Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬ੍ਰਿਸਬੇਨ 'ਚ ਅੰਮ੍ਰਿਤਧਾਰੀ ਸਿੱਖਾਂ ਲਈ ਸ਼ਨਾਖਤੀ ਕਾਰਡ ਜਾਰੀ

Posted on February 5th, 2014


ਸਿਡਨੀ (ਬਲਵਿੰਦਰ ਸਿੰਘ ਧਾਲੀਵਾਲ)- ਆਸਟ੍ਰੇਲੀਆ 'ਚ ਪਿਛਲੇ ਲੰਬੇ ਸਮੇਂ ਤੋਂ ਅੰਮ੍ਰਿਤਧਾਰੀ ਸਿੱਖਾਂ ਨੂੰ ਸਿੱਖੀ ਕਕਾਰਾਂ ਸੰਬੰਧੀ ਕਾਫੀ ਮੁਸ਼ਕਲਾਂ ਆ ਰਹੀਆ ਹਨ, ਜਿਨ੍ਹਾਂ ਨੂੰ ਹੱਲ ਕਰਵਾਉਣ ਲਈ ਕਈ ਜੱਥੇਬੰਦੀਆਂ ਸਰਗਰਮ ਹਨ। ਸਿੱਖਾਂ ਦੇ ਕਕਾਰਾਂ ਸੰਬੰਧੀ ਸਰਕਾਰੀ ਦਫਤਰਾਂ 'ਚ ਆਉਣ ਵਾਲੀਆ ਮੁਸ਼ਕਲਾ ਨੂੰ ਹੱਲ ਕਰਵਾਉਣ 'ਚ ਲੱਗੇ ਹੋਏ ਸਰਗਰਮ ਆਗੂ ਭਾਈ ਰਣਜੀਤ ਸਿੰਘ ਖਾਲਸਾ ਅਤੇ ਬੀਬੀ ਕਮਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਉਸ ਸਮੇਂ ਹੋਰ ਹੁੰਗਾਰਾ ਮਿਲਿਆ, ਜਦੋਂ ਕੁਈਨਜ਼ਲੈਂਡ ਪੁਲਸ ਨੇ ਅੰਮ੍ਰਿਤਧਾਰੀ ਸਿੰਘਾਂ ਦੇ ਕਕਾਰਾਂ ਸੰਬੰਧੀ ਇਕ ਸ਼ਨਾਖਤੀ ਕਾਰਡ ਜਾਰੀ ਕੀਤਾ।

ਇਸ ਕਾਰਡ 'ਤੇ ਸ਼੍ਰੀ ਸਾਹਿਬ ਦੀ ਫੋਟੋ, ਪੁਲਸ ਦਾ ਲੋਗੋ ਅਤੇ ਪੁਲਸ ਵਿਭਾਗ ਦੇ ਫੋਨ ਨੰਬਰ ਤੋਂ ਇਲਾਵਾ ਹੋਰ ਵਿਸ਼ੇਸ ਜਾਣਕਾਰੀ ਹੈ। ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਅੰਮ੍ਰਿਤਧਾਰੀ ਗੁਰਸਿੱਖ ਇਸ ਕਾਰਡ ਨੂੰ ਆਪਣੇ ਕੋਲ ਰੱਖੇ ਅਤੇ ਜੇਕਰ ਕੋਈ ਮੁਸ਼ਕਲ ਆਵੇ ਤਾਂ ਪੁਲਸ ਨੂੰ ਇਹ ਸ਼ਨਾਖਤੀ ਕਾਰਡ ਦਿਖਾਵੇ ਅਤੇ ਜੇਕਰ ਫਿਰ ਵੀ ਮੁਸ਼ਕਲ ਆਉਂਦੀ ਹੈ ਤਾਂ ਉਹ ਕਾਰਡ 'ਤੇ ਦਿੱਤੇ ਗਏ ਨੰਬਰ 'ਤੇ ਸੰਪਰਕ ਕਰ ਸਕਦੇ ਹਨ।



Archive

RECENT STORIES