Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਇਸ਼ਰਤ ਮਾਮਲੇ 'ਚ ਸੀਬੀਆਈ ਨੂੰ ਨਾ ਮਿਲੇ ਅਮਿਤ ਸ਼ਾਹ ਖ਼ਿਲਾਫ਼ ਸਬੂਤ

Posted on January 21st, 2014


ਨਵੀਂ ਦਿੱਲੀ- ਬਹੁਚਰਚਿਤ ਇਸ਼ਰਤ ਮੁਕਾਬਲੇ 'ਚ ਸੀਬੀਆਈ ਅਗਲੇ ਦਸ ਦਿਨਾਂ ਦੇ ਅੰਦਰ ਪੂਰਕ ਦੋਸ਼ ਪੱਤਰ ਦਾਖ਼ਲ ਕਰਨ ਜਾ ਰਹੀ ਹੈ। ਹੁਣ ਤਕ ਸੀਬੀਆਈ ਨੂੰ ਇਸ ਮਾਮਲੇ 'ਚ ਨਾ ਤਾਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਕਰੀਬੀ ਤੇ ਸੂਬੇ ਦੇ ਗ੍ਰਹਿ ਰਾਜ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਸਬੂਤ ਮਿਲੇ ਤੇ ਨਾ ਹੀ ਆਈਬੀ ਅਧਿਕਾਰੀਆਂ ਖ਼ਿਲਾਫ਼ ਕੇਸ ਚਲਾਉਣ ਦੀ ਇਜਾਜ਼ਤ ਬਾਰੇ ਕਾਨੂੰਨੀ ਸਲਾਹ। ਸੂਤਰਾਂ ਮੁਤਾਬਕ ਅਮਿਤ ਸ਼ਾਹ ਖ਼ਿਲਾਫ਼ ਪੂਰਕ ਦੋਸ਼ ਪੱਤਰ 'ਚ ਸ਼ਾਹ ਦਾ ਨਾਂ ਇਸ 'ਚ ਸ਼ਾਮਲ ਨਹੀਂ ਕੀਤਾ ਜਾਵੇਗਾ। ਜਾਂਚ ਏਜੰਸੀ ਦੇ ਇਕ ਅਧਿਕਾਰੀ ਮੁਤਾਬਕ ਸ਼ਾਹ ਖ਼ਿਲਾਫ਼ ਹੁਣ ਤਕ ਅਜਿਹਾ ਕੋਈ ਠੋਸ ਸਬੂਤ ਹੱਥ ਨਹੀਂ ਲੱਗਿਆ, ਜਿਸ ਦੇ ਆਧਾਰ 'ਤੇ ਉਨ੍ਹਾਂ ਦਾ ਨਾਂ ਦੋਸ਼ ਪੱਤਰ 'ਚ ਸ਼ਾਮਲ ਕੀਤਾ ਜਾਵੇ। 

ਸੂਤਰਾਂ ਨੇ ਦੱਸਿਆ ਕਿ ਕਾਨੂੰਨ ਮੰਤਰਾਲੇ ਵੱਲੋਂ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕੇਸ ਚਲਾਉਣ ਦੀ ਮਨਜ਼ੂਰੀ ਨਾ ਮਿਲਣ 'ਤੇ ਸੀਬੀਆਈ ਸਮਰੱਥ ਅਦਾਲਤ ਨੂੰ ਮਾਮਲੇ ਦੇ ਸਰਕਾਰ ਕੋਲ ਪੈਂਡਿੰਗ ਹੋਣ ਦੀ ਜਾਣਕਾਰੀ ਦੇਵੇਗੀ। ਇਸ ਹਾਲਤ 'ਚ ਆਈਬੀ ਦੇ ਸ਼ੱਕੀ ਅਧਿਕਾਰੀਆਂ ਦੇ ਨਾਂ ਚਾਰਜਸ਼ੀਟ 'ਚ ਸ਼ਾਮਲ ਨਹੀਂ ਕੀਤੇ ਜਾਣਗੇ। ਹਾਲਾਂਕਿ ਸੂਤਰਾਂ ਦਾ ਦਾਅਵਾ ਹੈ ਕਿ ਆਈਬੀ ਅਧਿਕਾਰੀਆਂ ਖ਼ਿਲਾਫ਼ ਮੁਕਾਬਲੇ ਦੀ ਸਾਜਿਸ਼ ਰਚਨ ਦੇ ਪੱਕੇ ਸਬੂਤ ਹਨ। ਜ਼ਿਕਰਯੋਗ ਹੈ ਕਿ ਸੀਬੀਆਈ ਨੇ ਕਾਨੂੰਨ ਮੰਤਰਾਲੇ ਤੋਂ ਪੁੱਿਛਆ ਹੈ ਕਿ ਕੀ ਆਈਬੀ ਦੇ ਵਿਸ਼ੇਸ਼ ਡਾਇਰੈਕਟਰ ਰਾਜੇਂਦਰ ਕੁਮਾਰ (ਹੁਣ ਸੇਵਾਮੁਕਤ) ਪੀ. ਮਿੱਤਲ, ਐਮਕੇ ਸਿਨਹਾ ਤੇ ਰਾਜੀਵ ਵਾਨਖੇੜੇ ਖ਼ਿਲਾਫ਼ ਕੇਸ ਚਲਾਉਣ ਲਈ ਗ੍ਰਹਿ ਮੰਤਰਾਲੇ ਦੀ ਮਨਜ਼ੂਰੀ ਜ਼ਰੂਰੀ ਹੈ।




Archive

RECENT STORIES