Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੋਨੀਆ ਦੇ ਜਵਾਈ ਖਿਲਾਫ ਮੂੰਹ ਖੋਲਣ ਵਾਲੇ ਅਫਸਰ ਅਸ਼ੋਕ ਖੇਮਕਾ ਵਿਰੁੱਧ ਸੀ.ਬੀ.ਆਈ. ਜਾਂਚ ਦੇ ਆਦੇਸ਼

Posted on January 18th, 2014


ਚੰਡੀਗੜ੍ਹ- ਹਰਿਆਣਾ ਸਰਕਾਰ ਨੇ ਵਿਵਾਦਾਂ 'ਚ ਘਿਰੇ ਆਈ. ਏ. ਐੱਸ. ਅਧਿਕਾਰੀ ਅਸ਼ੋਕ ਖੇਮਕਾ ਵਿਰੁੱਧ ਸੀ. ਬੀ. ਆਈ. ਜਾਂਚ ਦਾ ਆਦੇਸ਼ ਦਿੱਤਾ ਹੈ। ਹਰਿਆਣਾ ਸਰਕਾਰ ਨੇ ਇਹ ਆਦੇਸ਼ ਗੁਜਰਾਤ ਦੀ ਇਕ ਕੰਪਨੀ ਨੂੰ ਠੇਕਾ ਦੇਣ ਦੇ ਮਾਮਲੇ 'ਚ ਦਿੱਤਾ ਹੈ। ਖੇਮਕਾ ਵਿਰੁੱਧ ਦੋਸ਼ ਸਾਲ 2009 ਦੇ ਹਨ ਜਦ ਉਹ ਰਾਜ ਗੋਦਾਮ ਨਿਗਮ ਦੇ ਪ੍ਰਬੰਧ ਨਿਰਦੇਸ਼ਕ ਸਨ। 

ਮੀਡੀਆ ਰਿਪੋਰਟਾਂ ਮੁਤਾਬਿਕ ਹਰਿਆਣਾ ਸਰਕਾਰ ਨੇ ਦੋਸ਼ ਲਾਇਆ ਕਿ ਉਸ ਦੀ ਆਗਿਆ ਬਿਨਾਂ ਖੇਮਕਾ ਨੇ ਕਥਿਤ ਰੂਪ ਨਾਲ ਠੇਕੇ ਦੇ ਨਿਯਮਾਂ ਤੇ ਸ਼ਰਤਾਂ 'ਚ ਬਦਲਾਅ ਕੀਤੇ। ਰਿਪੋਰਟਾਂ ਮੁਤਾਬਿਕ ਖੇਮਕਾ ਨੇ ਬੋਰਡ ਤੋਂ ਮਨਜ਼ੂਰੀ ਲਏ ਬਗੈਰ ਗੈਲਵੈਲਿਊਮ ਮੈਟੀਰੀਅਲ ਦੀ ਛੱਤ ਵਾਲੇ 25 ਗੋਦਾਮ ਬਣਾਉਣ ਦਾ ਟੈਂਡਰ ਜਾਰੀ ਕੀਤਾ ਸੀ। ਇਸ ਦੇ ਲਈ ਵਿਦੇਸ਼ ਦੀ ਗੈਲਵੈਲਿਊਮ ਸ਼ੀਟ ਦੀ ਸ਼ਰਤ ਰੱਖੀ ਗਈ ਸੀ। ਤਕਨੀਕੀ ਬੋਲੀ 28 ਜਨਵਰੀ, 2009 ਨੂੰ ਤੇ ਵਿੱਤੀ ਬੋਲੀ ਅਗਲੇ ਦਿਨ ਕਰਵਾਈ ਜਾਣੀ ਸੀ ਪਰ ਖੇਮਕਾ ਨੇ 28 ਜਨਵਰੀ ਨੂੰ ਹੀ ਤਕਨੀਕੀ ਬੋਲੀ ਦੇ ਬਾਅਦ ਵਿੱਤੀ ਬੋਲੀ ਕਰਵਾ ਦਿੱਤੀ।



Archive

RECENT STORIES