Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੁਨੰਦਾ ਪੁਸ਼ਕਰ ਦੀ ਮੌਤ ਗੈਰਕੁਦਰਤੀ - ਜ਼ਹਿਰ ਦਾ ਕੋਈ ਅੰਸ਼ ਨਹੀਂ ਮਿਲਿਆ ਪਰ ਸਰੀਰ 'ਤੇ ਹਨ ਜ਼ਖ਼ਮਾਂ ਦੇ ਨਿਸ਼ਾਨ

Posted on January 18th, 2014


ਨਵੀਂ ਦਿੱਲੀ- ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਰਾਜ ਮੰਤਰੀ ਸ਼ਸ਼ੀ ਥਰੂ,ਰ ਜਿਨ੍ਹਾਂ ਦੀ ਪਤਨੀ ਸੁਨੰਦਾ ਪੁਸ਼ਕਰ ਬੀਤੀ ਰਾਤ ਦਿੱਲੀ ਦੇ ਇਕ ਪੰਜ ਤਾਰਾ ਹੋਟਲ ਦੇ ਇਕ ਕਮਰੇ ਵਿਚ ਮ੍ਰਿਤਕ ਪਾਈ ਗਈ ਦੀ ਲਾਸ਼ ਦਾ ਇਥੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਵਿਚ ਪੋਸਟ ਮਾਰਟਮ ਕੀਤਾ ਗਿਆ। ਏਮਜ਼ ਦੇ ਡਾਕਟਰਾਂ ਨੇ ਦੱਸਿਆ ਕਿ ਪੁਸ਼ਕਰ ਦੀ ਮੌਤ ਗੈਰਕੁਦਰਤੀ ਅਚਨਚੇਤ ਹੋਈ ਹੈ ਅਤੇ ਉਸ ਦੇ ਸਰੀਰ ਚੋਂ ਜ਼ਹਿਰ ਨਹੀਂ ਮਿਲੀ।

'ਏਮਜ਼' ਫੌਰੈਂਸਿਕ ਮੁਖੀ ਡਾ. ਸੁਧੀਰ ਗੁਪਤਾ ਨੇ ਦੱਸਿਆ ਕਿ ਸਰੀਰ ਵਿਚ ਕੋਈ ਜ਼ਹਿਰੀਲਾ ਪਦਾਰਥ ਹੋਣ ਸਬੰਧੀ ਲਏ ਗਏ ਨਮੂਨਿਆਂ 'ਚ ਕਿਸੇ ਵੀ ਤਰ੍ਹਾਂ ਦਾ ਜ਼ਹਿਰ ਨਹੀਂ ਪਾਇਆ ਗਿਆ। ਇਹ ਮਾਮਲਾ ਗੈਰਕੁਦਰਤੀ ਅਚਨਚੇਤ ਮੌਤ ਦਾ ਮਾਮਲਾ ਹੈ। ਡਾਕਟਰਾਂ ਨੇ ਇਹ ਵੀ ਕਿਹਾ ਕਿ ਸਰੀਰ ਤੇ ਕੁਝ ਜ਼ਖ਼ਮ ਹਨ, ਇਹ ਜ਼ਖ਼ਮ ਕਿਸ ਕਿਸਮ ਦੇ ਹਨ, ਇਸ ਬਾਰੇ ਉਨ੍ਹਾਂ ਨੇ ਕੋਈ ਪ੍ਰਗਟਾਵਾ ਨਹੀਂ ਕੀਤਾ। 



Archive

RECENT STORIES