Posted on January 25th, 2014

ਕਾਬੁਲ- ਅਫਗਾਨਿਸਤਾਨ ’ਚ ਭਾਵੇਂ ਇਸ ਸਾਲ ਪੱਛਮੀ ਮੁਲਕਾਂ ਦੀਆਂ ਫੌਜਾਂ ਦੀ ਰਵਾਨਗੀ ਹੋ ਜਾਏਗੀ ਪਰ ਤਾਲਿਬਾਨ ਉਪਰ ਮੁਕੰਮਲ ਤੌਰ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਕੁਝ ਅਜਿਹੇ ਇਲਾਕੇ ਹਨ ਜਿੱਥੇ ਤਾਲਿਬਾਨ ਦਾ ਅੱਜ ਵੀ ਕਬਜ਼ਾ ਹੈ। ਨਾਟੋ ਅਤੇ ਅਫਗਾਨ ਸੁਰੱਖਿਆ ਬਲਾਂ ਦੇ ਹਮਲਿਆਂ ਤੋਂ ਬਾਅਦ ਵੀ ਤਾਲਿਬਾਨ ਨੂੰ ਕਮਜ਼ੋਰ ਨਹੀਂ ਕੀਤਾ ਜਾ ਸਕਿਆ ਹੈ। ਰਾਜਧਾਨੀ ਕਾਬੁਲ ਦੇ ਉੱਤਰ ’ਚ ਪੈਂਦੇ ਪਰਵਾਨ ਸੂਬੇ ’ਚ ਅਮਰੀਕੀ ਹਵਾਈ ਫੌਜ ਦੇ ਹਮਲੇ ’ਚ ਔਰਤਾਂ ਅਤੇ ਬੱਚਿਆਂ ਸਮੇਤ 12 ਆਮ ਨਾਗਰਿਕਾਂ ਦੇ ਮਾਰੇ ਜਾਣ ਨਾਲ ਵੀ ਵਿਵਾਦ ਛਿੜ ਗਿਆ ਹੈ। ਅਮਰੀਕੀ ਹਮਲੇ ਦਾ ਮੋੜਵਾਂ ਜਵਾਬ ਦਿੰਦਿਆਂ ਤਾਲਿਬਾਨ ਨੇ ਦੋ ਦਿਨ ਬਾਅਦ ਕਾਬੁਲ ਦੇ ਰੇਸਤਰਾਂ ’ਚ ਆਤਮਘਾਤੀ ਹਮਲਾ ਕਰਕੇ 13 ਵਿਦੇਸ਼ੀਆਂ ਸਣੇ 12 ਲੋਕਾਂ ਨੂੰ ਮਾਰ ਮੁਕਾਇਆ ਸੀ। ਇਸ ਹਮਲੇ ਦੀ ਚੌਤਰਫਾ ਨਿੰਦਾ ਹੋਈ ਅਤੇ ਨਾਲ ਹੀ ਇਸ ਗੱਲ ਦਾ ਖਦਸ਼ਾ ਵੀ ਵੱਧ ਗਿਆ ਹੈ ਕਿ ਅਫਗਾਨਿਸਤਾਨ ਦੀ ਰਾਜਧਾਨੀ ਅਜੇ ਵੀ ਸੁਰੱਖਿਅਤ ਨਹੀਂ ਹੈ, ਹਾਲਾਂਕਿ ਤਾਲਿਬਾਨ ਤਰਜਮਾਨ ਨੇ ਕਿਹਾ ਹੈ ਕਿ ਹਵਾਈ ਹਮਲੇ ਦਾ ਬਦਲਾ ਲੈਣ ਲਈ ਆਤਮਘਾਤੀ ਹਮਲਾ ਕੀਤਾ ਗਿਆ ਹੈ।
ਨਾਟੋ ਦੀਆਂ ਫੌਜਾਂ ਅਫਗਾਨਿਸਤਾਨ ’ਚੋਂ ਜਾਣ ਤੋਂ ਬਾਅਦ ਉਥੋਂ ਦੀ ਫੌਜ ਅਤੇ ਪੁਲੀਸ ਦੇ ਹੱਥ ਹੀ ਲੋਕਾਂ ਦੀ ਸੁਰੱਖਿਆ ਹੋਏਗੀ। ਸੂਬੇ ਦੇ ਗਵਰਨਰ ਬਸ਼ੀਰ ਸਾਲੰਗੀ ਨੇ ਖਬਰ ਏਜੰਸੀ ਨੂੰ ਦੱਸਿਆ ਕਿ ਅਲਕਾਇਦਾ ਨਾਲ ਸਬੰਧਤ ਤਾਲਿਬਾਨ ਦਹਿਸ਼ਤਗਰਦਾਂ ਦੇ ਗੜ੍ਹ ’ਚ ਜ਼ਮੀਨੀ ਅਤੇ ਹਵਾਈ ਹਮਲਿਆਂ ਤੋਂ ਬਾਅਦ ਵੀ ਉਨ੍ਹਾਂ ਦਾ ਸਫਾਇਆ ਨਹੀਂ ਹੋਇਆ ਅਤੇ ਕੁਝ ਇਲਾਕਿਆਂ ’ਚ ਅਪਰੈਲ ਨੂੰ ਰਾਸ਼ਟਰਪਤੀ ਚੋਣ ਕਰਵਾਉਣਾ ਖਤਰਨਾਕ ਹੋਏਗਾ। ਉਨ੍ਹਾਂ ਕਿਹਾ ਕਿ ਦੋ ਜ਼ਿਲ੍ਹਿਆਂ ’ਚ ਜਾ ਕੇ ਦਹਿਸ਼ਤਗਰਦ ਛਿਪਦੇ ਹਨ। ਪਾਕਿਸਤਾਨ ਤੋਂ ਤਾਲਿਬਾਨ ਦੇ ਆਉਣ ਕਾਰਨ ਪਿਛਲੇ ਤਿੰਨ ਸਾਲਾਂ ’ਚ ਹਾਲਾਤ ਬਦਤਰ ਹੋ ਗਏ ਹਨ। ਪਰਵਾਨ ਸੂਬੇ ’ਚ ਆਮ ਨਾਗਰਿਕਾਂ ’ਤੇ ਹਵਾਈ ਹਮਲੇ ਨਾਲ ਅਮਰੀਕਾ ਅਤੇ ਅਫਗਾਨਿਸਤਾਨ ਦੇ ਰਿਸ਼ਤਿਆਂ ’ਚ ਵੀ ਤਣਾਅ ਪੈਦਾ ਹੋ ਗਿਆ ਹੈ। ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਚਾਹੁੰਦੇ ਹਨ ਕਿ ਸੁਰੱਖਿਆ ਸਮਝੌਤੇ ਤਹਿਤ ਕੁਝ ਫੌਜ ਮੁਲਕ ’ਚ ਰਹੇ। ਕਰਜ਼ਈ ਲਗਾਤਾਰ ਮੰਗ ਕਰਦੇ ਆ ਰਹੇ ਹਨ ਕਿ ਅਮਰੀਕੀ ਹਵਾਈ ਹਮਲੇ ਰਿਹਾਇਸ਼ੀ ਇਲਾਕਿਆਂ ’ਚ ਰੁਕਣੇ ਚਾਹੀਦੇ ਹਨ।

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026

Posted on April 2nd, 2026