Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭੱਟੀ ਦੀ ਭੁੱਖ ਹੜਤਾਲ ਪੰਜਾਹ ਦੇ ਆਂਕੜੇ ਤੋਂ ਪਾਰ, ਦਿੱਲੀ ਅਤੇ ਸ਼੍ਰੋਮਣੀ ਕਮੇਟੀ ਅਜੇ ਵੀ ਖਾਮੋਸ਼

Posted on January 24th, 2014



ਨਵੀਂ ਦਿੱਲੀ 24 ਜਨਵਰੀ ( ਮਨਪ੍ਰੀਤ ਸਿੰਘ ਖਾਲਸਾ/ਹਰਸ਼ੀਨ ਕੌਰ): ਨਵੀਂ ਦਿੱਲੀ ਦੇ ਜੰਤਰ ਮੰਤਰ ਵਿਖੇ ਸਿੱਖ ਕੌਮ ਦੀ ਕੌਮੀ ਮੰਗਾਂ ਦੇ ਸਬੰਧ ਵਿਚ ਭਾਰਤ ਦੀ ਸੈਂਟਰਲ ਸਰਕਾਰ ਨਾਲ ਜੂਝ ਰਹੇ ਇਕਬਾਲ ਸਿੰਘ ਭੱਟੀ ਨਾਲ ਬੀਤੇ ਦਿਨ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਵਲੋਂ ਮੋਰਚੇ ਤੇ ਆ ਕੇ ਸਮਰਥਨ ਦੇਣ ਨਾਲ ਮੋਰਚੇ ਦੇ ਪ੍ਰਬੰਧਕਾਂ ਦਾ ਹੌਸਲਾ ਬਹੁਤ ਹੀ ਵਧ ਗਿਆ ਹੈ, ਉੱਥੇ ਭੁੱਖ ਹੜਤਾਲ ਦੇ ਪੰਜਾਹ ਦਿਨ ਬੀਤ ਜਾਣ ਤੋਂ ਬਾਅਦ ਵੀ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਜਾਂ ਦਿੱਲੀ ਕਮੇਟੀ ਵੱਲੋਂ ਅਣਦੇਖੀ ਕਰਨਾ ਇਹ ਜਾਹਰ ਕਰਦਾ ਹੈ ਕਿ ਇਹ ਦੋਵੇਂ ਕਮੇਟੀਆਂ ਆਪਣੇ ਬਲਬੂਤੇ ਤੇ ਕੁਝ ਵੀ ਕਰਨ ਤੋਂ ਬੇਬਸ ਹਨ। ਨਹੀਂ ਤਾਂ ਜਿਥੇ ਹੋਰ ਧਾਰਮਿਕ ਜਥੇਬੰਦੀਆਂ ਅਤੇ ਗੈਰ ਸਿੱਖ ਜਥੇਬੰਦੀਆਂ ਸਹਿਯੋਗ ਦੇ ਕੇ 1984 ਵਿਚ ਸਿਖਾਂ ਦੀ ਹੋਈ ਨਸਲਕੁਸ਼ੀ ਦੇ ਜਿੰਮੇਵਾਰਾਂ ਨੂੰ ਸਜਾਵਾਂ ਦੁਆਉਣ ਲਈ ਚਲ ਰਹੇ ਸੰਘਰਸ਼ ਨੂੰ ਭਰਵਾਂ ਹੁੰਗਾਰਾ ਦੇ ਰਹੀਆਂ ਹਨ, ਉੱਥੇ ਪੰਥ ਦੀਆਂ ਇਹ ਦੋਨੋ ਸਿਰਮੌਰ ਸੰਸਥਾਵਾਂ ਖਾਮੋਸ਼ ਕਿਉਂ ਹਨ? ਚਾਹੀਦਾ ਤਾਂ ਇਹ ਸੀ ਬੀਤੇ ਤੀਹ ਸਾਲਾਂ ਵਿਚ ਗਾਹੇ ਬਗਾਹੇ ਗਰਮਾ ਗਰਮ ਬਿਆਨ ਦੇਣ ਅਤੇ ਕਦੇ ਕਦਾਈਂ ਮੌਕੇ ਦੀਆਂ ਸਰਕਾਰਾਂ ਨੂੰ ਮੈਮੋਰੰਡਮ ਦੇਣ ਵਾਲੇ ਡਰਾਮੇ ਕਰਨ ਵਾਲੀਆਂ ਇਹ ਸੰਸਥਾਵਾਂ ਸਿੱਖਾਂ ਨੂੰ ਸੱਚੇ ਦਿਲੋਂ ਨਿਆਂ ਦੁਆਉਣ ਲਈ ਮੋਹਰੀ ਹੋ ਕੇ ਫੈਸਲਾਕੁੰਨ ਲੜਾਈ ਲੜਦੀਆਂ, ਪਰ ਇਸ ਦਾ ਨਿਰਣਾ ਲ਼ੈਣਾ ਇਨ੍ਹਾਂ ਦੇ ਵੱਸ ਨਹੀਂ ਲੱਗਦਾ। 




Archive

RECENT STORIES