Posted on January 17th, 2014

ਨਵੀਂ ਦਿੱਲੀ- ਕਾਂਗਰਸੀ ਆਗੂ ਮਣੀਸ਼ੰਕਰ ਅਈਅਰ ਨੇ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੇ ਸੁਪਨਿਆਂ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਇਹ ਕਦੇ ਵੀ ਸੰਭਵ ਨਹੀਂ ਹੋ ਸਕੇਗਾ ਅਤੇ ਭਾਜਪਾ ਆਗੂ ਚਾਹੇ ਤਾਂ ਕੁਲ ਹਿੰਦ ਕਾਂਗਰਸ ਦੀ ਮੀਟਿੰਗ ਵਿਚ ਆ ਕੇ ਚਾਹ ਵੇਚ ਸਕਦਾ ਹੈ।
ਅਈਅਰ ਨੇ ਕੁਲ ਹਿੰਦ ਕਾਂਗਰਸ ਕਮੇਟੀ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ, ''ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ 21ਵੀਂ ਸਦੀ 'ਚ ਨਰਿੰਦਰ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਬਣ ਸਕੇਗਾ ਪਰ ਜੇ ਉਹ ਇਥੇ ਚਾਹ ਵੇਚਣਾ ਚਾਹੁੰਦਾ ਹੈ ਤਾਂ ਅਸੀਂ ਉਨ੍ਹਾਂ ਲਈ ਥਾਂ ਮੁਹੱਈਆ ਕਰਵਾ ਦੇਵਾਂਗੇ।'' ਕਾਂਗਰਸੀ ਆਗੂ ਦੀ ਟਿਪਣੀ ਮੋਦੀ ਵਲੋਂ ਅਪਣੀਆਂ ਰੈਲੀਆਂ 'ਚ ਕੀਤੇ ਜਾਂਦੇ ਦਾਅਵਿਆਂ ਦੇ ਸੰਦਰਭ ਵਿਚ ਆਈ ਹੈ ਕਿ ਕੇਂਦਰ 'ਚ ਸਰਕਾਰ ਚਲਾ ਰਹੇ ਲੋਕ ਨਹੀਂ ਜਾਣਦੇ ਕਿ ਗ਼ਰੀਬੀ ਕੀ ਹੁੰਦੀ ਹੈ, ਪਰ ਮੈਂ ਜਾਣਦਾ ਹਾਂ। ਗੁਜਰਾਤ ਦੇ ਮੁੱਖ ਮੰਤਰੀ ਅਕਸਰ ਦਾਅਵਾ ਕਰਦੇ ਹਨ ਕਿ ਉਹ ਗ਼ਰੀਬ ਪਰਵਾਰ 'ਚ ਜਨਮੇ ਅਤੇ ਗ਼ਰੀਬੀ 'ਚ ਪਲੇ ਹਨ। ਦਸਣਯੋਗ ਹੈ ਕਿ ਲੇਖਕ ਨੀਲਾਂਜਨ ਮੁਖੋਪਾਧਿਆਏ ਦੀ ਪੁਸਤਕ 'ਏ ਐਨਾਟਮੀ ਆਫ਼ ਨਰਿੰਦਰ ਮੋਦੀ - ਦ ਮੈਨ ਐਂਡ ਹਿਜ਼ ਪਾਲੀਟਿਕਸ' ਮੁਤਾਬਕ ਮੋਦੀ ਜਦੋਂ ਛੇ ਸਾਲਾਂ ਦੇ ਸਨ ਤਾਂ ਗੁਜਰਾਤ ਦੇ ਵਾਡਨਗਰ ਸਟੇਸ਼ਨ 'ਤੇ ਯਾਤਰੀਆਂ ਨੂੰ ਚਾਹ ਵੇਚਣ 'ਚ ਅਪਣੇ ਪਿਤਾ ਦੀ ਮਦਦ ਕਰਦੇ ਸਨ। ਕੁੱਝ ਦਿਨ ਪਹਿਲਾਂ ਸਮਾਜਵਾਦੀ ਪਾਰਟੀ ਦੇ ਆਗੂ ਨਰੇਸ਼ ਅਗਰਵਾਲ ਨੇ ਵੀ ਮੋਦੀ ਵਿਰੁਧ ਬਿਆਨ ਦਿੰਦਿਆਂ ਕਿਹਾ ਸੀ ਕਿ ਚਾਹ ਵੇਚਣ ਵਾਲਾ ਦੇਸ਼ ਬਾਰੇ ਕੁੱਝ ਨਹੀਂ ਸੋਚ ਸਕਦਾ।
ਉਧਰ ਅਈਅਰ ਦੇ ਬਿਆਨ ਦੀ ਆਲੋਚਨਾ ਕਰਦਿਆਂ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਟਿਪਣੀਆਂ ਨਾਲ ਯੂ.ਪੀ.ਏ. ਦੀ ਪ੍ਰਚਾਰ ਮੁਹਿੰਮ ਨੂੰ ਮਦਦ ਨਹੀਂ ਮਿਲੇਗੀ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026