Posted on February 10th, 2014

ਨਵੀਂ
ਦਿੱਲੀ (ਮਨਪ੍ਰੀਤ ਸਿੰਘ ਖਾਲਸਾ)- "ਦੁਨੀਆਂ ਦੇ ਸਭ ਤੋਂ ਵੱਡੇ ਕਹਾਉਦੇਂ ਅਖੌਤੀ ਲੋਕਤੰਤਰ
ਦੇ ਵਿਹੜੇ ਵਿੱਚ ਸਿੱਖ ਕੌਮ ਅਪਣੇ ਰਿਸਦੇ ਜਖਮਾਂ ਤੇ ਮਲ੍ਹਮ ਲਾਉਣ ਦੀ ਉਡੀਕ ਵਿੱਚ ਪਿਛਲੇ ਤੀਹ
ਸਾਲਾ ਤੋ ਸਿੱਖਾਂ ਲਈ ਇਨਸਾਫ ਦੇ ਅਰਥ ਹੋਰ ਹੀ ਬਣਦੇ ਜਾ ਰਹੇ ਹਨ। ਤੀਹ ਸਾਲ ਪਹਿਲਾਂ ਮਿਲੇ
ਉਹ ਡੂੰਘੇ ਜਖਮ ਅੱਜ ਵੀ ਹਰੇ ਹਨ ਅੱਖਾਂ ਦੇ ਹੰਝੂ ਸੁੱਕੇ ਨਹੀ ਤੇ ਦਿਲਾਂ ਦੇ ਹੌਕੇ ਮੁੱਕੇ ਨਹੀ ਪਰ ਇਨਸਾਫ ਦੀ ਕੋਈ ਕਿਰਨ ਇਹਨਾਂ ਅੱਖੀਆਂ ਨੂੰ ਪੂੰਝਣ ਲਈ ਕਿਸੇ ਪਾਸਿਓਂ ਪ੍ਰਗਟ ਨਹੀ ਹੋ ਰਹੀ। ਦੋਸ਼ੀ ਆਜਾਦ ਹੀ ਨਹੀ ਘੁੰਮ ਰਹੇ ਸਗੋ ਕਈ ਤਾਂ ਉੱਚੇ ਸਰਕਾਰੀ ਅਹੁਦਿਆਂ ਦਾ ਵੀ ਅਨੰਦ ਮਾਣ ਰਹੇ ਹਨ। ਅੱਜ
ਵੀ ਅਸੀਂ ਇਨਸਾਫ ਹੋਣ ਦੀ ਉਮੀਦ ਵਿੱਚ ਉਹਨਾਂ ਮਹਿਲਾਂ ਵੱਲ ਅੱਖਾਂ ਲਾ ਕੇ ਵੇਖ ਰਹੇ ਹਾਂ, ਜਿਨ੍ਹਾਂ ਮਹਿਲਾਂ ਵਿੱਚੋਂ ਹੀ ਅੱਜ ਤੋ ਤੀਹ ਸਾਲ ਪਹਿਲਾਂ ਸਾਡੇ ਆਪਣਿਆਂ ਨੂੰ ਮਾਰਨ ਅਤੇ ਜਿਉਂਦੇ ਸਾੜਨ ਦੇ
ਦਿਸ਼ਾ ਨਿਰਦੇਸ਼ ਮਿਲੇ ਸਨ ਅਤੇ ਸਿੱਖਾਂ ਦੀ ਤਬਾਹੀ ਕਰਨ ਲਈ ਇਹਨਾਂ ਮਹਿਲਾਂ ਵਿੱਚੋ ਹੀ ਹਰ ਤਰਾਂ ਦਾ
ਸਾਜੋ ਸਾਮਾਨ ਮੁਹੱਈਆ ਕਰਵਾਇਆ ਗਿਆ ਸੀ। ਇਹੋ ਲੋਕ ਸਿੱਖਾਂ ਨੂੰ ਮਾਰਨ ਵਾਲਿਆਂ ਤੇ ਸਾੜਨ ਵਾਲਿਆਂ
ਦੀ ਅੱਜ ਤੱਕ ਪੁਸ਼ਤ ਪਨਾਹੀ ਕਰਦੇ ਆ ਰਹੇ ਹਨ। ਸਿੱਖ ਕੌਮ ਅਪਣੇ ਹੀ ਕਾਤਲਾਂ ਤੋ ਇਨਸਾਫ ਦੀ ਉਮੀਦ
ਲਾਈ ਬੈਠੀ ਹੈ। ਸੋਚਣ ਵਾਲੀ ਗੱਲ ਹੈ ਕਿ ਜੇ ਇਹਨਾਂ ਨੇ ਸਾਨੂੰ ਇਨਸਾਫ ਦੇਣਾ ਹੀ ਹੁੰਦਾ ਤਾਂ ਸਾਨੂੰ
ਮਾਰਦੇ ਹੀ ਕਿਉ.?"
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸੱਜਣ ਕੁਮਾਰ ਦੇ ਖਿਲਾਫ ਮੁੱਖ ਗਵਾਹ
ਬੀਬੀ ਨਿਰਪ੍ਰੀਤ ਕੌਰ ਨੇ ਭਰੇ ਮਨ ਨਾਲ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪਿਛਲੇ
ਸਾਲ ਮੇਰੇ ਵਲੋਂ ਸਿੱਖ ਪੰਥ ਦੇ ਸਹਿਯੋਗ ਨਾਲ ਰੱਖੀ ਭੁੱਖ ਹੜਤਾਲ ਦੀ ਇਕ ਅਹਿਮ ਮੰਗ ਨਵੰਬਰ ਵਿਚ ਹੋਏ
ਸਿੱਖਾਂ ਦੇ ਕਤਲੇਆਮ ਦੀ ਸਪੈਸ਼ਲ ਜਾਂਚ ਟੀਮ ਬਣਾਉਣ ਨੂੰ ਹੁਣ ਨੇਪਰੇ ਚਾੜਿਆ ਜਾ ਰਿਹਾ ਹੈ ਤੇ ਸਾਡੇ
ਹੀ ਆਪਣੇ ਇਸ ਨੂੰ ਰੋਕਣ ਲਈ ਢਾਹ ਲਾਉਣ ਤੋਂ ਬਾਜ ਨਹੀ ਆ ਰਹੇ ਹਨ ।
ਉਨ੍ਹਾਂ ਕਿਹਾ ਕਿ ਚੁਰਾਸੀ ਦੇ ਕਤਲੇਆਮ ਲਈ ਇਨਸਾਫ਼ ਦੀ ਲੜਾਈ ਨੂੰ ਕਾਂਗਰਸ ਪਾਰਟੀ ਅਤੇ ਉਸ ਦੇ ਕੁਝ ਇੱਕ ਆਗੂਆਂ ਤਕ ਹੀ ਸੀਮਤ ਰੱਖਣ ਨਾਲ ਵੀ ਇਸ ਇਨਸਾਫ਼ ਦੀ ਮੰਗ ਦੀ ਸੰਜੀਦਗੀ ਨੂੰ ਠੇਸ ਪੁੱਜ ਰਹੀ ਹੈ। ਚੁਰਾਸੀ ਦੇ ਕਤਲੇਆਮ ਲਈ ਸਿਰਫ਼ ਇੱਕ ਵਿਸ਼ੇਸ਼ ਸਿਆਸੀ ਜਮਾਤ ਨੂੰ ਹੀ ਦੋਸ਼ੀ ਸਮਝਣਾ ਵੀ 'ਤਮਾਮ ਦੋਸ਼ੀਆਂ' ਨੂੰ ਬਚਾਅ ਦਾ ਰਾਹ ਦਿਖਾ ਰਿਹਾ ਹੈ। ਦੋਸ਼ੀਆਂ ਨੂੰ ਸਜ਼ਾਵਾਂ ਦੀ ਮੰਗ ਕਰਨ 'ਤੇ ਕਾਂਗਰਸ ਵੱਲੋਂ ਇਹ ਕਹਿ ਕੇ ਵੀ ਮੁੱਦੇ ਨੂੰ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ ਕਿ ਸਰਕਾਰ ਵੱਲੋਂ ਪੀੜਤਾਂ ਨੂੰ ਰਾਹਤ ਪੈਕੇਜ ਦਿੱਤੇ ਜਾ ਚੁੱਕੇ ਹਨ ਅਤੇ ਪ੍ਰਧਾਨ ਮੰਤਰੀ ਇਸ ਕਤਲੇਆਮ ਲਈ ਮੁਆਫ਼ੀ ਮੰਗ ਚੁੱਕੇ ਹਨ, ਪਰ ਕਾਂਗਰਸ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਗੱਲ ਕਿਉਂ ਨਹੀਂ ਕਰਦੀ?
ਬੀਬੀ ਨਿਰਪ੍ਰੀਤ ਕੌਰ ਨੇ ਕਿਹਾ ਕਿ ਸਿੱਖਾਂ ਵਲੋਂ ਇਨਸਾਫ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਰੋਸ ਮੁਜਾਹਰਿਆਂ ਵਿਚ ਉਨ੍ਹਾਂ ਸਿੱਖ ਲੀਡਰਾਂ ਦਾ ਦਿਖਣਾ ਸਾਡੇ ਲਈ ਭਾਰੀ ਨਮੋਸ਼ੀ ਦੀ ਗੱਲ ਹੈ ਜਿਨ੍ਹਾਂ 'ਤੇ ਗਵਾਹਾਂ ਨੂੰ ਖਰੀਦਣ ਅਤੇ ਗਵਾਹਾਂ ਨਾਲ ਹੱਥੋਪਾਈ ਕਰਨ ਦੇ ਦੋਸ਼ ਲਗੇ ਸਨ। ਸਮੂਹ ਕੌਮ ਨੂੰ ਪਤਾ ਹੈ ਕਿ ਸਾਨੂੰ ਇਨਸਾਫ ਦਿਵਾਉਣ ਤੋਂ ਰੋਕਣ ਲਈ ਇਨ੍ਹਾਂ ਸਿੱਖ ਲੀਡਰਾਂ ਨੇ ਕਿਸ ਤਰ੍ਹਾਂ ਦਾ ਰੋਲ ਨਿਭਾ ਕੇ ਬੇਗੁਨਾਹ ਮਾਰੇ ਗਏ ਸਿੱਖ ਪਰਿਵਾਰਾਂ ਦੇ ਖੂਨ ਨਾਲ ਅਪਣੇ ਹੱਥ ਰੰਗੇ ਸਨ ।
ਉਨ੍ਹਾਂ ਕਿਹਾ ਕਿ ਹੁਣ ਸਿੱਖਾਂ ਦੀਆਂ ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਨੂੰ ਆਪਣੇ ਅੰਤਹਕਰਣ ਤੋਂ ਕੌਮ ਦਾ ਦਰਦ ਮਹਿਸੂਸ ਕਰਦਿਆਂ ਸਿੱਖ ਵਿਰੋਧੀ ਕਤਲੇਆਮ ਦੇ ਪੀੜਤ ਪਰਿਵਾਰਾਂ ਦੀ ਸਰਪ੍ਰਸਤੀ ਅਤੇ ਮੁੜ ਵਸੇਬੇ ਲਈ ਅੱਗੇ ਆਉਣਾ ਚਾਹੀਦਾ ਹੈ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026