Posted on February 5th, 2014

ਜਲੰਧਰ- ਲੋਕ ਸਭਾ ਦੀਆਂ ਆਮ ਚੋਣਾਂ ਨੂੰ ਲੈ ਕੇ ਹੁਣ ਕੇਵਲ 2-3 ਮਹੀਨੇ ਰਹਿ ਗਏ ਹਨ, ਪ੍ਰੰਤੂ ਆਮ ਆਦਮੀ ਪਾਰਟੀ ‘ਆਪ’ ਨੂੰ ਹਾਲੇ ਪੰਜਾਬ ਵਿੱਚ ਉਮੀਦਵਾਰ ਲੱਭਣ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ‘ਆਪ’ ਨਾਲ ਜੁੜੇ ਸੀਨੀਅਰ ਨੇਤਾਵਾਂ ਦਾ ਮੰਨਣਾ ਹੈ ਕਿ ਪਾਰਟੀ ਨੇ ਬੇਸ਼ੱਕ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਚੋਣ ਲੜਨ ਦਾ ਫੈਸਲਾ ਲਿਆ ਹੈ, ਪ੍ਰੰਤੂ ਪਾਰਟੀ ਨੂੰ ਹਾਲੇ 2-3 ਉਮੀਦਵਾਰ ਹੀ ਮਿਲੇ ਹਨ। ਪਾਰਟੀ ਨੇ ਉਮੀਦਵਾਰਾਂ ਦੀ ਪਛਾਣ ਦੀ ਪ੍ਰਕਿਰਿਆ ਅੰਦਰਖਾਤੇ ਸ਼ੁਰੂ ਕਰ ਦਿੱਤੀ ਹੈ। ਪਾਰਟੀ ਦੀ ਸਮੱਸਿਆ ਇਹ ਹੈ ਕਿ ਅਜੇ ਸੂਬਾ ਕਨਵੀਨਰ ਦੀ ਨਿਯੁਕਤੀ ‘ਆਪ’ ਅਗਵਾਈ ਵੱਲੋਂ ਕੀਤੀ ਜਾਣੀ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਧਿਆਨ ਫਿਲਹਾਲ ਦਿੱਲੀ ਦੀ ਸਿਆਸਤ ਵੱਲ ਲੱਗਾ ਹੋਇਆ ਹੈ। ਪੰਜਾਬ ਬਾਰੇ ਉਨ੍ਹਾਂ ਨੇ ਅਜੇ ਤੱਕ ਕੋਈ ਚਰਚਾ ਨਹੀਂ ਕੀਤੀ। ‘ਆਪ’ ਨਾਲ ਜੁੜੇ ਅਤੇ ਸਾਬਕਾ ਡੀ ਜੀ ਪੀ (ਜੇਲ) ਸ਼ਸ਼ੀ ਕਾਂਤ ਨੇ ਕਿਹਾ ਕਿ ਸੂਬਾ ਕਨਵੀਨਰ ਦੀ ਨਿਯੁਕਤੀ ਅਗਲੇ 3-4 ਦਿਨਾਂ ਤੱਕ ਹੋ ਜਾਣ ਦੇ ਆਸਾਰ ਹਨ। ਉਹ ਖੁਦ ਕਿਸੇ ਵੀ ਦੌੜ ਵਿੱਚ ਸ਼ਾਮਲ ਨਹੀਂ ਹਨ, ਕਿਉਂਕਿ ਉਨ੍ਹਾਂ ਕੋਲ ਜ਼ਿਆਦਾ ਸਮਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਪਾਰਟੀ ਲੋਕ ਸਭਾ ਚੋਣਾਂ ਵਿੱਚ ਇਕੱਲੀ ਚੋਣਾਂ ਵਿੱਚ ਉਤਰੇਗੀ ਤੇ ਸਾਰੀਆਂ 13 ਸੀਟਾਂ ‘ਤੇ ਚੋਣਾਂ ਲੜਨ ਦਾ ਇਰਾਦਾ ਹੈ। ਉਨ੍ਹਾਂ ਨੇ ਦੱਸਿਆ ਕਿ ਰਾਜ ਪੱਧਰੀ ਕਮੇਟੀ ਦਾ ਗਠਨ ਵੀ ਕੀਤਾ ਜਾ ਰਿਹਾ ਹੈ ਅਤੇ ਨਾਲ ਚੋਣ ਮੁਹਿੰਮ ਕਮੇਟੀ ਵੀ ਬਣਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਮੇਟੀਆਂ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਵਿਅਕਤੀਆਂ ਦੇ ਪਿਛੋਕੜ ਨੂੰ ਦੇਖ ਕੇ ਉਨ੍ਹਾਂ ਨੂੰ ਸ਼ਾਮਲ ਕੀਤਾ ਜਾਏਗਾ। ਉਨ੍ਹਾਂ ਨੇ ਦੱਸਿਆ ਕਿ ‘ਆਪ’ ਨੂੰ ਅਜਿਹੇ ਨੇਤਾਵਾਂ ਦੀ ਤਲਾਸ਼ ਹੈ, ਜੋ ਈਮਾਨਦਾਰੀ ਨਾਲ ਕੰਮ ਕਰ ਸਕਣ। ਜੇ ਗਲਤ ਤੱਤ ‘ਆਪ’ ਵਿੱਚ ਸ਼ਾਮਲ ਹੋ ਗਏ ਤਾਂ ਉਲਟਾ ਨੁਕਸਾਨ ਪਾਰਟੀ ਨੂੰ ਉਠਾਉਣਾ ਪੈ ਸਕਦਾ ਹੈ। ਸ਼ਸ਼ੀ ਕਾਂਤ ਨੇ ਕਿਹਾ ਕਿ ਅਜੇ ਕਿਉਂਕਿ ਰਾਜ ਵਿੱਚ ਸਭ ਕੁਝ ਨਵਾਂ-ਨਵਾਂ ਹੈ ਇਸ ਲਈ ਸ਼ੁਰੂਆਤ ਵਿੱਚ ਮੁਸ਼ਕਲਾਂ ਆਉਂਦੀਆਂ ਹਨ, ਪ੍ਰੰਤੂ ਇਸ ਦੇ ਬਾਵਜੂਦ ਅਸੀਂ ਆਪਣੀ ਹਾਜ਼ਰੀ ਲੋਕ ਸਭਾ ਚੋਣਾਂ ਵਿੱਚ ਦਰਜ ਕਰਾਂਗੇ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026