Posted on January 16th, 2014

ਵਾਸ਼ਿੰਗਟਨ- ਇਕ ਨਵੇਂ ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ ਬਚਪਨ 'ਚ ਮੋਟਾਪੇ ਦੀ ਦਰ ਵਧਾਉਣ ਲਈ ਫਾਸਟਫੂਡ ਮੁੱਖ ਰੂਪ ਨਾਲ ਜ਼ਿੰਮੇਵਾਰ ਨਹੀਂ ਹੈ। ਖੋਜੀਆਂ ਦਾ ਕਹਿਣਾ ਹੈ ਕਿ ਕਈ ਸਾਲਾਂ ਤੋਂ ਫਾਸਟ ਫੂਡ ਦੀ ਵਧਦੀ ਖਪਤ ਨੂੰ ਬੱਚਿਆਂ 'ਚ ਤੇਜ਼ੀ ਨਾਲ ਮੋਟਾਪਾ ਵਧਣ ਦਾ ਕਾਰਨ ਮੰਨਿਆ ਜਾਂਦਾ ਰਿਹਾ ਹੈ ਪਰ ਫਾਸਟ ਫੂਡ ਇਕ ਵੱਡੀ ਸਮੱਸਿਆ ਦਾ ਸਿਰਫ਼ ਉਪ-ਉਤਪਾਦਕ ਹੈ। ਵੱਡੀ ਸਮੱਸਿਆ ਇਹ ਹੈ ਕਿ ਬੱਚੇ ਸਾਰਾ ਦਿਨ ਕੁਝ ਨਾ ਕੁਝ ਖਾਂਦੇ ਰਹਿੰਦੇ ਹਨ।
ਯੂਨੀਵਰਸਿਟੀ ਆਫ ਨਾਰਥ ਕੈਰੋਲਿਨਾ ਦੇ ਖੋਜੀਆਂ ਨੇ ਦੱਸਿਆ ਕਿ ਬੱਚਿਆਂ ਦੇ ਮਾਤਾ ਪਿਤਾ ਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਵੱਲੋਂ ਜਿਸ ਤਰ੍ਹਾਂ ਦਾ ਭੋਜਨ ਦੇਣ ਦਾ ਪ੍ਰਚਲਨ ਵਧ ਰਿਹਾ ਹੈ। ਉਸ 'ਚ ਫਾਸਟ ਫੂਡ ਦੀ ਖਪਤ ਦਾ ਅੰਦਾਜ਼ਾ ਬਹੁਤ ਘੱਟ ਹੈ। ਬੱਚਿਆਂ ਵੱਲੋਂ ਕੁਝ ਫਲ ਤੇ ਸਬਜ਼ੀਆਂ ਦੇਣ ਦਾ ਰਿਵਾਜ਼ ਵਧ ਰਿਹਾ ਹੈ। ਹਾਲਾਂਕਿ ਪ੍ਰੈਸਸਡ ਭੋਜਨ ਤੇ ਮਿੱਠੇ ਪੀਣ ਵਾਲੇ ਪਦਾਰਥਾਂ 'ਤੇ ਵੀ ਬਹੁਤ ਭਰੋਸਾ ਕੀਤਾ ਜਾ ਰਿਹਾ ਹੈ। ਸਕੂਲਾਂ 'ਚ ਵੀ ਬੱਚਿਆਂ ਲਈ ਇਸ ਤਰ੍ਹਾਂ ਦੇ ਭੋਜਨ 'ਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਅਧਿਐਨ ਦੀ ਅਗਵਾਈ ਕਰਨ ਵਾਲੇ ਗਿਲਿੰਗਸ ਸਕੂਲ ਆਫ ਗਲੋਬਲ ਪਬਲਿਕ ਹੈਲਥ ਦੇ ਬੇਰੀ ਪਾਪਕਿਨ ਨੇ ਦੱਸਿਆ ਕਿ ਅਸਲ 'ਚ ਇਸੇ ਨਾਲ ਮੋਟਾਪਾ ਵਧ ਰਿਹਾ ਹੈ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026