Posted on January 15th, 2014

ਨਵੀਂ ਦਿੱਲੀ- ਅਮਰੀਕਾ ਵਿਚ ਭਾਰਤੀ ਡਿਪਲੋਮੈਟ ਦੇਵਯਾਨੀ ਦੀ ਗ੍ਰਿਫਤਾਰੀ ਅਤੇ ਉਸ ਦੇ ਖਿਲਾਫ ਕੀਤੀ ਗਈ ਕਾਰਵਾਈ ਤੋਂ ਬਾਅਦ ਭਾਰਤ ਤੋਂ ਕੱਢੇ ਗਏ ਅਮਰੀਕੀ ਡਿਪਲੋਮੈਟਾਂ ਨੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਹਨ। ਕੱਢੇ ਗਏ ਅਮਰੀਕੀ ਡਿਪਲੋਮੈਟ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਦੇ ਕੁੱਤੇ ਨੂੰ ਵੀ ਭਾਰਤੀ ਮਾਲੀ ਤੋਂ ਵਧੀਆ ਭੋਜਨ ਮਿਲਦਾ ਹੈ। ਜ਼ਿਕਰਯੋਗ ਹੈ ਕਿ ਉਕਤ ਡਿਪਲੋਮੈਟ ਦੀ ਪਤਨੀ ਖੁਦ ਵੀ ਇਕ ਸੀਨੀਅਰ ਡਿਪਲੋਮੈਟ ਹੈ
ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਦੇਵਯਾਨੀ ਨਾਲ ਹੋਈ ਬਦਸਲੂਕੀ ਦੇ ਜਵਾਬ ਵਿਚ ਕਾਰਵਾਈ ਕਰਦੇ ਹੋਏ ਭਾਰਤ ਨੇ ਪਿਛਲੇ ਹਫਤੇ ਦਿੱਲੀ ਵਿਚ ਤਾਇਨਾਤ ਅਮਰੀਕੀ ਡਿਪਲੋਮੈਟ ਅਤੇ ਉਸ ਦੀ ਪਤਨੀ ਨੂੰ ਕੱਢ ਦਿੱਤਾ ਸੀ। ਭਾਰਤੀ ਸੂਤਰਾਂ ਨੇ ਇਨ੍ਹਾਂ ਡਿਪਲੋਮੈਟਾਂ ਦੀ ਪਛਾਣ ਵਾਯਨੇਮੇ ਅਤੇ ਉਸ ਦੀ ਪਤਨੀ ਐਲੀਸੀਆ ਮੁਲਰ ਦੇ ਰੂਪ ਵਿਚ ਕੀਤੀ ਹੈ, ਜਦੋਂ ਕਿ ਅਮਰੀਕੀ ਵਿਦੇਸ਼ ਮੰਤਰਾਲੇ ਦੀ ਉਪ ਬੁਲਾਰਣ ਮੈਰੀ ਹਰਫ ਨੇ ਇਨ੍ਹਾਂ ਡਿਪਲੋਮੈਟਾਂ ਦੀ ਪਛਾਣ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਭਾਰਤ ਤੋਂ ਬਰਖਾਸਤ ਕੀਤੇ ਜਾਣ ਤੋਂ ਬਾਅਦ ਭਾਰਤੀ ਮੀਡੀਆ ਨੇ ਅਮਰੀਕੀ ਡਿਪਲੋਮੈਟ ਅਤੇ ਉਸ ਦੀ ਪਤਨੀ ਦੇ ਫੇਸਬੁੱਕ ਅਕਾਊਂਟ ਦੀ ਜਾਂਚ ਕੀਤੀ, ਜਿਸ ਤੋਂ ਉਨ੍ਹਾਂ ਵੱਲੋਂ ਭਾਰਤ ਬਾਰੇ ਕੀਤੀਆਂ ਗਈਆਂ ਅਸੰਵੇਦਨਸ਼ੀਲ ਟਿੱਪਣੀਆਂ ਸਾਹਮਣੇ ਆਈਆਂ। ਉਨ੍ਹਾਂ ਦੇ ਫੇਸਬੁੱਕ ਪੇਜ ‘ਤੇ ਭਾਰਤ ਦੇ ਰਹਿਣ-ਸਹਿਣ ‘ਤੇ ਗੰਭੀਰ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਸਨ। ਇਨ੍ਹਾਂ ਟਿੱਪਣੀਆਂ ਨੂੰ ਇਕ ਵੈੱਬਸਾਈਟ ‘ਤੇ ‘ਨਸਲਵਾਦੀ ਅਮਰੀਕਨ ਡਿਪਲੋਮੈਟਸ’ ਦੇ ਸਿਰਲੇਖ ਹੇਠ ਪ੍ਰਕਾਸ਼ਤ ਕੀਤਾ ਗਿਆ। ਇਨ੍ਹਾਂ ਟਿੱਪਣੀਆਂ ਵਿਚ ਜਿੱਥੇ ਵਾਯਨੇਮੇ ਨੇ ਭਾਰਤ ਵਿਚ ਗਊ ਮਾਸ ਨਾ ਮਿਲਣ ‘ਤੇ ਨਿਰਾਸ਼ਾ ਪ੍ਰ੍ਰਗਟਾਈ ਸੀ, ਉੱਥੇ ਉਨ੍ਹਾਂ ਦੀ ਪਤਨੀ ਨੇ ਕਿਹਾ ਕਿ ਭਾਰਤ ਵਿਚ ਸਾਫ-ਸਫਾਈ ਬਿਲਕੁਲ ਨਹੀਂ ਹੈ। ਜਾਨਵਰ ਅਤੇ ਮਨੁੱਖ ਸੜਕਾਂ ‘ਤੇ ਪਿਸ਼ਾਬ ਕਰਦੇ ਹਨ। ਇੰਨਾਂ ਹੀ ਨਹੀਂ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਕੁੱਤੇ ਨੂੰ ਭਾਰਤ ਦੇ ਮਾਲੀ ਦੀ ਤੁਲਨਾ ਵਿਚ ਬਿਹਤਰ ਭੋਜਨ ਮਿਲਦਾ ਹੈ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026