Posted on January 23rd, 2014

ਵਾਸ਼ਿੰਗਟਨ- ਸਿੱਖਾਂ ਨੂੰ ਅਮਰੀਕੀ ਫ਼ੌਜ ਵਿਚ ਭਰਤੀ ਹੋਣ ਲਈ ਆਕਰਸ਼ਤ ਕਰਨ ਵਾਲੇ ਅਹਿਮ ਫ਼ੈਸਲੇ ਤਹਿਤ ਪੈਂਟਾਗਨ ਨੇ ਦਸਤਾਰ, ਕੜਾ ਅਤੇ ਕਛਹਿਰਾ ਪਹਿਨਣ ਤੋਂ ਰੋਕ ਹਟਾ ਦਿਤੀ ਹੈ। ਪੈਂਟਾਗਨ ਦੇ ਬੁਲਾਰੇ ਲੈਫ਼ ਕਮਾਂਡਰ ਨਾਥਨ ਜੇ. ਕ੍ਰਿਸਟੈਨਸਨ ਨੇ ਦਸਿਆ, ''ਨਵੀਂ ਨੀਤੀ ਦਾ ਮੁੱਖ ਮਕਸਦ ਫ਼ੌਜ ਦੇ ਹਰ ਵਿਭਾਗ ਵਿਚ ਕੰਮ ਕਰ ਰਹੇ ਵੱਖ ਵੱਖ ਧਰਮਾਂ ਨਾਲ ਸਬੰਧਤ ਲੋਕਾਂ ਨੂੰ ਧਾਰਮਕ ਆਜ਼ਾਦੀ ਦੇਣਾ ਹੈ ਤਾਕਿ ਫ਼ੌਜ ਦੇ ਅਨੁਸ਼ਾਸਨ ਦੀ ਪਾਲਣਾ ਹੋਰ ਚੰਗੇ ਤਰੀਕੇ ਨਾਲ ਯਕੀਨੀ ਬਣਾਈ ਜਾ ਸਕੇ। ਇਸ ਨੀਤੀ ਅਧੀਨ ਹਰ ਧਰਮ ਨਾਲ ਸਬੰਧਤ ਜਵਾਨ ਅਪਣੇ ਧਾਰਮਕ ਚਿੰਨ੍ਹ ਜਿਵੇਂ ਕੜਾ ਆਦਿ ਪਹਿਨ ਸਕਣਗੇ ਅਤੇ ਦਸਤਾਰ ਸਜਾ ਸਕਣਗੇ।''
ਭਾਵੇਂ ਅਮਰੀਕੀ ਫ਼ੌਜ ਨੇ ਅਪਣੇ ਨਿਯਮਾਂ ਨੂੰ ਪਹਿਲਾਂ ਦੇ ਮੁਕਾਬਲੇ ਕਾਫ਼ੀ ਉਦਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਫ਼ਿਰ ਵੀ ਹੈਲਮਟ ਪਹਿਨਣ ਵਰਗੇ ਨਿਯਮ ਤੋਂ ਸਿੱਖਾਂ ਨੂੰ ਛੋਟ ਨਹੀਂ ਦਿਤੀ ਗਈ। ਦਸਣਯੋਗ ਹੈ ਕਿ ਅਮਰੀਕੀ ਫ਼ੌਜ ਵਿਚ ਸਾਬਤ ਸੂਰਤ ਰੂਪ ਵਿਚ ਸੇਵਾਵਾਂ ਨਿਭਾਅ ਰਹੇ ਮੇਜਰ ਕਮਲਜੀਤ ਸਿੰਘ ਕਲਸੀ, ਕੈਪਟਨ ਤੇਜਦੀਪ ਸਿੰਘ ਰਤਨ ਅਤੇ ਕਾਰਪੋਰਲ ਸਿਮਰਜੀਤ ਸਿੰਘ ਲਾਂਬਾ ਨੇ ਸਿੱਖਾਂ ਦੀ ਭਰਤੀ ਲਈ ਲਾਗੂ ਸ਼ਰਤਾਂ ਨਰਮ ਕਰਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਮੁਹਿੰਮ ਛੇੜੀ ਹੋਈ ਸੀ।
ਨਾਥਨ ਨੇ ਆਖਿਆ ਕਿ ਧਾਰਮਕ ਚਿੰਨ੍ਹ ਪਹਿਨਣ ਦੀ ਹਰ ਗੁਜ਼ਾਰਸ਼ ਨੂੰ ਧਰਮ ਵਿਸ਼ੇਸ਼ ਨਾਲ ਸਬੰਧਤ ਤੱਥਾਂ ਦੇ ਆਧਾਰ 'ਤੇ ਵਿਚਾਰਿਆ ਜਾਵੇਗਾ। ਉਨ੍ਹਾਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਗੁਜ਼ਾਰਸ਼ ਨੂੰ ਪ੍ਰਵਾਨ ਜਾਂ ਰੱਦਾ ਕਰਨ ਦਾ ਹੱਕ ਫ਼ੌਜ ਦੇ ਯੂਨਿਟ ਦੇ ਕਮਾਂਡਰ ਕੋਲ ਹੋਵੇਗਾ ਪਰ ਨਾਲ ਹੀ ਕਿਹਾ ਕਿ ਕਮਾਂਡਰਜ਼ ਨੂੰ ਹਦਾਇਤ ਦਿਤੀ ਗਈ ਹੈ ਕਿ ਧਾਰਮਕ ਚਿੰਨ੍ਹ ਪਹਿਨਣ ਦੀ ਇਜਾਜ਼ਤ ਮੰਗਦੀਆਂ ਗੁਜ਼ਾਰਸ਼ਾਂ ਉਪਰ ਨਰਮ-ਦਿਲੀ ਨਾਲ ਵਿਚਾਰ ਕੀਤਾ ਜਾਵੇ। ਫ਼ੌਜ ਦੇ ਕਮਾਂਡਰ ਉਸ ਧਾਰਮਕ ਵਸਤੂ ਨੂੰ ਧਾਰਨ ਕਰਨ ਜਾਂ ਪਹਿਨਣ ਦੀ ਇਜਾਜ਼ਤ ਨਹੀਂ ਦੇਣਗੇ ਜੋ ਹਥਿਆਰ ਜਾਂ ਮਸ਼ੀਨਰੀ ਚਲਾਉਣ ਦੇ ਰਾਹ ਵਿਚ ਅੜਿੱਕਾ ਬਣਦੀ ਹੋਵੇ ਜਾਂ ਜਿਸ ਨਾਲ ਜਵਾਨਾਂ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਹੁੰਦਾ ਹੋਵੇ।
ਸਿੱਖ ਕੁਲੀਸ਼ਨ ਦੇ ਸਹਿ ਬਾਨੀ ਅਮਰਦੀਪ ਸਿੰਘ ਨੇ ਪੈਂਟਾਗਨ ਵਲੋਂ ਚੁੱਕੇ ਗਏ ਕਦਮ ਦੀ ਸ਼ਲਾਘਾ ਕੀਤੀ ਪਰ ਨਾਲ ਹੀ ਕਿਹਾ ਕਿ ਅਮਰੀਕੀ ਸਿੱਖ ਨਿਯਮਾਂ ਵਿਚ ਹੋਰ ਨਰਮੀ ਚਾਹੁੰਦੇ ਹਨ ਕਿਉਂਕਿ ਕੇਸ ਰੱਖਣ ਬਾਰੇ ਸਪੱਸ਼ਟ ਤੌਰ 'ਤੇ ਕੁੱਝ ਨਹੀਂ ਕਿਹਾ ਗਿਆ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026