Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗਲੇ ਦੇ ਕੈਂਸਰ ਤੋਂ ਦੁਖੀ ਬੀਬੀ ਨੇ ਗੱਡੀ ਅੱਗੇ ਛਾਲ ਮਾਰ ਕੇ ਜਾਨ ਦਿੱਤੀ

Posted on January 30th, 2014


ਗੋਰਾਇਆ- ਗਲੇ ਦੇ ਕੈਂਸਰ ਤੋਂ ਦੁਖੀ 40 ਸਾਲਾ ਮਹਿਲਾ ਨੇ ਗੋਰਾਇਆ ਰੇਲਵੇ ਫਾਟਕ ‘ਤੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਜਾਨ ਦੇ ਦਿੱਤੀ। ਮ੍ਰਿਤਕਾ ਦੇ ਗਲੇ ਵਿੱਚ ਫੂਡ ਪਾਈਪ ਲੱਗੀ ਹੋਈ ਸੀ। ਪਛਾਣ ਪਿੰਡ ਅੱਟਾ ਦੀ ਰਹਿਣ ਵਾਲੀ ਸਲਿੰਦਰ ਕੌਰ ਪਤਨੀ ਜਸਪਾਲ ਰਾਮ ਦੇ ਤੌਰ ਹੋਈ ਹੈ। ਸਵੇਰੇ ਸਲਿੰਦਰ ਕੌਰ ਨੂੰ ਲੈ ਕੇ ਜਸਪਾਲ ਰਾਮ ਜਲੰਧਰ ਸਿਵਲ ਹਸਪਤਾਲ ਤੋਂ ਦਵਾਈ ਦਿਵਾਉਣ ਲਈ ਆ ਰਿਹਾ ਸੀ। ਗੋਰਾਇਆ ਸਟੇਸ਼ਨ ‘ਤੇ ਸਲਿੰਦਰ ਨੇ ਪਤੀ ਨੂੰ ਦਵਾਈ ਲੈ ਕੇ ਆਉਣ ਦੀ ਗੱਲ ਕਹੀ ਅਤੇ ਖੁਦ ਘਰ ਜਾ ਰਹੀ ਕਹਿ ਕੇ ਚਲੀ ਗਈ। ਦਵਾਈ ਲੈ ਕੇ ਜਦ ਉਹ ਘਰ ਆਇਆ ਤਾਂ ਸਲਿੰਦਰ ਘਰ ਨਹੀਂ ਮਿਲੀ। ਕੁਝ ਦੇਰ ਬਾਅਦ ਗੋਰਾਇਆ ਰੇਲਵੇ ਫਾਟਕ ਨੇੜੇ ਰੇਲ ਗੱਡੀ ਹੇਠਾਂ ਆ ਕੇ ਮਹਿਲਾ ਦੀ ਮੌਤ ਦੀ ਖਬਰ ਉਸ ਨੂੰ ਮਿਲੀ। ਮੌਕੇ ‘ਤੇ ਪਹੁੰਚਿਆ ਤਾਂ ਸਾਹਮਣੇ ਪਤਨੀ ਦੀ ਕੱਟੀ ਹੋਈ ਲਾਸ਼ ਦੇਖੀ। ਸਲਿੰਦਰ ਆਪਣੇ ਪਿੱਛੇ ਦੋ ਬੱਚੇ 18 ਸਾਲਾ ਸੰਨੀ (ਜੋ ਇਟਲੀ ਗਿਆ ਹੋਇਆ ਹੈ) ਅਤੇ 15 ਸਾਲਾ ਨਿਸ਼ਾ ਰਾਣੀ (ਨੌਵੀਂ ਕਲਾਸ ਦੀ ਵਿਦਿਆਰਥਣ) ਨੂੰ ਛੱਡ ਗਈ ਹੈ।

ਪੇਸ਼ੇ ਤੋਂ ਮਿਸਤਰੀ ਜਸਪਾਲ ਨੇ ਦੱਸਿਆ ਕਿ ਸਲਿੰਦਰ ਗਲੇ ਦੇ ਕੈਂਸਰ ਕਾਰਨ ਦੁਖੀ ਰਹਿੰਦੀ ਸੀ। ਕੈਂਸਰ ਦੇ ਬਾਰੇ ਵਿੱਚ ਉਨ੍ਹਾਂ ਨੂੰ ਤਿੰਨ ਮਹੀਨੇ ਪਹਿਲਾਂ ਹੀ ਪਤਾ ਲੱਗਾ ਸੀ। ਹਾਲਤ ਵਿਗੜਨ ‘ਤੇ ਇੱਕ ਮਹੀਨਾ ਪਹਿਲਾਂ ਹੀ ਸਲਿੰਦਰ ਦੇ ਗਲੇ ਵਿੱਚ ਫੂਡ ਪਾਈਪ ਲਗਾਈ ਗਈ ਸੀ। ਉਦੋਂ ਤੋਂ ਤਰਲ ਪਦਾਰਥਾਂ ‘ਤੇ ਹੀ ਸਲਿੰਦਰ ਸੀਮਿਤ ਸੀ।



Archive

RECENT STORIES