Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੁਮੇਧ ਸੈਣੀ ਦੇ ਕਤਲ ਦੀ ਸਾਜਿ਼ਸ਼ ਯੂ ਕੇ ਵਿੱਚ ਰਚੀ ਗਈ: ਆਈ ਬੀ

Posted on January 22nd, 2014

ਬੱਬਰ ਖਾਲਸਾ ਸੈਣੀ ਨੂੰ ਬੰਬ ਨਾਲ ਉਡਾਉਣ ਦੀ ਕੋਸ਼ਿਸ਼ ਵਿੱਚ

ਚੰਡੀਗੜ੍ਹ- ਬੱਬਰ ਖਾਲਸਾ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਨੇ ਯੂ ਕੇ ਅਤੇ ਇਟਲੀ ਵਿੱਚ ਪੰਜਾਬ ਦੇ ਡੀ ਜੀ ਪੀ ਸੁਮੇਧ ਸਿੰਘ ਸੈਣੀ ਨੂੰ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਰਚੀ ਹੈ ਅਤੇ ਇਸ ਕੰਮ ਲਈ ਖਾੜਕੂਆਂ ਦੀ ਇਟਲੀ ਦੇ ਸ਼ਹਿਰ ਮਿਲਾਨ ਦੇ ਇੱਕ ਹੋਟਲ ਵਿੱਚ ਮੀਟਿੰਗ ਹੋ ਚੁੱਕੀ ਹੈ। ਇਸ ਵਿੱਚ ਆਰਗੇਨਾਈਜ਼ੇਸ਼ਨ ਦੇ ਯੂ ਕੇ ਅਤੇ ਇਟਲੀ ਦੇ ਮੁਖੀਆਂ ਦੇ ਇਲਾਵਾ ਹੋਰ ਖਾੜਕੂ ਵੀ ਸ਼ਾਮਲ ਹੋਏ। ਆਈ ਬੀ ਨੇ ਇਹ ਸੂਚਨਾ ਪੰਜਾਬ ਦੇ ਡੀ ਜੀ ਪੀ ਦਫਤਰ ਨੂੰ ਦਿੱਤੀ ਹੈ। ਇਸ ਨਾਲ ਪੁਲਸ ਅਫਸਰਾਂ ਦੇ ਹੋਸ਼ ਉਡ ਗਏ ਹਨ।

ਡੀ ਜੀ ਪੀ ਦਫਤਰ ਨੂੰ ਮਿਲੀ ਜਾਣਕਾਰੀ ਅਨੁਸਾਰ ਮਿਲਾਨ ਸ਼ਹਿਰ ਵਿੱਚ ਹੋਈ ਬੱਬਰ ਖਾਲਸਾ ਦੇ ਖਾੜਕੂਆਂ ਦੀ ਮੀਟਿੰਗ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਵਧਾਵਾ ਸਿੰਘ ਬੱਬਰ ਦਾ ਪੁੱਤਰ ਜਤਿੰਦਰ ਸਿੰਘ ਕਾਕਾ ਵੀ ਸ਼ਾਮਲ ਸੀ। ਇਸ ਦੇ ਇਲਾਵਾ ਮੀਟਿੰਗ ਵਿੱਚ ਬੱਬਰ ਖਾਲਸਾ ਇੰਗਲੈਂਡ ਦਾ ਮੁਖੀ ਮਨਜਿੰਦਰ ਸਿੰਘ ਸੰਘੇੜਾ, ਬੱਬਰ ਖਾਲਸਾ ਇਟਲੀ ਦਾ ਮੁਖੀ ਕੁਲਦੀਪ ਸਿੰਘ, ਜੋਗਾ ਸਿੰਘ ਤੇ ਦੋ ਅਣਪਛਾਤੇ ਖਾੜਕੂ ਵੀ ਸ਼ਾਮਲ ਸਨ। ਦੋਵੇਂ ਅਣਪਛਾਤੇ ਖਾੜਕੂਆਂ ਨੇ ਪਾਕਿਸਤਾਨ ਵਿੱਚ ਹਥਿਆਰ ਚਲਾਉਣ ਦੀ ਟਰੇਨਿੰਗ ਲਈ ਹੋਈ ਹੈ। ਇਨ੍ਹਾਂ ਦੋਵਾਂ ਨੂੰ ਪੰਜਾਬ ਆ ਕੇ ਇਥੇ ਖਾੜਕੂਵਾਦ ਵਿੱਚ ਸ਼ਾਮਲ ਰਹੇ ਲੋਕਾਂ ਨਾਲ ਤਾਲਮੇਲ ਕਰ ਕੇ ਸੈਣੀ ਦੀ ਹੱਤਿਆ ਦੀ ਸਾਜ਼ਿਸ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਇੰਟੈਲੀਜੈਂਸ ਚੀਫ ਹਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਡੀ ਜੀ ਪੀ ਸੁਮੇਧ ਸੈਣੀ ਕਾਫੀ ਸਮੇਂ ਤੋਂ ਖਾੜਕੂਆਂ ਦੀ ਹਿਟ ਲਿਸਟ ਵਿੱਚ ਹਨ। ਉਨ੍ਹਾਂ ਦੀ ਸੁਰੱਖਿਆ ਲਈ ਪੰਜਾਬ ਪੁਲਸ ਪਹਿਲਾਂ ਤੋਂ ਚੌਕੰਨੀ ਹੈ। ਵਿਦੇਸ਼ਾਂ ਵਿੱਚ ਰਚੀ ਜਾ ਰਹੀ ਸਾਜ਼ਿਸ ਵੀ ਬੇਨਕਾਬ ਹੋਈ ਹੈ, ਜਿਸ ‘ਤੇ ਵਿੰਗ ਆਪਣੇ ਤੌਰ ‘ਤੇ ਜਾਂਚ ਕਰ ਰਿਹਾ ਹੈ। ਡੀ ਜੀ ਪੀ ਦੀ ਸੁਰੱਖਿਆ ਲਈ ਸਖਤ ਪ੍ਰਬੰਧ ਕੀਤੇ ਗਏ ਹਨ।



Archive

RECENT STORIES