Posted on January 23rd, 2014

ਵਾਸ਼ਿੰਗਟਨ-ਇਕ ਵੱਡੇ ਫ਼ੈਸਲੇ ਕਾਰਨ ਜਿਸ ਦਾ ਸਿੱਖਾਂ ਦੇ ਅਮਰੀਕੀ ਫ਼ੌਜ ਵਿਚ ਭਾਰਤੀ ਹੋਣ ਲਈ ਦੂਰ-ਰਸ ਪ੍ਰਭਾਵ ਪੈ ਸਕਦਾ ਹੈ। ਉਸ ਫੈਸਲੇ ਵਿਚ ਪੈਂਟਾਗਨ ਨੇ ਸੈਨਿਕਾਂ ਨੂੰ ਆਪਣੀਆਂ ਧਾਰਮਿਕ ਜ਼ਰੂਰਤਾਂ ਮੁਤਾਬਕ ਗਹਿਣੇ ਅਤੇ ਕਪੜੇ ਪਹਿਨਣ ਦੀ ਇਜਾਜ਼ਤ ਦੇਣ ਦੇ ਮਾਪਦੰਡਾਂ ਵਿਚ ਢਿੱਲ ਦਿੰਦਿਆਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਉਂਜ ਨਵੀਆਂ ਹਦਾਇਤਾਂ ਵਿਚ ਹੈਲਮਟ ਵਰਗੇ ਬਚਾਅ ਵਾਲੀਆਂ ਵਸਤਾਂ ਪਹਿਨਣ 'ਤੇ ਜ਼ੋਰ ਦਿੱਤਾ ਗਿਆ ਹੈ।
ਮਾਪਦੰਡਾਂ 'ਚ ਢਿੱਲ ਸ਼ਾਇਦ ਸਿੱਖਾਂ ਦੇ ਫ਼ੌਜ ਵਿਚ ਭਰਤੀ ਹੋਣ ਲਈ ਕਾਫੀ ਨਹੀਂ। ਸਿੱਖ ਅਮਰੀਕੀ ਭਾਈਚਾਰਾ ਲੰਬੇ ਸਮੇਂ ਤੋਂ ਫ਼ੌਜ 'ਚ ਭਰਤੀ ਹੋਣ ਲਈ ਧਾਰਮਿਕ ਚਿੰਨ ਪਹਿਨਣ ਦੀ ਇਜਾਜ਼ਤ ਦੇਣ ਦੀ ਮੰਗ ਕਰ ਰਿਹਾ ਹੈ। ਨਵੀਂ ਨੀਤੀ ਵਿਚ ਕਿਹਾ ਗਿਆ ਹੈ ਕਿ ਸੈਨਿਕ ਵਿਭਾਗ ਫ਼ੌਜ ਵਿਚ ਸੇਵਾ ਨਿਭਾਉਣ ਵਾਲੇ ਸੈਨਿਕਾਂ ਦੀਆਂ ਧਾਰਮਿਕ ਬੇਨਤੀਆਂ 'ਤੇ ਗੌਰ ਕਰੇਗਾ ਪਰ ਉਸ ਦਾ ਫ਼ੌਜ ਦੀ ਤਿਆਰੀ, ਯੂਨਿਟ ਦੀ ਇਕੱਠੇ ਰਹਿਣ ਦੀ ਪ੍ਰਵਿਰਤੀ, ਮਿਸ਼ਨ ਦੀ ਸਫਲਤਾ ਅਤੇ ਅਨੁਸ਼ਾਸਨ 'ਤੇ ਉਲਟਾ ਅਸਰ ਨਾ ਪਵੇ। ਪੈਂਟਾਗਨ ਦੇ ਬੁਲਾਰੇ ਨੇਵੀ ਲੈਫਟੀਨੈਟ ਕਮਾਂਡਰ ਨਾਥਨ ਜੇ ਕ੍ਰਿਸਟਸੇਨ ਨੇ ਕਿਹਾ ਕਿ ਧਾਰਮਿਕ ਪਹਿਰਾਵੇ ਦੀ ਇਜਾਜ਼ਤ ਸਬੰਧੀ ਸਾਰੀਆਂ ਬੇਨਤੀਆਂ ਦਾ ਮੁਲਾਂਕਣ ਹਰੇਕ ਮਾਮਲੇ ਦੇ ਆਧਾਰ 'ਤੇ ਕੀਤਾ ਜਾਵੇਗਾ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026