Posted on February 9th, 2014

ਨਵੀਂ ਦਿੱਲੀ- ਤਿੰਨ ਦਹਾਕੇ ਪਹਿਲਾਂ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿੱਚ ਹੋਏ ਆਪਰੇਸ਼ਨ ਬਲੂ ਸਟਾਰ ਵਿੱਚ ਬ੍ਰਿਟੇਨ ਦੀ ਮਦਦ ਦੇ ਖੁਲਾਸੇ ਦੇ ਨਾਲ ਇੰਦਰਾ ਗਾਂਧੀ ਦੀ ਹੱਤਿਆ ਨਾਲ ਜੁੜੇ ਕੁਝ ਹੋਰ ਰਾਜਾਂ ਤੋਂ ਵੀ ਪਰਦਾ ਉਠਣ ਲੱਗਾ ਹੈ। ਪਹਿਲਾਂ ਰਚੀ ਗਈ ਸਕੀਮ ਮੁਤਾਬਕ ਇੰਦਰਾ ਗਾਂਧੀ ਦਾ ਕਤਲ 31 ਅਕਤੂਬਰ 1984 ਤੋਂ ਇੱਕ ਹਫਤਾ ਪਹਿਲਾਂ ਦੀਵਾਲੀ ਮੌਕੇ ‘ਤੇ ਕੀਤਾ ਜਾਣਾ ਸੀ।
ਹੈਂਡ ਗ੍ਰੇਨੇਡ ਨਾਲ ਹੱਤਿਆ ਦੀ ਸਾਜ਼ਿਸ ਮਹੀਨੇ ਕੁ ਪਹਿਲਾਂ ਰਚੀ ਜਾ ਚੁੱਕੀ ਸੀ। ਇਸ ਦੇ ਲਈ ਇੰਦਰਾ ਗਾਂਧੀ ਦੇ ਕਾਤਲਾਂ ਬੇਅੰਤ ਸਿੰਘ ਤੇ ਸਤਵੰਤ ਸਿੰਘ ਨੂੰ ਹੈਂਡ ਗ੍ਰੇਨੇਡ ਸੁੱਟਣ ਦੀ ਖਾਸ ਟਰੇਨਿੰਗ ਦਿੱਤੀ ਗਈ ਸੀ, ਪ੍ਰੰਤੂ ਗ੍ਰੇਨੇਡ ਹਮਲੇ ਨਾਲ ਸੰਬੰਧਤ ਤਕਨੀਕੀ ਕਠਿਨਾਈਆਂ ਨੂੰ ਦੇਖਦੇ ਹੋਏ ਹੱਤਿਆ ਤੋਂ ਕਰੀਬ 10 ਦਿਨ ਪਹਿਲਾਂ ਇਸ ਨੂੰ ਬਦਲ ਦਿੱਤਾ ਗਿਆ। ਇਸ ਦੇ ਬਾਅਦ ਇੰਦਰਾ ਨੂੰ ਗੋਲੀਆਂ ਨਾਲ ਛਲਣੀ ਕਰਨੀ ਦੀ ਨਵੀਂ ਰਣਨੀਤੀ ਤਿਆਰ ਕੀਤੀ ਗਈ। ਇਸ ਦਾ ਥੋੜ੍ਹਾ ਜਿਹਾ ਖੁਲਾਸਾ ਖੁਦ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਰਾਜਸਥਾਨ ਵਿੱਚ ਇੱਕ ਚੋਣ ਸਭਾ ਵਿੱਚ ਕੀਤਾ ਸੀ। ਪਿਛਲੇ ਸਾਲ 23 ਅਕਤੂਬਰ ਨੂੰ ਚੁਰੂ ਦੀ ਇੱਕ ਰੈਲੀ ਵਿੱਚ ਰਾਹੁਲ ਨੇ ਕਿਹਾ ਸੀ ਕਿ ਬੇਅੰਤ ਸਿੰਘ ਉਨ੍ਹਾਂ ਨੂੰ ਅਕਸਰ ਗ੍ਰੇਨੇਡ ਹਮਲੇ ਤੋਂ ਬਚਣ ਦੀ ਜੁਗਤ ਦੱਸਦਾ ਰਹਿੰਦਾ ਸੀ।
ਰਾਹੁਲ ਮੁਤਾਬਕ ਬਾਅਦ ਵਿੱਚ ਪਤਾ ਲੱਗਾ ਕਿ ਉਨ੍ਹਾਂ ਦੀ ਦਾਦੀ ਨੂੰ ਹੈਂਡ ਗ੍ਰੇਨੇਡ ਸੁੱਟ ‘ਤੇ ਮਾਰਨ ਦੀ ਸਾਜ਼ਿਸ਼ ਖਾੜਕੂਆਂ ਨੇ ਬਣਾਈ ਸੀ। ਇਸ ਦੀ ਪੁਸ਼ਟੀ ਲਈ ਇੱਕ ਅਖਬਾਰ ਨੇ ਖੁਫੀਆ ਵਿਭਾਗ ਦੇ ਉਨ੍ਹਾਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਜੋ ਪੂਰੇ ਮਾਮਲੇ ਦੀ ਜਾਂਚ ਨਾਲ ਜੁੜੇ ਹੋਏ ਸਨ। ਇੱਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਸਾਜ਼ਿਸ਼ ਕਰਤਾ ਇੰਦਰਾ ਗਾਂਧੀ ਦੀ ਹੱਤਿਆ ਵਿੱਚ ਕਿਸੇ ਭੁੱਲ ਦੀ ਗੁੰਜਾਇਸ਼ ਨਹੀਂ ਰੱਖਣਾ ਚਾਹੁੰਦੇ ਸਨ। ਗ੍ਰੇਨੇਡ ਹਮਲੇ ਵਿੱਚ ਇਸ ਦੀ ਸੌ ਫੀਸਦੀ ਗਾਰੰਟੀ ਨਹੀਂ ਸੀ ਕਿ ਉਹ ਟੀਚੇ ਦਾ ਕੰਮ ਤਮਾਮ ਕਰ ਦੇਵੇਗਾ। ਅਧਿਕਾਰੀ ਮੁਤਾਬਕ ਇਸ ਹਮਲੇ ਵਿੱਚ ਇੰਦਰਾ ਦੇ ਇਲਾਵਾ ਉਨ੍ਹਾਂ ਦੇ ਆਸਪਾਸ ਖੜੇ ਹੋਰ ਲੋਕ ਵੀ ਮਾਰੇ ਜਾ ਸਕਦੇ ਸਨ, ਜਦ ਕਿ ਖਾੜਕੂਆਂ ਦਾ ਇਰਾਦਾ ਇੰਦਰਾ ਦੇ ਇਲਾਵਾ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਉਣ ਦਾ ਨਹੀਂ ਸੀ। ਅਧਿਕਾਰੀ ਨੇ ਦੱਸਿਆ ਕਿ ਸ਼ਾਇਦ ਇਸੇ ਕਾਰਨ ਬੇਅੰਤ ਸਿੰਘ ਰਾਹੁਲ ਨੂੰ ਗ੍ਰੇੇਨੇਡ ਹਮਲੇ ਤੋਂ ਬਚਣ ਦੇ ਢੰਗ ਸਿਖਾਉਂਦਾ ਰਹਿੰਦਾ ਸੀ। ਆਈ ਬੀ ਨੇ ਪ੍ਰਧਾਨ ਮੰਤਰੀ ਨੂੰ ਸਾਵਧਾਨ ਕੀਤਾ ਸੀ ਕਿ ਉਨ੍ਹਾਂ ਨੂੰ ਸਿੱਖ ਗਾਰਡਾਂ ਤੋਂ ਖਤਰਾ ਹੈ, ਪਰੰਤੂ ਉਨ੍ਹਾਂ ਨੇ ਇਸ ਅਲਰਟ ਨੂੰ ਨਜ਼ਰ ਅੰਦਾਜ਼ ਕੀਤਾ। ਬੇਅੰਤ ਸਿੰਘ ਇੰਦਰਾ ਗਾਂਧੀ ਦਾ ਪੁਰਾਣਾ ਭਰੋਸੇ ਯੋਗ ਗਾਰਡ ਸੀ। ਉਹ ਨਿੱਜੀ ਤੌਰ ‘ਤੇ ਬੇਅੰਤ ਸਿੰਘ ਨੂੰ ਪਿਛਲੇ 10 ਸਾਲ ਤੋਂ ਜਾਣਦੀ ਸੀ। ਸਤਵੰਤ ਪੰਜ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਦੇ ਸੁਰੱਖਿਆ ਘੇਰੇ ਵਿੱਚ ਸ਼ਾਮਲ ਕੀਤਾ ਗਿਆ ਸੀ। ਨਵੀਂ ਸਾਜ਼ਿਸ਼ ਇਹ ਸੀ ਕਿ ਦੋਵੇਂ ਆਪਣੇ ਸਰਵਿਸ ਪਿਸਟਲ ਨਾਲ ਇੰਦਰਾ ਗਾਂਧੀ ‘ਤੇ ਇੰਨੀਆਂ ਗੋਲੀਆਂ ਚਲਾਉਣ ਕਿ ਉਨ੍ਹਾਂ ਦੇ ਬਚਣ ਦੀ ਕੋਈ ਸੂਰਤ ਹੀ ਨਹੀਂ ਬਚੇ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026