Posted on February 11th, 2014

ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਥੋਂ ਜਾਰੀ ਇਕ ਮੀਡੀਆ ਬਿਆਨ ‘ਚ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਬਾਦਲ ਕੋਲੋਂ ਪੰਥ ਰਤਨ ਦੀ ਉਪਾਧੀ ਵਾਪਸ ਲੈ ਲਈ ਜਾਵੇ ਕਿਉਂਕਿ ਉਨ੍ਹਾਂ ਨੇ ਆਪ੍ਰੇਸ਼ਨ ਬਲਿਊ ਸਟਾਰ ਸਮੇਂ ਜੇਲ ਵਿਚ ਹੋਣ ਦਾ ਝੂਠਾ ਅਤੇ ਗੁਮਰਾਹ ਕਰਨ ਵਾਲਾ ਬਿਆਨ ਦਿੱਤਾ ਸੀ। ਉਨ੍ਹਾਂ ਇਸ ਸੰਬੰਧ ਵਿਚ ਹੋਰ ਤਾਜ਼ਾ ਸਬੂਤ ਅਤੇ ਫੋਟੋਆਂ ਪੇਸ਼ ਕਰਦਿਆਂ ਕਿਹਾ ਕਿ ਬਾਦਲ ਵਰਗੇ ਤਜਰਬੇਕਾਰ 88 ਸਾਲਾ ਆਗੂ ਵਾਸਤੇ ਇਹ ਸ਼ਰਮ ਅਤੇ ਕਾਇਰਤਾ ਦੀ ਗੱਲ ਹੈ ਕਿ ਸੌੜੇ ਸਿਆਸੀ ਲਾਹੇ ਵਾਸਤੇ ਉਹ ਸ਼ਰੇਆਮ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਬਲਿਊ ਸਟਾਰ ਵਰਗੇ ਗੰਭੀਰ ਅਤੇ ਨਾਜ਼ੁਕ ਮੁੱਦੇ ਉਤੇ ਬਾਦਲ ਵਲੋਂ ਝੂਠੇ ਦਾਅਵੇ ਕਰਨਾ ਸ਼ਰਾਰਤ ਭਰੀ, ਬੇਲੋੜੀ ਅਤੇ ਸਿੱਖ ਕੌਮ ਦੀ ਹਮਦਰਦੀ ਜਿੱਤਣ ਲਈ ਖੇਡੀ ਕੋਝੀ ਚਾਲ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਸੁਰਜੀਤ ਸਿੰਘ ਬਰਨਾਲਾ ਦੀ ਕਿਤਾਬ ”’ਕੁਐਸਟ ਫਾਰ ਫਰੀਡਮ’” ਰਾਹੀਂ ਕਾਫੀ ਤੱਥ ਜਨਤਾ ਦੇ ਸਾਹਮਣੇ ਆ ਗਏ ਹਨ, ਇਸ ਵਿਚ ਸਾਬਕਾ ਮੁੱਖ ਮੰਤਰੀ ਬਰਨਾਲਾ ਨੇ ਸਪੱਸ਼ਟ ਮੰਨਿਆ ਹੈ ਕਿ ਉਨ੍ਹਾਂ ਅਤੇ ਬਾਦਲ ਨੂੰ ਉਨ੍ਹਾਂ ਦੇ ਘਰਾਂ ਵਿਚੋਂ 10 ਜੂਨ 1984 ਦੀ ਸਵੇਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਫਿਰ ਉਨ੍ਹਾਂ ਨੂੰ ਉਥੋਂ ਬੀ. ਐੱਸ. ਐੱਫ. ਦੇ ਜਹਾਜ਼ ਰਾਹੀਂ ਭੋਪਾਲ ਲਿਜਾਇਆ ਗਿਆ ਅਤੇ ਅੰਤ ਮੱਧ ਪ੍ਰਦੇਸ਼ ਦੇ ਛੋਟੇ ਜਿਹੇ ਹਿੱਲ ਸਟੇਸ਼ਨ ਪੰਚਮੜੀ ਦੇ ਆਰਾਮਦਾਇਕ ਗੈਸਟ ਹਾਊਸ ਅਤੇ ਟੂਰਿਸਟ ਹੱਟਾਂ ਵਿਚ ਠਹਿਰਾਅ ਦਿੱਤਾ ਗਿਆ। ਹੁਣ ਇਸ ਗੱਲ ਨੂੰ ਪੁਖਤਾ ਕਰਨ ਲਈ ਹੋਰ ਸਬੂਤ ਸਾਹਮਣੇ ਆ ਗਏ ਹਨ ਕਿ ਆਪ੍ਰੇਸ਼ਨ ਬਲਿਊ ਸਟਾਰ ਦੌਰਾਨ ਅਤੇ ਬਾਅਦ ਵਿਚ ਵੀ ਬਾਦਲ ਇਕ ਆਜ਼ਾਦ ਇਨਸਾਨ ਸਨ। ਉਨ੍ਹਾਂ ਫੋਟੋਆਂ ਦੇ ਹਵਾਲੇ ਨਾਲ ਦੱਸਿਆ ਕਿ ਜਦੋਂ ਫੌਜੀ ਹਮਲੇ ਕਾਰਨ ਪੰਜਾਬ ਗੁੱਸੇ ਅਤੇ ਦੁੱਖ ਦੀ ਭਾਵਨਾ ਵਿਚ ਸੜ ਰਿਹਾ ਸੀ ਤਾਂ ਬਾਦਲ 3 ਜੂਨ 1984 ਨੂੰ ਗਿੱਦੜਬਾਹਾ ਹਲਕੇ ਦੇ ਪਿੰਡ ਗੁਰੀ ਸੰਗਾਰ ਦੇ ਜਥੇਦਾਰ ਰੂਪ ਸਿੰਘ ਦੀ ਰਿਹਾਇਸ਼ ‘ਤੇ ਉਨ੍ਹਾਂ ਦੇ ਸਪੁੱਤਰ ਪ੍ਰਿਥੀ ਸਿੰਘ ਦੇ ਸ਼ਗਨ ਦੇ ਪ੍ਰੋਗਰਾਮ ਵਿਚ ਸ਼ਮੂਲੀਅਤ ਕਰ ਰਹੇ ਸਨ।
ਫੋਟੋਆਂ ਵਿਚ ਉਹ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਵੀ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦਾ ਭਰਾ ਗੁਰਦਾਸ ਬਾਦਲ ਅਤੇ ਮੁਕਤਸਰ ਦੇ ਜਾਣੇ-ਪਛਾਣੇ ਆਜ਼ਾਦੀ ਘੁਲਾਟੀਏ ਡਾ. ਕਿਹਰ ਸਿੰਘ ਸਿੱਧੂ ਵੀ ਨਾਲ ਬੈਠੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਰੂਪ ਸਿੰਘ ਦਾ ਪਰਿਵਾਰ ਹੁਣ ਕੈਨੇਡਾ ਵਿਚ ਰਹਿੰਦਾ ਹੈ ਅਤੇ ਉਹ ਖੁਦ ਹੁਣ ਕੱਟੜ ਪੀ.ਪੀ.ਪੀ. ਹਮਾਇਤੀ ਹੈ। ਉਨ੍ਹਾਂ ਕਿਹਾ ਕਿ ਬਾਦਲ ਅਤੇ ਹੋਰਨਾਂ ਆਗੂਆਂ ਨੇ ਸਿੱਖ ਨੌਜਵਾਨਾਂ ਦੇ ਜਜ਼ਬਾਤਾਂ ਨਾਲ ਖੇਡਦੇ ਹੋਏ ਕੇਂਦਰ ਸਰਕਾਰ ਦੇ ਜ਼ੁਲਮਾਂ ਦਾ ਸਾਹਮਣਾ ਕਰਨ ਲਈ 21 ਫਰਵਰੀ 1983 ਅਤੇ 12 ਮਈ 1983 ਦੌਰਾਨ 1 ਲੱਖ ਮਰਜੀਵੜਿਆਂ ਦੀ ਫੌਜ ਬਣਾਈ ਸੀ ਅਤੇ ਇਨ੍ਹਾਂ ਅਕਾਲੀ ਆਗੂਆਂ ਦੇ ਕਹਿਣ ਉੱਤੇ ਹਜ਼ਾਰਾਂ ਸਿੱਖ ਨੌਜਵਾਨਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ, ਪਰ ਬਾਦਲ ਨੇ ਬਹੁਤ ਹੀ ਆਸਾਨੀ ਨਾਲ ਪੜ੍ਹਾਈ ਦਾ ਬਹਾਨਾ ਬਣਾ ਕੇ ਪੁੱਤਰ ਮੋਹ ਵਿਚ ਸੁਖਬੀਰ ਬਾਦਲ ਨੂੰ ਅਮਰੀਕਾ ਭੇਜ ਦਿੱਤਾ, ਜੋ ਕਿ ਬਾਦਲ ਵਲੋਂ ਦਿਖਾਈ ਗਈ ਕਾਇਰਤਾ ਅਤੇ ਮੌਕਾਪ੍ਰਸਤੀ ਹੀ ਹੈ।
ਖਹਿਰਾ ਨੇ ਬਾਦਲ ਅਤੇ ਅਕਾਲੀ ਦਲ ਦੇ ਸਕੱਤਰ ਦਲਜੀਤ ਸਿੰਘ ਚੀਮਾ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ 3 ਜੂਨ 1984 ਦੇ ਉਕਤ ਫੰਕਸ਼ਨ ਵਿਚ ਬਾਦਲ ਦੀ ਮੌਜੂਦਗੀ ਤੋਂ ਇਨਕਾਰੀ ਹੋ ਕੇ ਦਿਖਾਉਣ ਅਤੇ ਜਵਾਬ ਦੇਣ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026