Posted on January 16th, 2014

ਕਾਨਪੁਰ- ਭਾਰਤੀ ਜਨਤਾ ਪਾਰਟੀ ਦੀ ਨੇਤਾ ਮੇਨਕਾ ਗਾਂਧੀ ਨੇ ਕਿਹਾ ਹੈ ਕਿ ਹੁਣ ਭਾਵੇਂ ਕੋਈ ਵੀ ਗਾਂਧੀ ਮੈਦਾਨ ਵਿੱਚ ਆ ਜਾਵੇ ਉਹ ਡਿੱਗ ਚੁੱਕੀ ਕਾਂਗਰਸ ਨੂੰ ਖੜ੍ਹੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਕਾਂਗਰਸ ਹੁਣ ਰਾਜਾ ਵਿਹੂਣੀ ਪਾਰਟੀ ਬਣ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦਾ ਮੁਕਾਬਲਾ ਕਾਂਗਰਸ ਨਾਲ ਨਹੀਂ ਹੋਵੇਗਾ, ਕਿਉਂਕਿ ਉਹ ਤਾਂ ਹੁਣ ਕਿਤੇ ਹੈ ਹੀ ਨਹੀਂ। ਕਾਨਪੁਰ ਵਿਖੇ ਜੰਗਲੀ ਜੀਵ ਸੁਰੱਖਿਆ ਤੇ ਪ੍ਰਬੰਧਨ ਵਿਸ਼ੇ ’ਤੇ ਕਰਵਾਈ ਇੱਕ ਵਰਕਸ਼ਾਪ ਵਿੱਚ ਭਾਗ ਲੈਣ ਆਈ ਮੇਨਕਾ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪਰੋਕਤ ਵਿਚਾਰ ਪ੍ਰਗਟ ਕੀਤੇ। ਮੇਨਕਾ ਗਾਂਧੀ ਨੂੰ ਪੱਤਰਕਾਰਾਂ ਨੂੰ ਪੁੱਛਿਆ ਸੀ ਕਿ ਕਾਂਗਰਸ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾ ਰਹੀ ਹੈ, ਇਸ ਬਾਰੇ ਤੁਹਾਡੇ ਕੀ ਵਿਚਾਰ ਹਨ। ਇਸ ਦੇ ਜਵਾਬ ਵਿੱਚ ਮੇਨਕਾ ਗਾਂਧੀ ਨੇ ਕਿਹਾ ਕਿ ਕਾਂਗਰਸ ਹੁਣ ਭਾਵੇਂ ਕਿਸੇ ਵੀ ਗਾਂਧੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਦੇਵੇ, ਕਾਂਗਰਸ ਮੁੜ ਖੜ੍ਹੀ ਨਹੀਂ ਹੋ ਸਕਦੀ।
ਮੇਨਕਾ ਨੇ ਕਿਹਾ ਕਿ ਪੁਰਾਣੇ ਜਮਾਨੇ ਵਿੱਚ ਰਾਜਾ ਕਿਸੇ ਵੀ ਚੀਜ ’ਤੇ ਹੱਥ ਰੱਖ ਦਿੰਦਾ ਤਾਂ ਉਹ ਸੋਨਾ ਹੋ ਜਾਂਦੀ ਸੀ। ਕਾਂਗਰਸ ਕੋਲ ਹੁਣ ਅਜਿਹਾ ਕੋਈ ਰਾਜਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨਾਲ ਕੋਈ ਮੁਕਾਬਲਾ ਨਹੀਂ, ਕਿਉਂਕਿ ਕਾਂਗਰਸ ਦੀ ਹੁਣ ਕੋਈ ਹੋਂਦ ਹੀ ਨਹੀਂ ਰਹੀ। ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਫਿਰ ਕਿਸ ਨਾਲ ਮੁਕਾਬਲਾ ਹੋਵੇਗਾ ਤਾਂ ਇਸ ਤੇ ਮੇਨਕਾ ਨੇ ਜਵਾਬ ਦਿੱਤਾ ਕਿ ਇਹ ਤੁਸੀਂ ਲੋਕ ਸੋਚੋ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਕਰਾਰਾ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਦੀ ਜਨਤਾ ਨੂੰ ਬਿਜਲੀ ਪਾਣੀ ਦੇ ਮੱਕੜ ਜਾਲ ਵਿੱਚ ਉਲਝਾ ਕੇ ਲੋਕਾਂ ਨਾਲ ਛਲਾਵਾ ਕੀਤਾ ਹੈ। ਕੇਜਰੀਵਾਲ ਨੇ ਵਾਅਦੇ ਤਾਂ ਬਹੁਤ ਕੀਤੇ ਤੇ ਸੱਤਾ ਵਿੱਚ ਵੀ ਆ ਗਏ, ਪਰ ਜੇਕਰ ਹੁਣ ਵਾਅਦੇ ਪੂਰੇ ਨਾ ਕੀਤੇ ਤਾਂ ਜਨਤਾ ਉਨ੍ਹਾਂ ਨੂੰ ਸਵਾਲ ਕਰੇਗੀ।

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026

Posted on April 2nd, 2026