Posted on January 20th, 2014

ਨਵੀਂ ਦਿੱਲੀ- ਯੋਗ ਗੁਰੂ ਬਾਬਾ ਰਾਮਦੇਵ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਦਾ ਸਮੱਰਥਨ ਕਰਨ ਲਈ ਤਿਆਰ ਹਨ ਪਰ ਉਨ੍ਹਾਂ ਨੇ ਇਕ ਸ਼ਰਤ ਵੀ ਰੱਖੀ ਹੈ। ਆਈ.ਸੀ ਏ.ਆਈ. ਕਾਨਫਰੰਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਬਾ ਰਾਮਦੇਵ ਨੇ ਕਿਹਾ ਕਿ ਜੇਕਰ ਕਾਂਗਰਸ ਸਾਡੇ ਸਿੰਗਲ ਵਿੰਡੋ ਟੈਕਸੇਸ਼ਨ ਜਾਂ ਸਿੰਗਲ ਟੈਕਸ ਦੇ ਪ੍ਰਸਤਾਵ ਦਾ ਸਮੱਰਥਨ ਕਰਦੀ ਹੈ ਤਾਂ ਅਸੀਂ ਕਾਂਗਰਸ ਨੂੰ ਸਮੱਰਥਨ ਦੇਵਾਂਗੇ ਪਰ ਇਸ ਲਈ ਪਹਿਲ ਉਸ ਨੂੰ ਕਰਨੀ ਹੋਵੇਗੀ। ਬਾਬਾ ਰਾਮਦੇਵ ਚਾਹੁੰਦੇ ਹਨ ਕਿ ਸਾਰੇ ਤਰ੍ਹਾਂ ਦੇ ਪ੍ਰਤੱਖ ਤੇ ਅਪ੍ਰਤੱਖ ਕਰ ਖ਼ਤਮ ਕਰ ਦਿੱਤੇ ਜਾਣ ਤੇ ਉਸ ਦੀ ਜਗ੍ਹਾ ਬੈਂਕ 'ਚੋਂ ਹੋਣ ਵਾਲੀ ਟ੍ਰਾਂਜੈਕਸ਼ਨ 'ਤੇ ਟੈਕਸ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਅਗਲੀਆਂ ਲੋਕ ਸਭਾ ਚੋਣਾਂ 'ਚ ਇਹ ਵੱਡਾ ਮੁੱਦਾ ਬਣੇਗਾ ਕਿਉਂਕਿ ਇਸ ਨਾਲ ਰਸੋਈ ਗੈਸ ਤੇ ਪੈਟਰੋਲ ਸਸਤਾ ਮਿਲੇਗਾ। ਪ੍ਰਸਤਾਵਿਤ ਸਿਸਟਮ ਨੂੰ ਜਦੋਂ ਪੂਰੀ ਤਰ੍ਹਾਂ ਨਾਲ ਲਾਗੂ ਕਰ ਦਿੱਤਾ ਜਾਵੇਗਾ ਤਾਂ ਇਸ ਨਾਲ ਖਜ਼ਾਨੇ 'ਚ ਹਰ ਸਾਲ 40 ਲੱਖ ਕਰੋੜ ਰੁਪਏ ਆਉਣਗੇ ਹੁਣ ਕੇਵਲ 10 ਲੱਖ ਕਰੋੜ ਰੁਪਏ ਆ ਰਹੇ ਹਨ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026