Posted on January 19th, 2014

<p><span style="font-size: 15px; line-height: 1.45em;">ਪਰਵੀਤ ਸਿੰਘ ਚਾਹਲ ਹਸਪਤਾਲ ਦੇ ਵਿਚ ਇਲਾਜ ਅਧੀਨ</span><br></p>
- ਸੋਮਾਲੀਅਨ ਅਫਰੀਕੀ ਸੀ ਸ਼ਰਾਬੀ ਹਮਲਾਵਰ
ਔਕਲੈਂਡ 19 ਜਨਵਰੀ- (ਹਰਜਿੰਦਰ ਸਿੰਘ ਬਸਿਆਲਾ)- ਬੀਤੇ ਵੀਰਵਾਰ ਸ਼ਾਮ ਪਾਪਾਟੋਏਟੋਏ ਵਿਖੇ ਰਾਤ ਦੇ ਖਾਣੇ ਤੋਂ ਪਹਿਲਾਂ ਸੈਰ ਲਈ ਨਿਕਲੀ ਪੰਜਾਬੀ ਮੂਲ ਦੀ ਪਰ ਫੀਜ਼ੀ ਦੀ ਜੰਮਪਲ 40 ਸਾਲਾ ਔਰਤ ਸ੍ਰੀਮਤੀ ਪਰਵੀਤ ਸਿੰਘ ਚਾਹਲ ਨੂੰ ਇਕ ਸੋਮਲੀਅਨ ਮੂਲ ਦੇ ਸ਼ਰਾਬੀ ਵਿਅਕਤੀ ਨੇ ਗਲੀ ਦੇ ਵਿਚ ਵੀ ਬੁਰੀ ਤਰ੍ਹਾਂ ਕੁੱਟਿਆ, ਉਸਦੀ ਅੱਖ ਉਤੇ ਗਹਿਰੀ ਸੱਟ ਲੱਗੀ ਅਤੇ ਸਿਰ ਉਤੇ ਬੋਤਲ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ।
ਆਪਣੇ ਪਤੀ ਤੋਂ ਅਲੱਗ ਰਹਿ ਰਹੀ ਦੋ ਲੜਕੀਆਂ 15 ਸਾਲ ਅਤੇ 12 ਸਾਲ ਦੀ ਇਹ ਮਾਂ 2003 ਤੋਂ ਨਿਊਜ਼ੀਲੈਂਡ ਰਹਿ ਰਹੀ ਹੈ। ਇਸ ਦੇ ਪਿਤਾ ਸ. ਜੋਗਿੰਦਰ ਸਿੰਘ ਪਿੰਡ ਰਟੈਂਡਾ (ਨੇੜੇ ਔੜ) ਅਤੇ ਮਾਤਾ ਸਮਾ ਕੌਰ ਪਿੰਡ ਜੱਬੋਵਾਲ (ਨਵਾਂਸ਼ਹਿਰ) ਨਾਲ ਸਬੰਧ ਰੱਖਦੇ ਹਨ ਅਤੇ ਫੀਜ਼ੀ ਦੇ ਵਾਸੀ ਹਨ। ਉਹ ਵੀ ਜਲਦੀ ਹੀ ਇਥੇ ਪਹੁੰਚ ਰਹੇ ਹਨ। ਇਸ ਦੇ ਆਪਣੇ ਸਾਬਕਾ ਪਤੀ ਨਾਲ ਮਿਲਣਸਾਰ ਸਬੰਧ ਹਨ। ਇਸ ਹਮਲੇ ਦਾ ਕਾਰਨ ਲੁੱਟ-ਖੋਹ ਜਾਂ ਕੋਈ ਹੋਰ ਨਿੱਜੀ ਰੰਜਿਸ਼ ਹੋ ਸਕਦਾ ਹੈ ਪਰ ਜਿਹੜੀ ਗੱਲ ਇਸ ਔਰਤ ਨੇ ਪੰਜਾਬੀ ਮੀਡੀਆ ਰਾਹੀਂ ਦੱਸਣ ਦੀ ਅਪੀਲ ਕੀਤੀ ਹੈ ਉਹ ਇਹ ਹੈ ਕਿ ਕੀ ਅੱਜ ਦੇ ਯੁੱਗ ਵਿਚ ਇਨਸਾਨੀਅਤ ਖਾਤਿਰ ਦਲੇਰੀ ਦਿਖਾਉਣੀ ਫੁਰਰ ਹੋ ਚੁੱਕੀ ਹੈ? ਕੀ ਅਸੀਂ ਆਪਣੇ ਭਾਈਚਾਰੇ ਦੀ ਮਦਦ ਲਈ ਸ਼ਰੇਆਮ ਅੱਗੇ ਨਹੀਂ ਆ ਸਕਦੇ? ਕੀ ਜੇਕਰ ਕੋਈ ਆਪਣਾ ਭੈਣ-ਭਾਰਾ ਲਾਗੇ ਖੜ੍ਹਾ ਹੁੰਦਾਂ ਤਾਂ ਕੀ ਉਹ ਅੱਗੇ ਨਾ ਵਧਦਾ?
ਵਰਨਣਯੋਗ ਹੈ ਕਿ ਇਸ ਔਰਤ ਨੂੰ ਪਿਟਦਿਆਂ ਵੇਖਣ ਵਾਲਿਆਂ ਦੇ ਵਿਚ ਭਾਰਤੀ ਅਤੇ ਗੋਰੇ ਲੋਕ ਵੀ ਸ਼ਾਮਿਲ ਹਨ ਜਿਨ੍ਹਾਂ ਨੇ ਇਸ ਸਾਰੇ ਘਟਨਾ ਕ੍ਰਮ ਨੂੰ ਅੱਖੀ ਤਾਂ ਵੇਖਿਆ ਪਰ ਕੀਤਾ ਕੁਝ ਨਹੀਂ। ਇਹ ਔਰਤ ਕੁੱਟ ਖਾਂਦੀ ਹੋਈ ਕੁਰਲਾਂਦੀ ਰਹੀ ਪਰ ਕੁਝ ਲੋਕਾਂ ਨੇ ਹਾਰਨ ਮਾਰਨ ਤੋਂ ਇਲਾਵਾ ਕੁਝ ਹੋਰ ਨਹੀਂ ਕੀਤਾ। ਇਕ ਨੇ ਤਾਂ ਉਸ ਨੂੰ ਆਪਣੇ ਘਰ ਵੜ੍ਹ ਲੈਣ ਦੀ ਬਜ਼ਾਏ ਹਮਲਾਵਰ ਵੱਲ ਦੁਬਾਰਾ ਧੱਕ ਦਿੱਤਾ। ਇਕ ਭਾਰਤੀ ਨਰਿੰਦਰ ਕੁਮਾਰ ਦਾ ਬਿਆਨ ਹੈ ਕਿ ਉਸਨੇ ਸੋਚਿਆ ਕਿ ਇਹ ਕੋਈ ਘਰੇਲੂ ਮਸਲਾ ਹੋਵੇਗਾ ਅਤੇ ਉਹ ਆਪਣੀ ਕਾਰ ਧੋਂਦਾ ਰਿਹਾ। ਉਸਨੇ ਕਿਹਾ ਕਿ ਉਹ ਉਂਜ ਵੀ ਬਿਮਾਰ ਹੈ ਜਿਸ ਕਰਕੇ ਜਿਆਦਾ ਸਹਾਇਤਾ ਨਹੀਂ ਸੀ ਕਰ ਸਕਦਾ ਪਰ ਡਰਦਾ ਨਹੀਂ ਸੀ। ਇਕ ਔਰਤ ਗੁਆਂਢੀ ਨੇ ਸੋਚਿਆ ਕਿ ਉਹ ਸਕਦਾ ਹੈ ਹਮਲਾਵਰ ਜ਼ੇਲ੍ਹ ਤੋਂ ਛੁੱਟਿਆ ਹੋਵੇ ਅਤੇ ਉਸ ਉਤੇ ਦੁਬਾਰਾ ਹਮਲਾ ਕਰ ਦੇਵੇ। ਇਸ ਤਰ੍ਹਾਂ ਕਾਫੀ ਲੋਕਾਂ ਨੇ ਇਹ ਸਾਰਾ ਕੁਝ ਵੇਖਿਆ ਪਰ ਅਸਲ ਮਦਦ ਕਿਸੀ ਨੇ ਨਾ ਕੀਤੀ। ਇਸਦੇ ਕਾਰਨਾਂ ਦੇ ਵਿਚ ਨਿਊਜ਼ੀਲੈਂਡ ਦਾ ਨਰਮ ਕਾਨੂੰਨ ਜੋ ਕਿ 'ਖੁਦ ਦੇ ਬਚਾਓ' ਲਈ ਬਣਾਇਆ ਗਿਆ ਹੈ, ਵੀ ਵਿਚਾਰਨਯੋਗ ਹੈ। ਬਹੁਤ ਸਾਰੇ ਲੋਕ ਕਿਸੇ ਦੀ ਮਦਦ ਕਰਕੇ ਕਿਸੇ ਕਾਨੂੰਨੀ ਚੱਕਰ ਵਿਚ ਪੈਣ ਤੋਂ ਡਰਦੇ ਹਨ। ਇਹੋ ਜਿਹੇ ਮਾਮਲੇ ਜਿਆਦਾ ਭਾਰਤ ਵਿਚ ਹੀ ਹੁੰਦੇ ਸਨ ਪਰ ਸ਼ਾਇਦ ਨਿਊਜ਼ੀਲੈਂਡ ਦੇ ਵਿਚ ਵੀ ਲੋਕ ਕਿਸੇ ਦੀ ਮਦਦ ਕਰਕੇ ਕਾਨੂੰਨੀ ਚੱਕਰਾਂ ਤੋਂ ਪਰ੍ਹੇ ਰਹਿਣਾ ਪਸੰਦ ਕਰਦੇ ਹਨ।
ਪਰ ਕਾਨੂੰਨ ਦੇ ਮੁਤਾਬਿਕ ਜੇਕਰ ਤੁਸੀਂ ਕਿਸੇ ਉਤੇ ਜ਼ੁਲਮ ਹੁੰਦੇ ਵੇਖ ਰਹੇ ਤਾਂ ਕਿਸੇ ਹੱਦ ਤੱਕ ਤੁਸੀਂ ਉਸਦਾ ਬਚਾਓ ਕਰਨ ਲਈ ਆਪਣੀ ਤਾਕਤ ਦੀ ਵਰਤੋਂ ਕਰ ਸਕਦੇ ਹੋ ਇਹ ਨਹੀਂ ਕਿ ਓਨੀ ਦੇਰ ਉਡੀਕ ਕਰੋ ਕਿ ਉਹ ਹਮਲਾਵਰ ਕਿਸੇ ਉਤੇ ਹਮਲਾ ਕਰ ਜਾਵੇ। ਇਸ ਸਬੰਧ ਦੇ ਵਿਚ ਇਕ 26 ਸਾਲਾ ਵਿਅਕਤੀ ਨੂੰ ਫੜ ਲਿਆ ਗਿਆ ਹੈ ਅਤੇ ਮੈਨੁਕਾਓ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਹ ਹਮਲਾਵਰ ਹੋਣ ਜ਼ਮਾਨਤ ਉਤੇ ਬਾਹਰ ਹੈ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026