Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜੇਲ੍ਹ ਵਿੱਚ ਪਤੀ ਨੂੰ ਹੈਰੋਇਨ ਦੇਣ ਆਈ ਕਾਬੂ

Posted on January 22nd, 2014


ਕਪੂਰਥਲਾ- ਕਪੂਰਥਲਾ ਦੀ ਮਾਡਰਨ ਜੇਲ ‘ਚ ਬੰਦ ਆਪਣੇ ਪਤੀ ਦੀ ਮੁਲਾਕਾਤ ਨੂੰ ਆਈ ਇਕ ਔਰਤ ਨੂੰ ਜੇਲ ਪ੍ਰਸ਼ਾਸਨ ਨੇ ਹੈਰੋਇਨ ਸਣੇ ਕਾਬੂ ਕਰਕੇ ਉਸ ਦੇ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਸੰਦੀਪ ਕੌਰ ਪਤਨੀ ਕੁਲਜੀਤ ਸਿੰਘ ਨਿਵਾਸੀ ਪਿੰਡ ਚਮਿਆਰੀ, ਭੋਗਪੁਰ ਜ਼ਿਲਾ ਜਲੰਧਰ ਕੱਲ੍ਹ ਕਪੂਰਥਲਾ ਦੀ ਮਾਡਰਨ ਜੇਲ ‘ਚ ਬੰਦ ਆਪਣੇ ਪਤੀ ਕੁਲਜੀਤ ਸਿੰਘ ਨੂੰ ਮਿਲਣ ਆਈ ਸੀ। ਜਦੋਂ ਉਹ ਆਪਣੇ ਪਤੀ ਨਾਲ ਮੁਲਾਕਾਤ ਲਈ ਜਾ ਰਹੀ ਸੀ ਤਾਂ ਡਿਊਟੀ ‘ਤੇ ਤਾਇਨਾਤ ਏ ਐਸ ਆਈ ਮਨਜੀਤ ਸਿੰਘ ਅਤੇ ਮਹਿਲਾ ਕਾਂਸਟੇਬਲ ਸੁਖਵਿੰਦਰ ਕੌਰ ਨੂੰ ਉਸ ‘ਤੇ ਸ਼ੱਕ ਹੋਇਆ। ਪੁਲਸ ਨੇ ਜਦੋਂ ਤਲਾਸ਼ੀ ਲਈ ਤਾਂ ਉਸ ਕੋਲੋਂ ਸੱਤ ਗ੍ਰਾਮ ਹੈਰੋਇਨ ਬਰਾਮਦ ਹੋਈ। 

ਪੁੱਛਗਿੱਛ ਦੌਰਾਨ ਸੰਦੀਪ ਕੌਰ ਨੇ ਦੱਸਿਆ ਕਿ ਉਹ ਨਸ਼ੀਲਾ ਪਾਊਡਰ ਆਪਣੇ ਪਤੀ ਕੁਲਜੀਤ ਸਿੰਘ ਵਾਸਤੇ ਲੈ ਕੇ ਆਈ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਸ਼ੀ ਮਹਿਲਾ ਦੇ ਖਿਲਾਫ ਥਾਣਾ ਕੋਤਵਾਲੀ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਸੂਤਰਾਂ ਅਨੁਸਾਰ ਉਕਤ ਔਰਤ ਦਾ ਪਤੀ ਕੁਲਜੀਤ ਸਿੰਘ ਜੋ 30 ਅਗਸਤ 2013 ਨੂੰ ਥਾਣਾ ਭੋਗਪੁਰ ਦੀ ਪੁਲਸ ਵੱਲੋਂ ਐਨ ਡੀ ਪੀ ਐਸ ਐਕਟ ਦੇ ਇਕ ਮਾਮਲੇ ‘ਚ ਨਾਮਜ਼ਦ ਕੀਤਾ ਗਿਆ ਸੀ, ਉਦੋਂ ਤੋਂ ਜੇਲ ‘ਚ ਹੈ।



Archive

RECENT STORIES