Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਈ ਜਗਤਾਰ ਸਿੰਘ ਹਵਾਰਾ ਸਖਤ ਸੁਰਖਿਆ ਹੇਠ ਦਿੱਲੀ ਵਿਖੇ ਪੇਸ਼

Posted on January 28th, 2014



ਨਵੀਂ ਦਿੱਲੀ 28 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਦੀ ਇੱਕ ਅਦਾਲਤ ਵਿੱਚ ਪੁਲਿਸ ਦੀ ਸਖਤ ਸੁਰੱਖਿਆ ਹੇਠ ਭਾਈ ਜਗਤਾਰ ਸਿੰਘ ਹਵਾਰਾ ਨੂੰ ਐਫ ਆਈ ਆਰ ਨੰ. ੨੨੯/੦੫ ਅਲੀਪੁਰ ਥਾਣਾ ਧਾਰਾ ੧੨੦ਬੀ,੧੨੧ ਅਤੇ ੩੦੭ ਅਧੀਨ ਸਮੇਂ ਤੋਂ ਤਕਰੀਬਨ ੧ ਘੰਟੇ ਦੀ ਦੇਰੀ ਨਾਲ ਮਾਨਨੀਯ ਜੱਜ ਦਯਾ ਪ੍ਰਕਾਸ਼ ਜੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ । ਸੁਰਿੰਦਰ ਸਿੰਘ ਕੰਡਾ ਜੋ ਕਿ ਜਮਾਨਤ ਤੇ ਹਨ, ਉਹ ਵੀ ਅੱਜ ਪੇਸ਼ ਹੋਏ ਸਨ । ਦਿੱਲੀ ਦੇ ਕੇਸ ਵਿਚ ਇਸ ਵਕਤ ਗਵਾਹੀਆਂ ਚੱਲ ਰਹੀਆਂ ਹਨ ਤੇ ਸਰਕਾਰੀ ਗਵਾਹ ਨੇ ਅਦਾਲਤ ਵਿਚ ਹਾਜਰ ਹੋ ਕੇ ਅਪਣੀ ਗਵਾਹੀ ਦਰਜ ਕਰਵਾਈ ।

ਅੱਜ ਭਾਈ ਹਵਾਰਾ ਦੇ ਸੀਨੀਅਰ ਵਕੀਲ ਉਚ ਅਦਾਲਤ ਵਿਚ ਮਸਰੂਫ ਹੋਣ ਕਰਕੇ ਜੱਜ ਸਾਹਿਬ ਵਲੋਂ ਪੇਸ਼ੀ ਦਾ ਸਮਾਂ ਬਦਲਕੇ ਦੁਪਿਹਰ ਦਾ ਕਰ ਦਿੱਤਾ ਗਿਆ । ਕੋਰਟ ਵਿਚ ਭਾਈ ਹਵਾਰਾ ਨੂੰ ਮਿਲਣ ਵਾਸਤੇ ਭਾਈ ਗੁਰਮੀਤ ਸਿੰਘ, ਭਾਈ ਮਨਪ੍ਰੀਤ ਸਿੰਘ ਖਾਲਸਾ, ਦਿੱਲੀ ਗੁਰਦੁਆਰਾ ਕਮੇਟੀ ਧਰਮ ਪ੍ਰਚਾਰ ਦੇ ਪ੍ਰਧਾਨ ਪਰਮਜੀਤ ਸਿੰਘ ਰਾਣਾ ਦੇ ਪੀ.ਏ ਜਸਬੀਰ ਸਿੰਘ ਅਤੇ ਹੋਰ ਬਹੁਤ ਸਾਰੇ ਸਿੰਘ ਹਾਜਰ ਸਨ ।



Archive

RECENT STORIES