Posted on February 9th, 2014

ਨਵੀਂ ਦਿੱਲੀ- ਆਪ੍ਰੇਸ਼ਨ ਬਲਿਊ ਸਟਾਰ ਦੇ ਲਈ ਬਰਤਾਨਵੀ ਮਦਦ ‘ਤੇ ਲੰਡਨ ‘ਚ ਜਨਤਕ ਹੋਈ ਇਕ ਰਿਪੋਰਟ 1984 ‘ਚ ਭਾਰਤ ਨੂੰ ਵੈਸਟਲੈਂਡ ਕੰਪਨੀ ਦੇ ਹੈਲੀਕਾਪਟਰ ਵਿਕਰੀ ਬਾਰੇ ਚੱਲ ਰਹੀ ਗੱਲਬਾਤ ਦਾ ਵੀ ਜ਼ਿਕਰ ਕਰਦੀ ਹੈ। ਇਹ ਉਹੋ ਕੰਪਨੀ ਹੈ, ਜੋ ਹੁਣ ਅਗਸਤਾ-ਵੈਸਟਲੈਂਡ ਅਖਵਾਉਂਦੀ ਹੈ ਤੇ ਇਨ੍ਹੀਂ ਦਿਨੀਂ ਭਾਰਤ ‘ਚ ਵੀ ਵੀ ਆਈ ਪੀ ਹੈਲੀਕਾਪਟਰ ਖਰੀਦ ਸੌਂਦੇ ‘ਚ ਰਿਸ਼ਵਤਖੋਰੀ ਨੂੰ ਲੈ ਕੇ ਸੀ ਬੀ ਆਈ ਜਾਂਚ ਦੇ ਘੇਰੇ ‘ਚ ਹੈ। ਬਰਤਾਨਵੀ ਕੈਬਨਿਟ ਸਕੱਤਰ ਦੀ ਰਿਪੋਰਟ ਹਰਿਮੰਦਰ ਸਾਹਿਬ ‘ਤੇ ਫੌਜੀ ਕਾਰਵਾਈ ਦੀ ਸਲਾਹ ਤੇ ਹੈਲੀਕਾਪਟਰ ਸੌਦੇ ਵਿੱਚ ਕਿਸੇ ਸਿੱਧੇ ਰਿਸ਼ਤੇ ਨੂੰ ਨਕਾਰਦੀ ਹੈ। ਇਤਿਹਾਸ ਦੀਆਂ ਕੜੀਆਂ ਦੱਸਦੀਆਂ ਹਨ ਕਿ 1984 ਤੋਂ 85 ਦੇ ਦੌਰਾਨ ਵੈਸਟਲੈਂਡ ਹੈਲੀਕਾਪਟਰਾਂ ਦੀ ਵਿਕਰੀ ਦੋਵਾਂ ਮੁਲਕਾਂ ਦਰਮਿਆਨ ਵੱਡਾ ਮੁੱਦਾ ਸੀ ਤੇ 1985 ‘ਚ ਬਰਤਾਨਵੀ ਦਬਾਅ ਤੋਂ ਬਾਅਦ ਹੈਲੀਕਾਪਟਰ ਭਾਰਤ ਨੂੰ ਖਰੀਦਣੇ ਵੀ ਪਏ।
ਬਰਤਾਨਵੀ ਪ੍ਰਧਾਨ ਮੰਤਰੀ ਨੂੰ ਤਿੰਨ ਫਰਵਰੀ ਨੂੰ ਸੌਂਪੇ ਗਏ ਦਸਤਾਵੇਜ਼ਾਂ ‘ਤੇ ਆਧਾਰਤ 23 ਨੁਕਤਿਆਂ ਦੀ ਜਾਂਚ ਰਿਪੋਰਟ ‘ਚ ਵੈਸਟਲੈਂਡ ਹੈਲੀਕਾਪਟਰ ਵਿਕਰੀ ਦਾ ਵੀ ਜ਼ਿਕਰ ਹੈ। ਰਿਪੋਰਟ ਅਨੁਸਾਰ ਆਪ੍ਰੇਸ਼ਨ ਬਲਿਊ ਸਟਾਰ ਦੇ ਨੇੜੇ ਤੇੜੇ ਭਾਰਤ ਦੇ ਨਾਲ ਬਰਤਾਨਵੀ ਅਧਿਕਾਰੀ ਰੱਖਿਆ ਸੌਦਿਆਂ ਤੇ ਨਾਗਰਿਕ ਇਸਤੇਮਾਲ ਦੇ ਲਈ ਵੈਸਟਲੈਂਡ ਹੈਲੀਕਾਪਟਰ ਦੀ ਵਿਕਰੀ ਬਾਰੇ ਗੱਲਬਾਤ ਕਰ ਰਹੇ ਸਨ। ਕਾਫੀ ਸਾਵਧਾਨੀ ਨਾਲ ਤਿਆਰ ਕੀਤੀ ਗਈ ਇਹ ਰਿਪੋਰਟ ਬਲਿਊ ਸਟਾਰ ਦੇ ਲਈ ਭਾਰਤ ਨੂੰ ਦਿੱਤੀ ਗਈ ਫੌਜੀ ਸਲਾਹ ਬਾਰੇ ਜਿਥੇ ਕਈ ਅਹਿਮ ਦਸਤਾਵੇਜ਼ਾਂ ਨੂੰ 2009 ‘ਚ ਹੀ ਨਸ਼ਟ ਕਰ ਦਿੱਤੇ ਜਾਣ ਦੀ ਗੱਲ ਕਰਦੀ ਹੈ, ਉਥੇ ਭਾਰਤੀ ਬੇਨਤੀ ‘ਤੇ ਫੌਜੀ ਸਲਾਹਕਾਰ ਨੂੰ ਭੇਜਣ ਤੇ ਕਿਸੇ ਵਪਾਰਕ ਸੌਦੇ ਵਿਚਾਲੇ ਰਿਸ਼ਤੇ ਨੂੰ ਵੀ ਨਕਾਰਦੀ ਹੈ।
1980 ਦੇ ਦਹਾਕੇ ‘ਚ ਬਰਤਾਨਵੀ ਸਰਕਾਰ ਘਾਟਾ ਝੱਲ ਰਹੀ ਵੈਸਟਲੈਂਡ ਕੰਪਨੀ ਦੇ ਹੈਲੀਕਾਪਟਰਾਂ ਦੇ ਲਈ ਖਰੀਦਦਾਰ ਲੱਭ ਰਹੀ ਸੀ। ਇਸ ਬਰਤਾਨਵੀ ਕੰਪਨੀ ਨੇ ਉਸ ਵੇਲੇ ਵੀ ਵੀ ਆਈ ਪੀ ਆਵਾਜਾਈ ਲਈ ਹੈਲੀਕਾਪਟਰ ਖਰੀਦ ਪ੍ਰਕਿਰਿਆ ‘ਚ ਸ਼ਿਰਕਤ ਕੀਤੀ ਸੀ, ਪਰ ਗੱਲ ਨਹੀਂ ਸੀ ਬਣ ਸਕੀ। ਦੱਸਿਆ ਜਾਂਦਾ ਹੈ ਕਿ ਅਗਸਤਾ ਨੂੰ ਚੋਣ ਕਮੇਟੀ ‘ਚ ਉਸ ਵੇਲੇ ਵੀ ਅਯੋਗ ਕਰਾਰ ਦਿੱਤਾ ਗਿਆ ਸੀ। ਬਾਅਦ ‘ਚ ਤਤਕਾਲੀ ਪੀ ਐਮ ਓ ਦੀ ਅਪੀਲ ‘ਤੇ ਉਸ ਨੂੰ ਚੁਣਿਆ ਗਿਆ, ਪਰ ਖਰੀਦ ਪ੍ਰਕਿਰਿਆ ਪੂਰੀ ਹੁੰਦੀ, ਇਸ ਤੋਂ ਪਹਿਲਾਂ ਹੀ ਇੰਦਰਾ ਗਾਂਧੀ ਦੀ ਹੱਤਿਆ ਹੋ ਗਈ।
ਇਸ ਤੋਂ ਬਾਅਦ ਪੇਸ਼ੇਵਰ ਪਾਇਲਟ ਤੋਂ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਰਾਜੀਵ ਗਾਂਧੀ ਦੀ ਸਰਕਾਰ ਨੇ ਵੀ ਵੀ ਆਈ ਪੀ ਆਵਾਜਾਈ ਲਈ ਅਗਸਤਾ ਦੇ ਵਧੇਰੇ ਭਾਰੇ ਡਬਲਿਊ ਜੀ-30 ਹੈਲੀਕਾਪਟਰਾਂ ਨੂੰ ਨਕਾਰ ਦਿੱਤਾ, ਪਰ ਪਿੱਛੋਂ ਤਤਕਾਲੀ ਬਰਤਾਨਵੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੀ ਅਪੀਲ ਨੂੰ ਮੰਨਦੇ ਹੋਏ 21 ਹੈਲੀਕਾਪਟਰਾਂ ਦੀ ਖਰੀਦ ਮਨਜ਼ੂਰੀ ਦੇ ਦਿੱਤੀ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026