਲ ਸ਼ਿਕਾਇਤ ਕਰਨ ਦੇ ਆਧਾਰ 'ਤੇ ਟਰੇਨੀ ਦੀ ਸ਼ਿਕਾਇਤ 'ਤੇ ਹੀ ਸਵਾਲ ਉਠਾਏ ਹਨ। ਜਥੇਬੰਦੀ ਦੇ ਪ੍ਰਧਾਨ ਜਸਬੀਰ ਸਿੰਘ ਮੱਲਿਕ ਨੇ ਕਿਹਾ ਕਿ ਦੇਰ ਨਾਲ ਸ਼ਿਕਾਇਤ ਕਰਨ 'ਤੇ ਸ਼ੱਕ ਨੂੰ ਥਾਂ ਮਿਲਦੀ ਹੈ।



Archive

RECENT STORIES