Posted on January 15th, 2014

ਨਾਮੀ ਸਮਗਲਰ ਕੰਵਰਜੀਤ ਸਿੰਘ ਪਹਿਲਵਾਨ ਦੀ ਬੇਟੀ ਨਾਲ ਵਿਆਹਿਆ ਹੈ ਸੁਖਦੇਵ ਸਿੰਘ ਢੀਂਡਸਾ ਦਾ ਬੇਟਾ ਪਰਮਿੰਦਰ ਢੀਂਡਸਾ!
ਅੰਮਿ੍ਤਸਰ- ਇਕ ਦਿਨ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ 'ਤੇ ਇਲਜ਼ਾਮ ਲਗਾਉਣ ਵਾਲੇ ਅਕਾਲੀ ਦਲ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਢੀਂਡਸਾ 'ਤੇ ਜਵਾਬੀ ਹਮਲਾ ਬੋਲਦਿਆਂ ਕਾਂਗਰਸ ਨੇ ਢੀਂਡਸਾ 'ਤੇ ਨਾਮੀ ਡਰੱਗ ਸਮਗਲਰ ਕੰਵਰਜੀਤ ਸਿੰਘ ਪਹਿਲਵਾਨ ਦਾ ਨਜ਼ਦੀਕੀ ਰਿਸ਼ਤੇਦਾਰ ਹੋਣ ਦਾ ਦੋਸ਼ ਲਗਾਇਆ ਹੈ, ਜਿਸਦੇ ਡੀ ਕੰਪਨੀ (ਦਾਊਦ) ਨਾਲ ਨਜ਼ਦੀਕੀ ਸਬੰਧ ਹਨ ਅਤੇ ਉਹ ਮੁੰਬਈ ਧਮਾਕਿਆਂ ਦਾ ਵੀ ਮਦਦਗਾਰ ਸੀ।
ਇਥੇ ਜਾਰੀ ਇਕ ਬਿਆਨ 'ਚ ਕਾਂਗਰਸੀ ਆਗੂਆਂ ਸੁਰਿੰਦਰਪਾਲ ਸਿੰਘ ਸੀਬੀਆ ਮੀਤ ਪ੍ਰਧਾਨ ਪ੍ਰਦੇਸ਼ ਕਾਂਗਰਸ, ਰਮੇਸ਼ ਸਿੰਗਲਾ ਪ੍ਰਦੇਸ਼ ਜਨਰਲ ਸਕੱਤਰ ਤੇ ਪਰਮਜੀਤ ਸਿੰਘ ਰੰਧਾਵਾ ਪ੍ਰਦੇਸ਼ ਸਕੱਤਰ ਨੇ ਕਿਹਾ ਹੈ ਕਿ ਢੀਂਡਸਾ ਪਹਿਲਵਾਨ ਦਾ ਸਲਾਹਕਾਰ ਰਿਹਾ ਹੈ, ਜਿਹੜਾ ਉਸਦੇ ਬੇਟੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਾ ਸਹੁਰਾ ਹੈ। ਪਹਿਲਵਾਨ ਖੂੰਖਾਰ ਅਪਰਾਧੀ ਹੈ ਅਤੇ ਭਾਰਤ 'ਚ ਦਾਊਦ ਅਬ੍ਰਾਹਿਮ ਦਾ ਕੰਮ ਸੰਭਾਲਦਾ ਹੈ। ਉਸਨੇ ਮੁੰਬਈ ਧਮਾਕਿਆਂ 'ਚ ਵੀ ਮਦੱਦ ਕੀਤੀ ਸੀ ਅਤੇ ਪਾਕਿਸਤਾਨ ਵੱਲੋਂ ਭੇਜਿਆ ਗਿਆ ਸ਼ਿਪਮੈਂਟ ਉਸਨੇ ਪ੍ਰਾਪਤ ਕੀਤਾ ਸੀ। ਪਹਿਲਵਾਨ ਦਾ ਨਾਂ ਪੰਜਾਬ ਦੇ ਦਸ ਨੰਬਰੀਆਂ ਦੀ ਸੂਚੀ 'ਚ ਵੀ ਦਰਜ ਹੈ ਅਤੇ ਤਰਨਤਾਰਨ ਜ਼ਿਲੇ ਦੇ ਥਾਣਾ ਸਰਾਇ ਅਮਾਨਤ ਖਾਂ ਦੇ ਨੋਟਿਸ ਬੋਰਡ 'ਤੇ ਉਸਦਾ ਨਾਂ ਲਿਖਿਆ ਹੋਇਆ ਹੈ। ਪੁਲਿਸ ਰਿਕਾਰਡ 'ਚ ਉਸਨੂੰ ਗੈਰ ਹਾਜ਼ਿਰ ਦੱਸਿਆ ਗਿਆ ਹੈ, ਜਿਸ ਲਈ ਪੁਲਿਸ ਸਟੇਸ਼ਨ 'ਚ ਰੋਜ਼ ਹਾਜ਼ਰੀ ਲਗਾਉਣੀ ਜ਼ਰੂਰੀ ਹੈ। ਪਰ ਢੀਂਡਸਾ ਦਾ ਨਜ਼ਦੀਕੀ ਰਿਸ਼ਤੇਦਾਰ ਹੋਣ ਕਾਰਨ ਪਹਿਲਵਾਨ ਬਿਨਾਂ ਪੁਲਿਸ ਦੇ ਡਰ ਤੋਂ ਘੁੰਮ ਰਿਹਾ ਹੈ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਪਹਿਲਵਾਨ ਐਨ.ਡੀ.ਪੀ.ਸੀ. ਐਕਟ ਹੇਠ ਦਰਜ਼ ਕੇਸ 'ਚ ਭਗੌੜਾ ਹੈ। ਉਨ੍ਹਾਂ ਕਿਹਾ ਕਿ ਦੁਬਈ ਤੇ ਫਿਰ ਮੁੰਬਈ ਸ਼ਿਫਟ ਹੋਣ ਤੋਂ ਪਹਿਲਾਂ ਪਹਿਲਵਾਨ ਪਾਕਿਸਤਾਨ ਤੋਂ ਨਸ਼ਿਆਂ ਤੇ ਸੋਨੇ ਦੀ ਤਸਕਰੀ 'ਚ ਸ਼ਾਮਿਲ ਸੀ। ਢੀਂਡਸਾ ਨੂੰ ਉਨ੍ਹਾਂ 'ਤੇ ਦੋਸ਼ ਲਗਾਉਣ ਦਾ ਅਧਿਕਾਰ ਨਹੀਂ ਹੈ, ਜੋ ਖੁਦ ਪਹਿਲਵਾਨ ਦਾ ਸਮਰਥਨ ਕਰ ਰਹੇ ਹਨ ਤੇ ਉਸਨੂੰ ਪੁਲਿਸ ਤੋਂ ਬਚਾਅ ਰਹੇ ਹਨ।
ਉੁਕਤ ਕਾਂਗਰਸੀ ਆਗੂਆਂ ਨੇ ਢੀਂਡਸਾ ਪਰਿਵਾਰ ਤੇ ਪਰਮਿੰਦਰ ਢੀਂਡਸਾ ਦੇ ਸਹੁਰੇ ਦੀਆਂ ਗਤੀਵਿਧੀਆਂ ਦੀ ਡੂੰਘਾਈ ਨਾਲ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।

Posted on October 26th, 2026

Posted on October 23rd, 2026

Posted on October 22nd, 2026

Posted on October 21st, 2026

Posted on October 20th, 2026

Posted on October 19th, 2026

Posted on October 16th, 2026

Posted on October 15th, 2026

Posted on October 14th, 2026

Posted on October 13th, 2026

Posted on October 9th, 2026

Posted on October 8th, 2026