Posted on January 26th, 2014

ਪਟਿਆਲਾ- ਪ੍ਰਨੀਤ ਕੌਰ ਵਿਦੇਸ਼ ਰਾਜ ਮੰਤਰੀ ਹੌਲੀ-ਹੌਲੀ ਪਰ ਪੱਕੇ ਪੈਰੀਂ ਪੰਜਾਬ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਲਈ ਇਕ ਮੋਹਰੀ ਦਾਅਵੇਦਾਰ ਵਜੋਂ ਉੱਭਰ ਰਹੀ ਹੈ। ਕਾਂਗਰਸ ਹਾਈਕਮਾਨ ਨੇ 2012 ਵਿਚ ਅਕਾਲੀ ਦਲ ਸਰਕਾਰ ਨੂੰ ਗੱਦੀਓਂ ਲਾਹੁਣ ਵਿਚ ਅਸਫਲਤਾ ਦੇ ਕਾਰਨ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਦਿੱਤਾ ਸੀ ਪਰ ਪ੍ਰਤਾਪ ਸਿੰਘ ਬਾਜਵਾ ਪਾਰਟੀ ਸਫਾਂ ਵਿਚ ਏਕਤਾ ਕਾਇਮ ਕਰਨ ਵਿਚ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਝੁਕਣ ਤੋਂ ਇਨਕਾਰੀ ਹੈ।
ਇਸ ਹਾਲਤ ਵਿਚ ਕੇਂਦਰੀ ਹਾਈ ਕਮਾਨ ਬਾਰੇ ਮੈਂਬਰਾਂ ਨੇ ਸੂਬਾ ਪ੍ਰਧਾਨਗੀ ਲਈ ਪਰਨੀਤ ਕੌਰ ਦੇ ਨਾਂ ਦਾ ਸੁਝਾਅ ਦੇਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਉਹ ਬਾਦਲਾਂ ਨਾਲ ਟੱਕਰ ਲੈਣ ਦੇ ਸਮਰੱਥ ਵੀ ਹੈ ਪਰ ਰਾਹੁਲ ਗਾਂਧੀ ਨੇ ਅਜੇ ਆਪਣੀ ਸਹਿਮਤੀ ਨਹੀਂ ਦਿੱਤੀ ਕਿਉਂਕਿ ਬਾਜਵਾ ਨੂੰ ਹਟਾਉਣਾ ਉਨ੍ਹਾਂ ਦੀ ਨਾਕਾਮੀ ਸਮਝਿਆ ਜਾਵੇਗਾ ਪਰ ਬਾਜਵਾ ਅਧੀਨ ਪੰਜਾਬ ਕਾਂਗਰਸ 2-3 ਲੋਕ ਸਭਾ ਸੀਟਾਂ ਤੋਂ ਵਧ ਜਿੱਤਣ ਦੀ ਉਮੀਦ ਨਹੀਂ ਕਰ ਸਕਦੀ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026