Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

‘ਆਪ’ ਪਾਰਟੀ ਦੀ ਸਰਕਾਰ ਨੂੰ ਛੇਤੀ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ- ਕਿਰਨ ਬੇਦੀ

Posted on January 22nd, 2014


ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਹੱਲਾ ਬੋਲਦੇ ਹੋਏ ਸਾਬਕਾ ਆਈ ਪੀ ਐਸ ਅਧਿਕਾਰੀ ਕਿਰਨ ਬੇਦੀ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਸਰਕਾਰ ਨੂੰ ਛੇਤੀ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ। ਟੀਮ ਅੰਨਾ ਦੀ ਮੈਂਬਰ ਕਿਰਨ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਟਵਿੱਟਰ ’ਤੇ ਲਿਖਿਆ ਕਿ ਅਰਾਜਕਤਾ ਫੈਲਾਉਣ ਅਤੇ ਇਸ ਨੂੰ ਬੜਾਵਾ ਦੇਣ ਵਾਲੀ ਸਰਕਾਰ ਨੂੰ ਬਿਨਾਂ ਦੇਰ ਕੀਤੇ ਰਾਸ਼ਟਰਪਤੀ ਵਲੋਂ ਬਰਖਾਸਤ ਕਰ ਦਿੱਤਾ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਲਾਉਂਦੇ ਹੋਏ ਉਨ੍ਹਾਂ ਟਵੀਟ ਕੀਤਾ ਕਿ ਦਿੱਲੀ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਉਹ ਅਰਾਜਕਤਾਵਾਦੀ ਹੈ। ਇਸ ਦਾ ਸ਼ਬਦਕੋਸ਼ ਵਿੱਚ ਅਰਥ ਬੇਲਗਾਮ, ਅਰਾਜਕ, ਨਾਜਾਇਜ਼ ਤੇ ਗੁੰਮਰਾਹ ਕਰਨ ਵਾਲਾ ਵਿਅਕਤੀ ਹੈ। ਕੀ ਅਸੀਂ ਅਜਿਹਾ ਚਾਹੁੰਦੇ ਹਾਂ?
ਕਿਰਨ ਬੇਦੀ ਨੇ ਕਿਹਾ ਕਿ ਉਨ੍ਹਾਂ ਨੂੰ ਕੇਜਰੀਵਾਲ ਨਾਲ ਦੁਸ਼ਮਣੀ ਨਹੀਂ, ਪਰ ਮੁੱਖ ਮੰਤਰੀ ਦੇ ਤੌਰ ਉੱਤੇ ਉਨ੍ਹਾਂ ਦੇ ਵਤੀਰੇ ਨਾਲ ਉਹ ਸਹਿਮਤ ਨਹੀਂ। ਉਨ੍ਹਾਂ ਕਿਹਾ ਕਿ ਮੈਨੂੰ ਅਰਵਿੰਦ ਕੇਜਰੀਵਾਲ ਤੋਂ ਕੋਈ ਸਮੱਸਿਆ ਨਹੀਂ, ਜਿਵੇਂ ਉਨ੍ਹਾਂ ਦੇ ਕੁਝ ਸਮਰਥੱਕ ਦੋਸ਼ ਲਾ ਰਹੇ ਹਨ। ਮੈਂ ਮੁੱਖ ਮੰਤਰੀ ਦੇ ਗੈਰ-ਕਾਨੂੰਨੀ ਵਤੀਰੇ ਤੋਂ ਦੁਖੀ ਹਾਂ। ਕੇਜਰੀਵਾਲ ਜਦੋਂ ਟੀਮ ਅੰਨਾ ਦੇ ਮੈਂਬਰ ਸਨ, ਉਸ ਸਮੇਂ ਕਿਰਨ ਨੇ ਉਨ੍ਹਾਂ ਦੇ ਨਾਲ ਕੰਮ ਕੀਤਾ ਸੀ, ਪਰ ਨੇ ਕੁਝ ਸਮਾਂ ਪਹਿਲਾਂ ਹੀ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦਾ ਸਮਰਥਨ ਕਰ ਦਿੱਤਾ ਸੀ।



Archive

RECENT STORIES