Posted on January 25th, 2014

ਰਾਜਪੁਰਾ- ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ’ਚ 18 ਸਾਲ ਤੋਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ’ਚ ਬੰਦ ਭਾਈ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਵਾਸੀ ਪਿੰਡ ਕੰਵਰਪੁਰ ਆਪਣੀ 28 ਦਿਨਾਂ ਦੀ ਪੈਰੋਲ ’ਤੇ ਹੋਈ ਰਿਹਾਈ ਦੀ ਮਿਆਦ ਪੁੱਗਣ ਮਗਰੋਂ ਮੁੜ ਬੁੜੈਲ ਜੇਲ੍ਹ ਚਲਾ ਗਿਆ। ਉਸ ਦੀ 27 ਦਸੰਬਰ 2013 ਨੂੰ ਭਾਈ ਗੁਰਬਖਸ਼ ਸਿੰਘ ਖਾਲਸਾ ਦੁਆਰਾ ਕੀਤੀ ਗਈ ਭੁੱਖ ਹੜਤਾਲ ਦੌਰਾਨ ਲੰਘੇ ਮਹੀਨੇ ਪੈਰੋਲ ’ਤੇ ਰਿਹਾਈ ਹੋਈ ਸੀ। ਪ੍ਰੰਤੂ ਭਾਈ ਸ਼ਮਸ਼ੇਰ ਸਿੰਘ ਸ਼ੇਰਾ ਤੇ ਉਸ ਦਾ ਪਰਿਵਾਰ ਪੈਰੋਲ ’ਤੇ ਰਿਹਾਈ ਤੇ ਮੁੜ ਜੇਲ੍ਹ ਜਾਣ ਵਾਲੀ ਸਰਕਾਰੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਸਗੋਂ ਉਹ ਆਪਣੀ ਤੇ ਵੱਖ-ਵੱਖ ਕੇਸਾਂ ’ਚ ਸਜ਼ਾ ਪੂਰੀ ਕਰ ਚੁੱਕੇ ਜੇਲ੍ਹਾਂ ਤੋਂ ਰਿਹਾਈ ਦੀ ਉਮੀਦ ਲਗਾਈ ਬੈਠੇ ਹੋਰਨਾਂ ਸਿੱਖ ਨਜ਼ਰਬੰਦਾਂ ਦੀ ਪੱਕੀ ਰਿਹਾਈ ਮੰਗ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 28 ਦਿਨਾਂ ਦੀ ਪੈਰੋਲ ’ਤੇ ਰਿਹਾਈ ਵਾਲੀ ਪ੍ਰਕਿਰਿਆ ਸੰਤੁਸ਼ਟੀਜਨਕ ਨਹੀਂ।
ਜਾਣਕਾਰੀ ਮੁਤਾਬਕ ਥਾਣਾ ਸਦਰ ਰਾਜਪੁਰਾ ਦੇ ਪਿੰਡ ਕੰਵਰਪੁਰ ਵਾਸੀ ਭਾਈ ਸ਼ਮਸ਼ੇਰ ਸਿੰਘ ਸ਼ੇਰਾ ਜਿਸ ਨੂੰ 27 ਦਸੰਬਰ 2013 ਨੂੰ ਬੁੜੈਲ ਜੇਲ੍ਹ ਤੋਂ ਭਾਈ ਲਖਵਿੰਦਰ ਸਿੰਘ ਲੱਖਾ ਨਾਲ 28 ਦਿਨਾਂ ਦੀ ਪੈਰੋਲ ’ਤੇ ਰਿਹਾਅ ਕੀਤਾ ਗਿਆ ਸੀ, ਉਸ ਦੀ ਪੈਰੋਲ ਦੀ ਮਿਆਦ ਪੁੱਗਣ ਉਪਰੰਤ ਉਹ ਮੁੜ ਬੁੜੈਲ ਜੇਲ੍ਹ ਚਲਾ ਗਿਆ। ਉਸ ਦੇ ਮੁੜ ਜੇਲ੍ਹ ਲਈ ਰਵਾਨਾ ਹੋਣ ਮੌਕੇ ਭਾਈ ਸ਼ਮਸ਼ੇਰ ਸਿੰਘ ਸ਼ੇਰਾ ਦੇ ਘਰ ਪਿੰਡ ਕੰਵਰਪੁਰ (ਡੇਰਾ) (ਉਕਸੀ ਜੱਟਾਂ) ਉਸ ਦੀ ਪਤਨੀ ਬਲਜਿੰਦਰ ਕੌਰ,ਲੜਕਾ ਓਂਕਾਰ ਸਿੰਘ, ਭਰਾ ਭਗਵੰਤ ਸਿੰਘ,ਲੜਕੀਆਂ ਅਮਨਦੀਪ ਕੌਰ, ਸਰਬਜੀਤ ਕੌਰ, ਜਵਾਈ ਭਾਣਜੇ ਗੁਰਵਿੰਦਰ ਸਿੰਘ ਤੇ ਕੰਵਲ ਸਿੰਘ ਸਣੇ ਵੱਡੀ ਗਿਣਤੀ ’ਚ ਰਿਸ਼ਤੇਦਾਰ ਪੁੱਜੇ ਹੋਏ ਸਨ। ਇਨ੍ਹਾਂ ਨੇ ਸ਼ੇਰਾ ਨਾਲ ਗੱਲਾਂ ਸਾਂਝੀਆਂ ਕੀਤੀਆਂ। ਸ਼ੇਰਾ ਦੇ ਪਰਿਵਾਰ ਵਿੱਚ ਐਤਵਾਰ ਨੂੰ ਰਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਦਾ ਵਿਆਹ ਹੈ ਪਰ ਪੈਰੋਲ ਦੀ ਮਿਆਦ ਪੁੱਗਣ ਕਾਰਨ ਸ਼ੇਰਾ ਇਸ ਵਿਆਹ ਦੀਆਂ ਖੁਸ਼ੀਆਂ ’ਚ ਸ਼ਾਮਲ ਨਹੀਂ ਹੋ ਸਕਿਆ। ਭਾਈ ਸ਼ੇਰਾ ਦੇ ਮੁੜ ਜੇਲ੍ਹ ਜਾਣ ਕਾਰਨ ਸਮੁੱਚੇ ਰਿਸ਼ਤੇਦਾਰ ਮਾਯੂਸ ਨਜ਼ਰ ਆ ਰਹੇ ਸਨ ਪਰ ਭਾਈ ਸ਼ੇਰਾ ਦੀ ਮੁੜ ਪੱਕੀ ਰਿਹਾਈ ਦੀ ਉਮੀਦ ਜ਼ਾਹਰ ਕਰ ਰਹੇ ਸਨ। ਭਾਈ ਸ਼ਮਸ਼ੇਰ ਸਿੰਘ ਸ਼ੇਰਾ ਤੇ ਉਸ ਦੇ ਪਰਿਵਾਰਕ ਮੈਂਬਰ ਲੰਘੇ ਸਾਲ 14 ਨਵੰਬਰ ਤੋਂ ਭੁੱਖ ਹੜਤਾਲ ’ਤੇ ਬੈਠੇ ਭਾਈ ਗੁਰਬਖਸ਼ ਸਿੰਘ ਦਾ ਵਾਰ-ਵਾਰ ਧੰਨਵਾਦ ਕਰ ਰਹੇ ਸਨ। ਭਾਈ ਸ਼ਮਸ਼ੇਰ ਸਿੰਘ ਸ਼ੇਰਾ ਆਪਣੇ ਭਰਾ ਭਗਵੰਤ ਸਿੰਘ, ਬੇਟਾ ਓਂਕਾਰ ਸਿੰਘ, ਭਾਣਜਿਆਂ ਗੁਰਿੰਦਰ ਸਿੰਘ, ਕੰਵਲ ਸਿੰਘ ਵਾਸੀ ਪਿੰਡ ਢਕੋਂਰਾ ਤੇ ਹੋਰਨਾਂ ਰਿਸ਼ਤੇਦਾਰਾਂ ਨਾਲ ਤਿੰਨ ਗੱਡੀਆਂ ’ਚ ਸਵਾਰ ਹੋ ਕੇ ਬੁੜੈਲ ਜੇਲ੍ਹ ਲਈ ਰਵਾਨਾ ਹੋਇਆ।
ਬੇਅੰਤ ਸਿੰਘ ਦੇ ਹੱਤਿਆ ਕਾਂਡ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਦਾ ਸਾਹਮਣੇ ਕਰ ਰਹੇ ਭਾਈ ਲਖਵਿੰਦਰ ਸਿੰਘ ਉਰਫ਼ ਲੱਖਾ ਵੀ ਪੈਰੋਲ ਦੀ ਮੋਹਲਤ ਖਤਮ ਹੋਣ ’ਤੇ ਮੁੜ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਨਜ਼ਰਬੰਦ ਹੋ ਗਏ। ਭਾਈ ਗੁਰਮੀਤ ਸਿੰਘ ਦੋ ਦਿਨ ਪਹਿਲਾਂ ਜੇਲ੍ਹ ਪਹੁੰਚ ਚੁੱਕਾ ਹੈ। ਇਸ ਤੋਂ ਪਹਿਲਾਂ ਦੋਵਾਂ ਸਿੱਖ ਕੈਦੀਆਂ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨਾਲ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਫੇਜ਼-8 ਵਿੱਚ ਮੱਥਾ ਟੇਕਿਆ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਸਿੱਖ ਸੰਘਰਸ਼ ਦੇ ਅੱਗੇ ਝੁਕਦਿਆਂ ਬੀਤੀ 27 ਦਸੰਬਰ 2013 ਨੂੰ ਉਨ੍ਹਾਂ ਨੂੰ 28 ਦਿਨਾਂ ਦੀ ਆਰਜ਼ੀ ਪੈਰੋਲ ’ਤੇ ਰਿਹਾਅ ਕੀਤਾ ਗਿਆ ਸੀ। ਉਹ ਪਿਛਲੇ 18 ਸਾਲਾਂ ਤੋਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਨਜ਼ਰਬੰਦ ਹਨ।
ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਕੈਦੀ ਲਖਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ, ਭੈਣ ਸੁਖਵਿੰਦਰ ਕੌਰ ਤੇ ਪਰਮਜੀਤ ਕੌਰ, ਭਰਾ ਹਰਦੇਵ ਸਿੰਘ ਅਤੇ ਜੀਜਾ ਜੰਗ ਸਿੰਘ ਅਤੇ ਕੈਦੀ ਸ਼ਮਸ਼ੇਰ ਸਿੰਘ ਦਾ ਪਰਿਵਾਰ ਹਾਜ਼ਰ ਸੀ। ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਭਾਈ ਅਮਰਜੀਤ ਸਿੰਘ ਗਿੱਲ ਵੱਲੋਂ ਦੋਵੇਂ ਸਿੱਖ ਕੈਦੀਆਂ ਨੂੰ ਸਿਰੋਪਾਓ ਭੇਟ ਕੀਤੇ ਗਏ।
ਇਸ ਮੌਕੇ ਭਾਈ ਲਖਵਿੰਦਰ ਸਿੰਘ ਉਰਫ਼ ਲੱਖਾ ਨੇ ਪੰਜਾਬ ਸਰਕਾਰ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਸਜ਼ਾਵਾਂ ਕੱਟ ਚੁੱਕੇ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਸਿੱਖ ਕੈਦੀਆਂ ਦੀ ਪੱਕੀ ਰਿਹਾਈ ਲਈ ਸੰਘਰਸ਼ਸ਼ੀਲ ਸਿੱਖ ਜਥੇਬੰਦੀਆਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026