Posted on February 4th, 2014

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਖਾੜੀ ਦੀ ਜੰਗ ਵਿਚ ਅਮਰੀਕਾ ਲਈ ਸੇਵਾਵਾਂ ਨਿਭਾਉਣ ਵਾਲੇ ਇਕ ਅਮਰੀਕੀ ਸਿਖ ਫੌਜੀ ਨੂੰ ਬੀਤੇ ਦਿਨੀ ਕੈਲੀਫੋਰਨੀਆ ਦੇ ਪੁਲਿਸ ਅਫਸਰਾਂ ਨੇ ਬਿਨਾਂ ਕਾਰਨ ਹੀ ਗੋਲੀ ਮਾਰ ਕੇ ਮਾਰ ਦਿੱਤਾ ਹੈ ਜਦੋਂ ਉਹ ਅਪਣੇ ਘਰ ਦੇ ਨੇੜਲੇ ਪਾਰਕ ਵਿਚ ਬੈਠਾ ਸੀ। 43 ਸਾਲਾਂ ਪਰਮਿੰਦਰ ਸਿੰਘ ਸ਼ੇਰਗਿਲ ਮੁਕੰਦਪੁਰ ਨੇੜਲੇ ਪਿੰਡ ਜਗਤਪੁਰ ਦਾ ਰਹਿਣ ਵਾਲਾ ਸੀ ਤੇ ਉਸਨੇ ਮੁਢਲੀ ਦਸਵੀਂ ਤੱਕ ਪੜਾਈ ਵੀ ਜਗਤਪੁਰ ਤੋ ਹੀ ਕੀਤੀ ਸੀ। ਇਸ ਤੋਂ ਬਾਦ ਉਹ ਅਮਰੀਕਾ ਆ ਕੇ ਪੜਿਆ। ਉਸ ਨੇ ਖਾੜੀ ਜੰਗ ਦੌਰਾਨ ਇਰਾਕ ਵਿਚ ਅਮਰੀਕੀ ਫੌਜ ਲਈ ਸੇਵਾਵਾਂ ਨਿਭਾਈਆਂ ਸਨ।
ਉਨਾਂ ਦੀ ਪੈਰਵਾਈ ਕਰ ਰਹੇ ਸਿਵਿਲ ਰਾਈਟਸ ਅਟਾਰਨੀ ਮਾਰਕ ਮੈਰਿਨ ਨੇ ਦਸਿਆ ਕਿ ਉਹ ਇਸ ਵੇਲੇ ਡਿਸਏਬਿਲਿਟੀ ਛੁੱਟੀ ‘ਤੇ ਸੀ ਤੇ ਉਸ ਨੂੰ ਅਮਰੀਕੀ ਫੌਜ ਨੇ 1995 ਵਿਚ ਬੜੇ ਸਨਮਾਨ ਨਾਲ ਛੁੱਟੀ ‘ਤੇ ਭੇਜਿਆ ਸੀ। ਉਹ ਮਾਨਸਿਕ ਪ੍ਰੇਸ਼ਾਨੀ ਨਾਲ ਪੀੜਤ ਸੀ। ਪਰਮਿੰਦਰ ਸਿੰਘ ਸ਼ੇਰਗਿਲ ਦੀ ਯਾਦ ਵਿਚ ਬੀਤੇ ਦਿਨ ਲੋਡਾਈ ਦਸਮੇਸ਼ ਦਰਬਾਰ ਸਿਖ ਟੈਂਪਲ ਵਿਖੇ ਮੋਮਬੱਤੀਆਂ ਜਗਾਈਆਂ ਗਈਆਂ ਸਨ ਤੇ ਉਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਇਸ ਦੌਰਾਨ ਭਾਈਚਾਰੇ ਵਿੱਚ ਰੋਸ ਵੀ ਵੇਖਿਆ ਗਿਆ। ਆਪਣੀ ਡਿਊਟੀ ਤੋਂ ਫਾਰਗ ਹੋਕੇ ਪਰਮਿੰਦਰ ਇਸ ਵੇਲੇ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ। ਮੈਰਿਨ ਨੇ ਦਸਿਆ ਕਿ ਇਕ ਦਿਨ ਸ਼ੇਰਗਿੱਲ ਦੀ ਮਾਂ ਨੇ ਪੁਲਿਸ ਨੂੰ ਬੁਲਾਇਆ ਸੀ ਜਦੋਂ ਉਸ ਦਾ ਪੁੱਤਰ ਬਹੁਤ ਬੇਚੈਨ ਹੋ ਗਿਆ ਸੀ ਤੇ ਉਸ ਨੂੰ ਹਸਪਤਾਲ ਲਿਜਾਣ ਵਿਚ ਮਦਦ ਦੀ ਮੰਗ ਕੀਤੀ ਸੀ। ਜਿਸ ਦਿਨ ਇਹ ਘਟਨਾ ਵਾਪਰੀ ਉਸ ਦਿਨ ਵੀ ਪਰਿਵਾਰ ਨੇ ਪੁਲਿਸ ਨੂੰ ਬੁਲਾਇਆ ਸੀ ਤੇ ਸ਼ੇਰਗਿਲ ਨੇੜਲੇ ਪਾਰਕ ਵਿਚ ਯੋਗਾ ਕਰ ਰਹੇ ਲੋਕਾਂ ਦੇ ਕੋਲ ਬੈਂਚ ‘ਤੇ ਬੈਠਾ ਸੀ। ਜਦੋਂ ਪੁਲਿਸ ਉਸ ਦੇ ਨੇੜੇ ਪਹੁੰਚੀ ਤਾਂ ਸ਼ੇਰਗਿਲ ਭੱਜ ਪਿਆ ਤੇ ਕਰੀਬ 20 ਫੁੱਟ ਦੂਰ ਜਾਕੇ ਖੜਾ ਹੋ ਗਿਆ। ਮੈਰਿਨ ਨੇ ਚਸ਼ਮਦੀਦ ਗਵਾਹਾਂ ਦੇ ਹਵਾਲੇ ਨਾਲ ਦਸਿਆ ਕਿ ਸ਼ੇਰਗਿਲ ਪੁਲਿਸ ਲਈ ਕੋਈ ਖਤਰਾ ਨਹੀਂ ਸੀ ਪੈਦਾ ਕਰ ਰਿਹਾ ਤੇ ਨਾ ਹੀ ਉਸ ਕੋਲ ਕੋਈ ਹਥਿਆਰ ਸੀ।
ਇਸ ਸਬੰਧੀ ਲੋਡਾਈ ਪੁਲਿਸ ਵਿਭਾਗ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਉਨਾਂ ਦਾ ਕਹਿਣਾ ਸੀ ਕਿ ਸ਼ੇਰਗਿਲ ਉਨਾਂ ਵੱਲ ਨੂੰ ਵੱਧ ਰਿਹਾ ਸੀ ਤੇ ਉਸ ਕੋਲ ਇਕ ਚਾਕੂ ਸੀ ਜਿਸ ਕਾਰਨ ਉਨਾਂ ਕੋਲ ਗੋਲੀ ਚਲਾਉਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ। ਸ਼ੇਰਗਿਲ ‘ਤੇ ਗੋਲੀ ਚਲਾਉਣ ਵਾਲਿਆਂ ਦੇ ਨਾਂਅ ਨਸ਼ਰ ਨਹੀਂ ਕੀਤੇ ਗਏ ਹਨ ਪਰ ਉਨਾਂ ਨੂੰ ਪ੍ਰਸ਼ਾਸਨਿਕ ਛੁੱਟੀ ‘ਤੇ ਭੇਜ ਦਿੱਤਾ ਗਿਆ ਹੈ।
ਅਮਰੀਕਨ ਸਿਖ ਪੋਲਿਟਿਕਲ ਐਕਸ਼ਨ ਕਮੇਟੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ੇਰਗਿਲ ‘ਤੇ 8 ਤੋਂ 12 ਗੋਲੀਆਂ ਚਲਾਈਆਂ ਗਈਆਂ ਸਨ ਜਦੋਂ ਉਹ ਪੁਲਿਸ ਤੋਂ ਕਰੀਬ 10 ਫੁੱਟ ਦੀ ਦੂਰੀ ‘ਤੇ ਖੜਾ ਸੀ। ਅਟਾਰਨੀ ਮੈਰਿਨ ਨੇ ਕਿਹਾ ਕਿ ਅਸੀ ਚਾਹੁੰਦੇ ਹਾਂ ਕਿ ਉਨਾਂ ਪੁਲਿਸ ਅਫਸਰਾਂ ਦੇ ਨਾਵਾਂ ਦਾ ਖੁਲਾਸਾ ਕੀਤਾ ਜਾਵੇ। ਉਨਾਂ ਨੇ ਕਿਹਾ ਕਿ ਸਾਨੂੰ ਲਗਦਾ ਕਿ ਉਨਾਂ ਨੂੰ ਚੰਗੀ ਤਰਾਂ ਨਾਲ ਸਿਖਲਾਈ ਨਹੀਂ ਦਿੱਤੀ ਗਈ ਹੋਣੀ। ਇਥੇ ਦੱਸਣਯੋਗ ਹੈ ਕਿ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਦੇ 2012 ਦੇ ਅਧਿਐਨ ਵਿਚ ਕਿਹਾ ਗਿਆ ਸੀ ਕਿ ਮਾਨਸਿਕ ਬਿਮਾਰੀ ਅਮਰੀਕੀ ਜੰਗੀ ਘੁਲਾਟੀਆ ਵਿਚ ਆਮ ਹੀ ਪਾਈ ਜਾਂਦੀ ਹੈ ਤੇ ਹਰ ਪੰਜਵਾਂ ਅਮਰੀਕੀ ਜੰਗੀ ਘੁਲਾਟੀਆ ਕਿਸੇ ਨਾ ਕਿਸੇ ਤਰਾਂ ਦੀ ਮਾਨਸਿਕ ਬਿਮਾਰੀ ਤੋਂ ਪੀੜਤ ਹੈ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026