Posted on January 17th, 2014

ਟੋਰਾਂਟੋ (ਸਤਪਾਲ ਸਿੰਘ ਜੌਹਲ)- ਕੈਨੇਡਾ ਦੇ ਸਿੱਖਾਂ ਵੱਲੋਂ ਆਨਲਾਈਨ ਪ੍ਰਸ਼ਾਦ ਵੇਚਣ ਵਾਲੀ ਕੰਪਨੀ ਵੱਲੋਂ ਬੀਤੇ ਦਿਨੀਂ ਦਰਬਾਰ ਸਾਹਿਬ ਦੇ ਪ੍ਰਸ਼ਾਦ ਦਾ ਵਪਾਰ ਰੋਕਣ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ ਪਰ ਵੈਬਸਾਈਟ 'ਤੇ ਦਰਬਾਰ ਸਾਹਿਬ ਦੀ ਤਸਵੀਰ ਵੀ ਜਾਰੀ ਰੱਖੀ ਜਾ ਰਹੀ ਦੁਰਵਰਤੋਂ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਟੋਰਾਂਟੋ ਵਿਖੇ ਭਾਈ ਜਸਬੀਰ ਸਿੰਘ ਨੇ ਦੱਸਿਆ ਕਿ ਹੋਰ ਧਰਮਾਂ ਦੇ ਪ੍ਰਸ਼ਾਦ ਵੇਚਣ ਵਾਲੀ ਵੈਬਸਾਈਟ 'ਤੇ ਸਿੱਖਾਂ ਦੇ ਪਵਿੱਤਰ ਅਸਥਾਨ ਦੀ ਤਸਵੀਰ ਲਗਾ ਕੇ ਪ੍ਰਸ਼ਾਦ ਨੂੰ 'ਅਨਅਵੇਲਬਲ' ਅਤੇ ਆਊਟ ਆਫ ਸਟਾਕ ਲਿਖਣਾ ਸਿੱਖੀ ਮਰਿਆਦਾ ਦੇ ਅਨੁਕੂਲ ਨਹੀਂ ਹੈ। ਭਾਈ ਕਰਨੈਲ ਸਿੰਘ ਨੇ ਆਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਇਸ ਮਾਮਲੇ ਵਿਚ ਵੈਬਸਾਈਟ ਦੇ ਸੰਚਾਲਕਾਂ ਨੂੰ ਸਖ਼ਤ ਤਾੜਨਾ ਕੀਤੀ ਜਾਣੀ ਚਾਹੀਦੀ ਹੈ। ਇਸੇ ਦੌਰਾਨ ਕਰਨਾਟਕ ਤੋਂ ਟੈਲੀਫੋਨ 'ਤੇ ਗੱਲਾਂ ਕਰਦਿਆਂ ਪ੍ਰਸ਼ਾਦ ਵੇਚਣ ਦਾ ਕੰਮ ਕਰਦੇ ਗੁੰਜਨ ਮੱਲ ਨੇ ਦੱਸਿਆ ਕਿ ਬੀਤੇ ਹਫ਼ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਨੂੰ ਦੋ ਸਫਿਆਂ ਦੀ ਚਿੱਠੀ ਲਿਖੀ ਗਈ ਸੀ। ਉਸ ਚਿੱਠੀ ਵਿਚ ਸਥਿਤੀ ਸਪੱਸ਼ਟ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੁਆਫ਼ੀ ਮੰਗੀ ਗਈ ਹੈ ਪਰ, ਉਸ ਚਿੱਠੀ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਅਤੇ 'ਆਨਲਾਈਨਪ੍ਰਸ਼ਾਦ' ਦਾ ਉਦੇਸ਼ ਇਕੋ ਜਿਹਾ (ਸ਼ਰਧਾਲੂਆਂ ਦੀ ਸੇਵਾ ਕਰਨਾ) ਹੈ।
ਇਕ ਸਵਾਲ ਦੇ ਜਵਾਬ 'ਚ ਮੱਲ ਨੇ ਕਿਹਾ ਕਿ ਜੇਕਰ ਨਿਕਟ ਭਵਿੱਖ ਵਿੱਚ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਦੀ ਚਿੱਠੀ ਦਾ ਜਵਾਬ ਭੇਜ ਕੇ ਦਿਸ਼ਾ ਨਿਰਦੇਸ਼ ਨਾ ਦਿੱਤੇ ਤਾਂ ਉਹ ਵੈੱਬਸਾਈਟ 'ਤੇ ਪ੍ਰਸ਼ਾਦ ਵੇਚਣ ਦਾ ਕੰਮ ਮੁੜ ਸ਼ੁਰੂ ਕਰ ਸਕਦੇ ਹਨ। ਜੇਕਰ ਊਨ੍ਹਾਂ ਨੂੰ ਅੰਮ੍ਰਿਤਸਰ ਬੁਲਾਇਆ ਜਾਵੇਗਾ ਤਾਂ ਉਹ ਆਪਣਾ ਪੱਖ ਪੇਸ਼ ਕਰਨ ਲਈ ਜਾਣ ਨੂੰ ਤਿਆਰ ਹਨ। ਸ਼੍ਰੋਮਣੀ ਕਮੇਟੀ ਦਾ ਸਪੱਸ਼ਟ ਜਵਾਬ ਮਿਲਣ ਤੋਂ ਪਹਿਲਾਂ ਵੈੱਬਸਾਈਟ ਤੋਂ ਦਰਬਾਰ ਸਾਹਿਬ ਦੀ ਤਸਵੀਰ ਹਟਾਉਣ ਦੀ ਲੋੜ ਨਹੀਂ ਹੈ।

Posted on May 1st, 2026

Posted on April 30th, 2026

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026