Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਡਰੱਗ ਮਾਮਲਾ: ਹਾਈਕੋਰਟ ਨੇ ਬਾਜਵਾ ਅਤੇ ਬਰਾੜ ਦੀਆਂ ਪਟੀਸ਼ਨਾਂ ਮੰਨਣ ਤੋਂ ਇਨਕਾਰ

Posted on January 20th, 2014


ਸ਼ਸ਼ੀਕਾਂਤ ਦੀ ਇਕ ਪਟੀਸ਼ਨ ਪਹਿਲਾਂ ਹੀ ਸੁਣਵਾਈ ਲਈ ਪੈਂਡਿੰਗ ਹੈ, ਇਸ ਲਈ ਇਸੇ ਵਿਸ਼ੇ ‘ਤੇ ਕਿਸੇ ਹੋਰ ਪਟੀਸ਼ਨ ਦੀ ਲੋੜ ਨਹੀਂ- ਹਾਈਕੋਰਟ

ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਡਰੱਗਜ਼ ਰੈਕਟ ਸੰਬੰਧੀ ਸਾਬਕਾ ਡੀ. ਐੱਸ. ਪੀ. ਭੋਲਾ ਵਲੋਂ ਕੀਤੇ ਗਏ ਖੁਲਾਸੇ ਦੇ ਸੰਬੰਧ ‘ਚ ਸੀ. ਬੀ. ਆਈ. ਦੀ ਜਾਂਚ ਕਰਾਉਣ ਦੀ ਮੰਗ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਅਤੇ ਜਗਮੀਤ ਸਿੰਘ ਬਰਾੜ ਵਲੋਂ ਦਾਇਰ ਕੀਤੀਆਂ ਪਟੀਸ਼ਨਾਂ ਨੂੰ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮਾਣਯੋਗ ਅਦਾਲਤ ਨੇ ਕਿਹਾ ਕਿ ਇਸ ਸੰਬੰਧ ‘ਚ ਪੰਜਾਬ ਦੇ ਸਾਬਕਾ ਡੀ. ਜੀ. ਪੀ. (ਜੇਲ) ਸ਼ਸ਼ੀਕਾਂਤ ਦੀ ਇਕ ਪਟੀਸ਼ਨ ਪਹਿਲਾਂ ਹੀ ਸੁਣਵਾਈ ਲਈ ਪੈਂਡਿੰਗ ਹੈ, ਇਸ ਲਈ ਇਸੇ ਵਿਸ਼ੇ ‘ਤੇ ਕਿਸੇ ਹੋਰ ਪਟੀਸ਼ਨ ਦੀ ਲੋੜ ਨਹੀਂ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਭੋਲਾ ਨੇ ਡਰੱਗਜ਼ ਦੀਆਂ ਤਾਰਾਂ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਜੁੜੀਆਂ ਹੋਣ ਦਾ ਖੁਲਾਸਾ ਕੀਤਾ ਸੀ। ਇਸ ਤੋਂ ਪਿੱਛੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਨੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਨੇ ਦੋ ਵੱਖ-ਵੱਖ ਪਟੀਸ਼ਨਾਂ ਦਾਇਰ ਕਰਕੇ ਇਸ ਮਾਮਲੇ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ, ਪਰ ਮਾਣਯੋਗ ਹਾਈਕੋਰਟ ਨੇ ਸੋਮਵਾਰ ਨੂੰ ਦਿੱਤੇ ਆਪਣੇ ਫੈਸਲੇ ‘ਚ ਬਾਜਵਾ ਅਤੇ ਬਰਾੜ ਦੀਆਂ ਪਟੀਸ਼ਨਾਂ ਨੂੰ ਨਾਂਹ ਕਰ ਦਿੱਤੀ ਹੈ ਅਤੇ ਕਿਹਾ ਹੈ ਕਿ ਜਦੋਂ ਇਸ ਵਿਸ਼ੇ ਨਾਲ ਪਹਿਲਾਂ ਹੀ ਇਕ ਪਟੀਸ਼ਨ ਅਦਾਲਤ ਕੋਲ ਸੁਣਵਾਈ ਲਈ ਪਈ ਹੈ ਤਾਂ ਇਸ ਸੰਬੰਧ ‘ਚ ਹੋਰ ਪਟੀਸ਼ਨਾਂ ਦੀ ਲੋੜ ਨਹੀਂ।



Archive

RECENT STORIES