Posted on January 22nd, 2014

ਮੁੰਬਈ- ਰਿਜ਼ਰਵ ਬੈਂਕ ਨੇ ਕਾਲੇ ਧਨ ਅਤੇ ਜਾਅਲੀ ਕਰੰਸੀ ਉਤੇ ਸ਼ਿਕੰਜਾ ਕੱਸਣ ਲਈ 2005 ਤੋਂ ਪਹਿਲਾਂ ਜਾਰੀ ਕੀਤੇ ਸਾਰੇ ਕਰੰਸੀ ਨੋਟ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਵਿੱਚ 500 ਅਤੇ 1000 ਰੁਪਏ ਦੇ ਨੋਟ ਵੀ ਸ਼ਾਮਲ ਹੋਣਗੇ ਅਤੇ ਇਹ ਫੈਸਲਾ 31 ਮਾਰਚ ਤੋਂ ਲਾਗੂ ਹੋ ਜਾਵੇਗਾ।
ਬੈਂਕ ਵੱਲੋਂ ਜਾਰੀ ਬਿਆਨ ਮੁਤਾਬਕ 31 ਮਾਰਚ 2014 ਤੋਂ ਬਾਅਦ 2005 ਤੋਂ ਪਹਿਲਾਂ ਛਪੇ ਨੋਟ ਵਾਪਸ ਲੈ ਲਏ ਜਾਣਗੇ। ਪਹਿਲੀ ਅਪਰੈਲ ਤੋਂ ਲੋਕ ਪੁਰਾਣੇ ਨੋਟ ਬਦਲਣ ਲਈ ਬੈਂਕ ਤੱਕ ਪਹੁੰਚ ਕਰ ਸਕਣਗੇ। ਬਿਆਨ ਮੁਤਾਬਕ 2005 ਤੋਂ ਪਹਿਲਾਂ ਵਾਲੇ ਨੋਟਾਂ ਦੇ ਪਿਛਲੇ ਪਾਸੇ ਕੋਈ ਸੰਨ ਨਹੀਂ ਛਪਿਆ ਹੋਇਆ। ਬਾਅਦ ਵਾਲੇ ਸਾਰੇ ਨੋਟਾਂ ਦੇ ਪਿਛਲੇ ਪਾਸੇ ਐਨ ਵਿਚਕਾਰ ਹੇਠਾਂ ਕਰਕੇ ਸਾਲ ਛਪਿਆ ਹੋਇਆ ਹੈ। ਜੇ ਕਿਸੇ ਨੇ ਪਹਿਲੀ ਜੁਲਾਈ 2014 ਤੋਂ ਬਾਅਦ 500 ਤੇ 1000 ਰੁਪਏ ਦੇ 10 ਤੋਂ ਵੱਧ ਨੋਟ ਬਦਲਣੇ ਹੋਏ ਤਾਂ ਉਸ ਨੂੰ ਆਪਣੀ ਸ਼ਨਾਖਤ ਤੇ ਰਿਹਾਇਸ਼ ਦਾ ਸਬੂਤ ਦੇਣਾ ਪਵੇਗਾ। ਬੈਂਕ ਇਸ ਵੇਲੇ 5, 10, 20, 50, 100, 500 ਅਤੇ 1000 ਰੁਪਏ ਦੇ ਨੋਟ ਜਾਰੀ ਕੀਤੇ ਹੋਏ ਹਨ। ਤਾਜ਼ਾ ਹਦਾਇਤਾਂ ਬਾਰੇ ਬੈਂਕ ਨੇ ਕੋਈ ਵਜ੍ਹਾ ਤਾਂ ਨਹੀਂ ਦੱਸੀ ਹੈ ਪਰ ਮਾਹਿਰਾਂ ਮੁਤਾਬਕ ਇਹ ਫੈਸਲਾ ਕਾਲਾ ਧਨ ਬਾਹਰ ਕਢਵਾਉਣ ਲਈ ਲਾਗੂ ਕੀਤਾ ਜਾ ਰਿਹਾ ਹੈ।

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026

Posted on April 2nd, 2026