Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸ਼ਰੀਫ਼ ਨੇ ਕਸ਼ਮੀਰ ਮੁੱਦੇ 'ਤੇ ਗੱਲਬਾਤ ਲਈ ਭਾਰਤ ਨੂੰ ਦਿੱਤਾ ਸੱਦਾ

Posted on February 5th, 2014

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਕਸ਼ਮੀਰ ਮੁੱਦੇ ਦੇ ਹੱਲ ਲਈ ਭਾਰਤ ਨੂੰ ਵਿਆਪਕ, ਨਿਰੰਤਰ ਅਤੇ ਨਤੀਜਾਜਨਕ ਗੱਲਬਾਤ ਕਰਨ ਦੇ ਲਈ ਸੱਦਾ ਦਿੱਤਾ ਹੈ। ਸ਼ਰੀਫ਼ ਨੇ ਮਕਬੂਜ਼ਾ ਕਸ਼ਮੀਰ ਦੀ ਵਿਧਾਨ ਸਭਾ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਦਿਆਂ ਕਿਹਾ 'ਮੈਂ ਕਸ਼ਮੀਰ ਮੁੱਦੇ ਦੇ ਹੱਲ ਲਈ ਇਕ ਵਿਆਪਕ, ਨਿਰੰਤਰ ਅਤੇ ਨਤੀਜਾ ਦੇਣ ਵਾਲੀ ਗੱਲਬਾਤ ਕਰਨ ਦੇ ਲਈ ਭਾਰਤ ਨੂੰ ਸੱਦਾ ਦਿੰਦਾ ਹਾਂ।' 

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਦ ਤੱਕ ਕਸ਼ਮੀਰੀ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਕਸ਼ਮੀਰ ਵਿਵਾਦ ਨਹੀਂ ਸੁਲਝਾਇਆ ਜਾਂਦਾ, ਤਦ ਤੱਕ ਖਿੱਤੇ 'ਚ ਬੇਭਰੋਸਗੀ ਅਤੇ ਤਣਾਅ ਦਾ ਮਾਹੌਲ ਬਣਿਆ ਰਹੇਗਾ। ਪਾਕਿਸਤਾਨ 1990 ਤੋਂ ਲੈ ਕੇ ਹਰ ਸਾਲ 5 ਫਰਵਰੀ ਨੂੰ ਕਸ਼ਮੀਰ ਏਕਤਾ ਦਿਵਸ ਦੇ ਰੂਪ 'ਚ ਮਨਾਉਂਦਾ ਹੈ, ਜਿਸ ਤਹਿਤ ਦੇਸ਼ ਭਰ 'ਚ ਵੱਖ ਵੱਖ ਰਾਜਨੀਤਕ ਦਲਾਂ ਅਤੇ ਕੱਟੜਵਾਦੀ ਜਥੇਬੰਦੀਆਂ ਨੇ ਰੈਲੀਆਂ ਕੀਤੀਆਂ। ਜਮਾਤ ਉਦ ਦਾਵਾ ਨੇ ਲਾਹੌਰ ਅਤੇ ਇਸਲਾਮਾਬਾਦ ਸਮੇਤ ਵੱਖ ਵੱਖ ਸ਼ਹਿਰਾਂ 'ਚ ਕਈ ਵਿਰੋਧ ਪ੍ਰਦਰਸ਼ਨ ਕੀਤੇ। ਸੰਗਠਨ ਦੇ ਮੁਖੀ ਹਾਫਿਜ਼ ਸਈਦ ਨੇ ਲਾਹੌਰ 'ਚ ਇਕ ਰੈਲੀ ਨੂੰ ਸੰਬੋਧਨ ਕੀਤਾ। ਸਈਦ ਮੁੰਬਈ ਹਮਲਿਆਂ ਦੇ ਮਾਮਲੇ 'ਚ ਭਾਰਤ 'ਚ ਲੋੜੀਂਦਾ ਅੱਤਵਾਦੀ ਹੈ। ਸ਼ਰੀਫ਼ ਨੇ ਪਿਛਲੇ ਸਾਲ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਭਾਰਤ ਦੇ ਵਲਾ ਬਿਹਤਰ ਸਬੰਧਾਂ ਨੂੰ ਲੈ ਕੇ ਗੱਲ ਕੀਤੀ ਹੈ। ਬੇਸ਼ੱਕ 7 ਭਾਰਤੀ ਜਵਾਨਾਂ ਦੀ ਹੱਤਿਆ ਅਤੇ ਨਿਯੰਤਰਣ ਰੇਖਾ 'ਤੇ ਗੋਲੀਬਾਰੀ ਦੇ ਕਾਰਨ ਦੋਵਾਂ ਦੇਸ਼ਾਂ ਦੇ ਸਬੰਧਾਂ 'ਚ ਫਰਕ ਪਿਆ ਹੈ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ 'ਚ ਅੱਜ ਭਰੋਸਾ ਦਿੱਤਾ ਕਿ ਭਾਰਤੀ ਅਗਵਾਈ ਇਸ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਸਮਝਦਿਆਂ ਗੱਲਬਾਤ ਦੇ ਸੱਦੇ 'ਤੇ ਸਕਾਰਤਮਤਕ ਤਰੀਕੇ ਨਾਲ ਜਵਾਬ ਦੇਵੇਗਾ ਅਤੇ ਕਸ਼ਮੀਰ ਦੇ ਲੋਕਾਂ ਨੂੰ ਆਤਮ ਨਿਰਣੇ ਦਾ ਅਧਿਕਾਰ ਦੇਵੇਗਾ।



Archive

RECENT STORIES