Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹਰਿਮੰਦਰ ਸਾਹਿਬ ਤੋਂ ਬੱਚਾ ਲੈ ਕੇ ਔਰਤ ਫਰਾਰ

Posted on January 21st, 2014



ਅੰਮ੍ਰਿਤਸਰ- ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੀ ਇਕ ਸ਼ਰਧਾਲੂ ਔਰਤ ਦਾ ਇਕ ਸਾਲ ਦਾ ਬੱਚਾ ਲੈ ਕੇ ਦੌੜੀ ਔਰਤ ਖਿਲਾਫ ਥਾਣਾ ਕੋਤਵਾਲੀ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ। ਸ਼ਿਕਾਇਤ ਵਿਚ ਹਰਿਆਣਾ ਵਾਸੀ ਜੋਤੀ ਪਤਨੀ ਬਬਲੂ ਨੇ ਦੱਸਿਆ ਕਿ ਉਹ ਆਪਣੇ ਇਕ ਸਾਲ ਦੇ ਬੱਚੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਈ ਸੀ, ਜਿਥੇ ਉਸਦੀ ਇਕ ਹੋਰ ਅਣਪਛਾਤੀ ਔਰਤ ਨਾਲ ਸਾਂਝ ਪੈ ਗਈ। ਲੰਗਰ ਘਰ ਜਦੋਂ ਉਹ ਆਪਣਾ ਬੱਚਾ ਉਸ ਔਰਤ ਕੋਲ ਛੱਡ ਕੇ ਗਈ ਤਾਂ ਉਹ ਔਰਤ ਉਸਦੇ ਬੱਚੇ ਸਮੇਤ ਗਾਇਬ ਹੋ ਗਈ। ਮਾਮਲਾ ਦਰਜ ਕਰਕੇ ਪੁਲਸ ਵਲੋਂ ਛਾਣਬੀਣ ਕੀਤੀ ਜਾ ਰਹੀ  ਹੈ।



Archive

RECENT STORIES