Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਸ਼ੀਲੇ ਪਦਾਰਥਾਂ ਦੀ ਸਮੱਸਿਆ ‘ਤੇ ਕਾਬੂ ਪਾਉਣ ਲਈ ਰਾਸ਼ਟਰੀ ਨੀਤੀ ਜ਼ਰੂਰੀ- ਕੈਪਟਨ ਅਮਰਿੰਦਰ

Posted on January 22nd, 2014



ਚੰਡੀਗੜ੍ਹ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਇਕ ਸਾਂਝੀ ਰਾਸ਼ਟਰੀ ਡਰੱਗ ਨੀਤੀ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਿਰਫ ਇਕ ਸੂਬਾ ਇਸ ਸਮੱਸਿਆ ਨਾਲ ਮੁਕਾਬਲਾ ਨਹੀਂ ਕਰ ਸਕਦਾ। ਸਿੰਘ ਨੇ ਇਹ ਜਾਰੀ ਬਿਆਨ ‘ਚ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਬਤੌਰ ਆਪਣੇ ਕਾਰਜਕਾਲ ‘ਚ ਕਈ ਵਾਰ ਇਸ ਮੁੱਦੇ ਨੂੰ ਪੰਜਾਬ ਦੇ ਪ੍ਰਮੁੱਖ ਵਿਸ਼ੇ ਦੇ ਤੌਰ ‘ਤੇ ਮੁੱਖ ਮੰਤਰੀਆਂ ਦੇ ਸੰਮੇਲਨ ‘ਚ ਉਠਾਇਆ ਸੀ। ਉਹ ਇਸ ਮਾਮਲੇ ਨੂੰ 3 ਵਾਰ ਪ੍ਰਧਾਨ ਮੰਤਰੀ ਦੇ ਸਾਹਮਣੇ ਵੀ ਰੱਖ ਚੁਕੇ ਹਨ ਤਾਂ ਕਿ ਨਸ਼ੀਲੇ ਪਦਾਰਥਾਂ ਦੇ ਚਲਨ ‘ਤੇ ਕਾਬੂ ਪਾਇਆ ਜਾ ਸਕੇ। 

ਉਨ੍ਹਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ਵਰਗੇ ਸੂਬਿਆਂ ‘ਚ ਨਸ਼ੀਲੇ ਪਦਾਰਥ ਆਜ਼ਾਦੀ ਨਾਲ ਉਗਾਏ ਅਤੇ ਵੇਚੇ ਜਾਂਦੇ ਹਨ। ਰਾਜਸਥਾਨ ‘ਚ ਨਸ਼ੀਲੇ ਪਦਾਰਥ ਖੁੱਲ੍ਹੇ ਤੌਰ ‘ਤੇ ਵੇਚੇ ਜਾਂਦੇ ਹਨ। ਸਿੰਘ ਨੇ ਕਿਹਾ ਕਿ ਪੰਜਾਬ ਦੀ ਸਰਹੱਦ ਰਾਜਸਥਾਨ ਨਾਲ ਲੱਗੀ ਹੋਣ ਕਾਰਨ ਇਹ ਸੂਬਾ ਵੀ ਨਸ਼ੀਲੇ ਪਦਾਰਥਾਂ ਦਾ ਬਾਜ਼ਾਰ ਬਣ ਜਾਂਦਾ ਹੈ।

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਕਾਨ ਤੋਂ ਡਰੱਗ ਆਉਣਾ ਵੀ ਸਾਲਾਂ ਤੋਂ ਵੱਡੀ ਸਮੱਸਿਆ ਰਹੀ ਹੈ ਅਤੇ ਬੀ. ਐੱਸ. ਐੱਫ. ਦੇ ਚੰਗੀਆਂ ਤੋਂ ਚੰਗੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਹ ਨਸ਼ੀਲੇ ਪਦਾਰਥ ਦੇਸ਼ ਦੇ ਬਾਜ਼ਾਰ ‘ਚ ਸੇਂਧ ਲਗਾ ਲੈਂਦੇ ਹਨ ਜਿਨ੍ਹਾਂ ‘ਚੋਂ ਪੰਜਾਬ ਮੁੱਖ ਬਾਜ਼ਾਰ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਦੇਸੀ ਰਸਾਇਣਕ ਨਸ਼ੀਲੇ ਪਦਾਰਥ ਇਸ ਸੂਚੀ ‘ਚ ਨਵੇਂ ਹਨ ਅਤੇ ਉਨ੍ਹਾਂ ਦਾ ਅਸਰ ਪੁਰਾਣੇ ਨਸ਼ੀਲੇ ਪਦਾਰਥਾਂ ਤੋਂ ਵੀ ਜ਼ਿਆਦਾ ਹੈ। ਉਨ੍ਹਾਂ ਨੇ ਕਿਹਾ,”ਇਸ ਲਈ ਮੈਂ ਹਮੇਸ਼ਾ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਸਮੱਸਿਆ ਨੂੰ ਸਿਰਫ ਰਾਸ਼ਟਰੀ ਨੀਤੀ ਬਣਾ ਕੇ ਹੀ ਸੁਲਝਾਇਆ ਜਾ ਸਕਦਾ ਹੈ ਜੋ ਰਾਸ਼ਟਰੀ ਅਤੇ ਕੌਮਾਂਤਰੀ ਦੋਹਾਂ ਹੀ ਪਹਿਲੂਆਂ ਨਾਲ ਨਜਿੱਠਣ ‘ਚ ਸਮਰੱਥ ਹੋਵੇ।”



Archive

RECENT STORIES