Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਦੂਸਰੀ ਜਾਤ 'ਚ ਵਿਆਹ ਕਰਵਾਉਣ 'ਤੇ ਪੁੱਤ ਖ਼ਿਲਾਫ਼ ਠੋਕਿਆ ਮੁਕੱਦਮਾ

Posted on January 23rd, 2014


ਪਟਨਾ- ਬਿਹਾਰ 'ਚ ਇਕ ਪਿਤਾ ਨੇ ਆਪਣੇ ਪੁੱਤਰ 'ਤੇ ਇਕ ਕਰੋੜ ਰੁਪਏ ਦੀ ਮਾਣਹਾਨੀ ਦਾ ਮੁਕੱਦਮਾ ਦਾਖ਼ਲ ਕੀਤਾ ਹੈ। ਕਾਰਨ ਇਹ ਹੈ ਕਿ ਉਸ ਦੇ ਪੁੱਤਰ ਨੇ ਦੂਸਰੀ ਜਾਤ ਦੀ ਕੁੜੀ ਨਾਲ ਵਿਆਹ ਕਰਵਾ ਲਿਆ ਹੈ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਪਿਤਾ ਸਿੱਧਨਾਥ ਸ਼ਰਮਾ ਪੇਸ਼ੇ ਵਜੋਂ ਵਕੀਲ ਹਨ। ਉਨ੍ਹਾਂ ਦੇ ਪੁੱਤਰ ਦਾ ਨਾਂ ਸੁਸ਼ਾਂਤ ਜਾਸੂ ਹੈ। ਉਨ੍ਹਾਂ ਆਪਣੇ ਪੁੱਤਰ ਨੂੰ ਇਹ ਵੀ ਕਿਹਾ ਕਿ ਉਹ ਉਨ੍ਹਾਂ ਦੇ 'ਸਰਨੇਮ' ਦੀ ਵਰਤੋਂ ਨਾ ਕਰਨ। ਸਿੱਧਨਾਥ ਸ਼ਰਮਾ ਨੇ ਆਪਣੇ ਪੁੱਤਰ ਸੁਸ਼ਾਂਤ ਜਾਸੂ ਖ਼ਿਲਾਫ਼ ਇਸ ਮਹੀਨੇ ਦੇ ਸ਼ੁਰੂ 'ਚ ਮੁਕੱਦਮਾ ਦਾਖ਼ਲ ਕੀਤਾ ਸੀ। ਖ਼ਾਸ ਗੱਲ ਇਹ ਹੈ ਕਿ ਸੁਸ਼ਾਂਤ ਆਮਦਨ ਕਰ ਮਾਮਲਿਆਂ ਦਾ ਕੰਮ ਦੇਖਦੇ ਹਨ ਅਤੇ ਉਨ੍ਹਾਂ ਇਕ ਬੈਂਕ ਅਧਿਕਾਰੀ ਨਾਲ ਵਿਆਹ ਕੀਤਾ ਹੈ। 

ਸਿੱਧਨਾਥ ਸ਼ਰਮਾ ਮੁਤਾਬਿਕ ਉਨ੍ਹਾਂ ਦੇ ਪੁੱਤਰ ਨੇ ਇਸ ਮਹਿਲਾ ਨਾਲ ਵਿਆਹ ਕਰਨ ਦਾ ਫ਼ੈਸਲਾ ਕਰਕੇ ਠੀਕ ਨਹੀਂ ਕੀਤਾ ਹੈ। ਉਨ੍ਹਾਂ ਜੱਜ ਤਿ੍ਰਭੁਵਨਨਾਥ ਨੂੰ ਕਿਹਾ ਕਿ ਮੇਰੇ ਪੁੱਤਰ ਦਾ ਫ਼ੈਸਲਾ ਠੀਕ ਨਹੀਂ ਹੈ। ਮਾਮਲੇ ਦੀ ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਮੌਜੂਦ ਨਹੀਂ ਸਨ ਅਤੇ ਸੁਸ਼ਾਂਤ ਜਾਸੂ ਨੇ ਇਸ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਇਸ ਮਸਲੇ 'ਤੇ ਸਮਾਜ ਵਿਗਿਆਨੀਆਂ ਦਾ ਕਹਿਣਾ ਹੈ ਕਿ ਬਿਹਾਰ ਵਰਗੇ ਸਾਮੰਤੀ ਢਾਂਚੇ ਵਾਲੇ ਸਮਾਜ 'ਚ ਜਾਤੀ ਇਕ ਅਹਿਮ ਸਮਾਜਿਕ ਮੁੱਦਾ ਹੈ। ਇਕ ਹੋਰ ਦਿਲਚਸਪ ਗੱਲ ਇਹ ਵੀ ਹੈ ਕਿ ਬਿਹਾਰ ਸਰਕਾਰ ਨੇ ਅੰਤਰਜਾਤੀ ਵਿਆਹਾਂ ਨੂੰ ਬੜਾਵਾ ਦੇਣ ਲਈ 50 ਹਜ਼ਾਰ ਰੁਪਿਆਂ ਦੀ ਪ੍ਰੋਤਸਾਹਨ ਰਕਮ ਦੇਣ ਦਾ ਐਲਾਨ ਕੀਤਾ ਹੋਇਆ ਹੈ।




Archive

RECENT STORIES