Posted on February 1st, 2014

ਨਵੀਂ ਦਿੱਲੀ- ਆਲ ਇੰਡੀਆ ਸਿੱਖ ਕਾਨਫਰੰਸ ਨੇ ਇਕ ਪੱਤਰਕਾਰ ਸੰਮੇਲਲ ਵਿਚ ਕੇਂਦਰ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਨਵੰਬਰ 1984 ਦੇ ਕਤਲੇਆਮ ਦੇ ਪ੍ਰਮੱਖ ਦੋਸ਼ੀ ਤਤਕਾਲੀ ਪੁਲਿਸ ਕਮਿਸ਼ਨਰ ਸੁਭਾਸ਼ ਟੰਨ ਸਮੇਤ ਦਿੱਲੀ ਪੁਲਿਸ ਦੇ ਸਾਰੇ ਥਾਣਾ ਮੁਖੀ, ਡੀ ਐਸ.ਪੀ., ਐਚ. ਪੀ., ਡੀ .ਆਈ. ਜੀ. ਅਤੇ ਆਈ. ਜੀ ਨੂੰ ਦੋਸ਼ੀ ਠਹਿਰਾਇਆ ਜਾਵੇ ਅਤੇ ਗ੍ਰਿਫਤਾਰ ਕੀਤਾ ਜਾਵੇ। ਇਹਨਾਂ ਦੀ ਲਿਸਟ ਇਸ ਪ੍ਰਕਾਰ ਹੈ:

ਇਸ ਲਿਸਟ ਮੁਤਾਬਕ ਐਚ ਸੀ. ਜੈਤੇਵ, ਸੇਵਾ ਦਾਸ, ਚੰਦਰ ਪ੍ਰਕਾਰ, ਯੂ. ਕੇ. ਕਟਨਾ, ਆਰ. ਸੀ. ਕੋਹਲੀ ਉਸ ਵਕਤ ਡੀ. ਐਸ. ਪੀ. ਸਨ। ਏ ਸੀ ਪੀ ਮਹਾਂਬੀਰ ਸਿੰਘ ਨੌਰਥ ਐਡੀਸ਼ਨਲ ਡੀ ਸੀ ਪੀ ਸਕਿਉਰਟੀ ਸਨ ਅਤੇ ਏ ਸੀ ਪੀ ਰੂਪ ਚੰਦ ਵੀ ਏ ਸੀ ਪੀ ਸਨ। ਏ ਸੀ ਪੀ ਰਘੂਬਰ ਸਿੰਘ ਮਲਿਕ ਨੌਰਥ ਤੋਂ ਏ ਸੀ ਪੀ ਸਨ, ਐਸ. ਐਮ. ਭਾਸਕਰ ਵੈਸਟ ਤੋਂ ਏ ਸੀਪੀ ਸਨ। ਇਸੇਤਰ੍ਹਾਂ ਆਰ ਸੀ. ਦਾਹੀਆ, ਓ. ਪੀ. ਯਾਦਵ, ਦੁਰਗਾ ਪ੍ਰਸਾਦ, ਰਘੁਨਾਥ ਸਿੰਘ ਵੀ ਉਸ ਵਕਤ ਸਿੱਖ ਕਤਲੇਆਮ ਪੀੜਤ ਖੇਤਰਾਂ ਦੇ ਏ ਸੀ ਪੀ ਸਨ।
ਏ ਸੀ ਪੀ ਆਰ. ਡੀ. ਮਲਹੋਤਰਾ ਈਸਟ ਦੇ ਏ ਸੀ ਪੀ ਸਨ ਅਤੇ ਆਰ. ਡੀ. ਮਲਹੋਤਰਾ, ਪਰਸ਼ੋਤਮ ਦਾਸ, ਸ਼ਹੀਦੋਨ ਸਿੰਘ ਵੈਸਟ ਦੇ ਏ ਸੀ ਪੀ ਸਨ। ਏ ਸੀ ਪੀ ਜੈ ਪਾਲ ਸਿੰਘ ਸਾਊਣ ਅਤੇ ਜਗਦੀਸ਼ ਚੰਦ ਸ਼ਰਮਾ ਵੈਸਟ ਦੇ ਏ ਸੀ ਪੀ ਸਨ।
ਇਸ ਕਤਲੇਆਮ ਵਿਚ ਇੰਸਪੈਕਟਰ ਸ਼ੂਰਵੀਰ ਸਿੰਘ ਤਿਆਗੀ, ਹਰੀ ਰਾਮ ਭੱਟੀ, ਜੈ ਸਿੰਘ, ਰਾਮ ਚੰਦਰ, ਰਾਮ ਪਾਲ ਸਿੰਘ, ਰਾਮ ਮਹਿਰ, ਟੀ. ਪੀ. ਸ਼ਰਮਾ, ਸੰਧੂ ਸਿੰਘ, ਜੈ ਭਗਵਾਨ ਮਲਿਕ, ਆਰ. ਸੀ. ਠਾਕੁਰ, ਹਵਾ ਸਿੰਘ, ਭੀਮ ਸਿੰਘ, ਆਰ. ਪੀ. ਸਿੰਘ, ਰੋਹਤੇਸ਼ ਸਿੰਘ, ਸ੍ਰੀ ਚੰਦ, ਮਨਫੂਲ ਸਿੰਘ, ਬਾਬੂ ਲਾਲ, ਰਾਮ ਚੰਦਰਾ, ਸ਼ਕਤੀ ਸਿੰਘ, ਇਸ਼ਵਰ ਸਿੰਘ, ਸਤ ਪ੍ਰਕਾਸ਼, ਤੁਲਸੀ ਦਾਸ, ਜਗਦੀਸ਼ ਪ੍ਰਸਾਦ, ਲਕਸ਼ਮੀ ਚੰਦ, ਭੰਵਰ ਸਿੰਘ, ਇਕਬਾਲ ਸਿੰਘ, ਸਤਪਾਲ ਕਪੂਰ, ਰਾਮ ਸਿੰਘ, ਸੀ. ਐਲ. ਜੈਤਦੇਵ, ਓਮ ਪ੍ਰਕਾਸ਼, ਵੀ. ਪੀ. ਰਾਣਾ, ਗਨੇਸ਼ ਤਿਵਾੜੀ, ਜੈ ਭਗਵਾਨ ਅਤੇ ਸਾਧੂ ਰਾਮ ਨੇ ਉਸ ਵਕਤ ਚੁੱਪ ਰਹਿ ਕੇ ਕਤਲੇਆਮ ਵਿਚ ਰਹਿਮ ਭੂਮਿਕਾ ਨਿਭਾਈ। ਇਹ ਸਾਰੇ ਉਸ ਵਕਤ ਕਤਲੇਆਮ ਪੀੜਤ ਖੇਤਰਾਂ ਦੇ ਥਾਣਾ ਮੁਖੀ ਸਨ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026