Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਟਾਈਟਲਰ ਦੀ ਅਪੀਲ ਖਾਰਿਜ, ਮਾਮਲਾ ਚਲਦਾ ਰਹੇਗਾ

Posted on January 16th, 2014


ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ)- ਨਵੰਬਰ 1984 ਦਿੱਲੀ ਵਿਖੇ ਵਾਪਰੇ ਸਿੱਖ ਕਤਲੇਆਮ ਦੇ ਇਕ ਮਾਮਲੇ ਵਿਚ ਸਿੱਖ ਪੀੜੀਤਾਂ ਵਲੋਂ ਅਦਾਲਤ ਵਿਚ ਹਾਜਿਰ ਹੋਏ ਸਰਦਾਰ ਐਚ. ਐਸ. ਫੁਲਕਾ ਨੇ ਜਾਨਕਾਰੀ ਦੇਦੇਆਂ ਹੋਇਆ ਦਸਿਆ ਕਿ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਦੇ ਵਕੀਲ ਅਰਵਿੰਦ ਨਿਗਮ ਵਲੋਂ ਉਸਦੇ ਵਿਰੁਧ ਦਿੱਲੀ ਵਿਚ ਹੋਏ ਨਵੰਬਰ 1984 ਦੇ ਸਿੱਖ ਕਤਲੇਆਮ ਵਿਚ ਉਨ੍ਹਾਂ ਦੀ ਭੁਮਿਕਾ ਨੂੰ ਰੋਕਣ ਲਈ ਦਿੱਲੀ ਦੀ ਇਕ ਅਦਾਲਤ ਵਿਚ ਲਗਾਈ ਗਈ ਅਪੀਲ ਨੂੰ ਖਾਰਿਜ਼ ਕਰਦਿਆਂ ਹੋਇਆ ਮਾਨਨੀਯ ਜੱਜ ਸ਼੍ਰੀ ਵੀ.ਪੀ ਵੈਸ਼ ਵਲੋਂ ਜਗਦੀਸ਼ ਟਾਈਟਲਰ ਨੂੰ ਕਿਸੇ ਕਿਸਮ ਦੀ ਰਾਹਤ ਨਾ ਦੇਦੇਂ ਹੋਏ ਸਿੱਖ ਕਤਲੇਆਮ ਦੇ ਮਾਮਲੇ ਵਿਚ ਉਨ੍ਹਾਂ ਦੀ ਭੁਮਿਕਾ ਦੀ ਜਾਂਚ ਨੂੰ ਚਾਲੂ ਰਖਣ ਦੇ ਆਦੇਸ਼ ਦਿੱਤੇ ਹਨ । ਇਸੇ ਤਰ੍ਹਾਂ ਬਹਿਸ ਕਰਦਿਆਂ ਹੋਇਆ

ਟਾਈਟਲਰ ਦੇ ਵਕੀਲ ਨੇ ਮਾਮਲੇ ਦੀ ਸੁਣਵਾਈ ਮਾਰਚ ਵਿਚ ਕਰਨ ਲਈ ਵੀ ਅਪੀਲ ਕੀਤੀ ਜਿਸ ਤੇ ਜੱਜ ਸਾਹਿਬ ਵਲੋਂ ਚੋਣਾਂ ਹੋਣ ਕਰਕੇ ਮਾਮਲੇ ਦੀ ਅਗਲੀ ਸੁਣਵਾਈ 17 ਅਪ੍ਰੈਲ ਨੂੰ ਮੁਕੱਰਰ ਕਰ ਦਿੱਤੀ ਗਈ।



Archive

RECENT STORIES