Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੰਜੇ ਦੱਤ ਦੀ ਪੈਰੋਲ 30 ਦਿਨਾਂ ਲਈ ਹੋਰ ਵਧੀ

Posted on January 20th, 2014


ਨਵੀਂ ਦਿੱਲੀ- ਅਦਾਕਾਰ ਸੰਜੇ ਦੱਤ ਨੂੰ 30 ਦਿਨ ਦੀ ਹੋਰ ਪੈਰੋਲ ਮਿਲ ਗਈ ਹੈ। ਉਨ੍ਹਾਂ ਦੀ ਪਤਨੀ ਮਾਨਿਅਤਾ ਦੱਤ ਦੇ ਇਲਾਜ ਲਈ ਉਨ੍ਹਾਂ ਦੀ ਪੈਰੋਲ 'ਚ 30 ਦਿਨ ਦਾ ਵਾਧਾ ਮਿਲ ਗਿਆ ਹੈ। ਸੰਜੇ ਨੇ ਪੈਰੋਲ ਦਾ ਸਮਾਂ ਵਧਾਉਣ ਦੀ ਅਰਜ਼ੀ ਦਿੱਤੀ ਸੀ। ਫਿਲਹਾਲ ਸੰਜੇ ਇਕ ਮਹੀਨੇ ਦੀ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਹਨ। ਸੰਜੇ ਦੱਤ ਦੀ ਪਤਨੀ ਮਾਨਿਅਤਾ ਮੁੰਬਈ ਦੇ ਗਲੋਬਲ ਹਸਪਤਾਲ 'ਚ ਦਾਖਲ ਹੈ। ਡਾਕਟਰਾਂ ਅਨੁਸਾਰ ਮਾਨਿਅਤਾ ਦੇ ਜਿਗਰ 'ਚ ਟਿਊਮਰ ਹੈ ਤੇ ਉਸ ਨੂੰ ਦਿਲ ਸਬੰਧੀ ਬਿਮਾਰੀ ਹੋਣ ਦਾ ਵੀ ਖ਼ਤਰਾ ਹੈ। ਉਨ੍ਹਾਂ ਦੇ ਦਿਲ ਤੇ ਟਿਊਮਰ ਦਾ ਇਲਾਜ਼ ਚੱਲ ਰਿਹਾ ਹੈ। ਮਾਨਿਅਤਾ ਦਾ ਆਪ੍ਰੇਸ਼ਨ ਅਜੇ ਹੋਇਆ ਨਹੀਂ ਹੈ, ਸੰਭਾਵਨਾ ਹੈ ਕਿ ਆਪ੍ਰੇਸ਼ਨ ਜਲਦੀ ਹੀ ਹੋਵੇਗਾ। ਇਸ ਦੇ ਬਾਅਦ ਵੀ ਮਾਨਿਅਤਾ ਨੂੰ ਬਹੁਤ ਦੇਖਭਾਲ ਦੀ ਜ਼ਰੂਰਤ ਹੈ, ਜਿਸ ਨੂੰ ਲੈ ਕੇ ਮੰਨਿਆ ਜਾ ਰਿਹਾ ਹੈ ਕਿ ਸੰਜੇ ਦੀ ਪੈਰੋਲ ਦੀ ਮਿਆਦ ਉਨ੍ਹਾਂ ਦੀ ਅਰਜ਼ੀ ਦੇ ਬਾਅਦ ਵਧਾਈ ਗਈ ਹੈ।



Archive

RECENT STORIES