Posted on February 13th, 2014

<p><br></p>
ਨਵੀਂ ਦਿੱਲੀ- ਭਾਰਤ ਦਾ ਪਾਰਲੀਮਾਨੀ ਸ਼ਿਸ਼ਟਾਚਾਰ ਉਦੋਂ ਨਿਵਾਣ ਛੂਹ ਗਿਆ ਜਦੋਂ ਕੁਝ ਮੈਂਬਰਾਂ ਵੱਲੋਂ ਲੋਕ ਸਭਾ ਵਿੱਚ ਤਿਲੰਗਾਨਾ ਬਿੱਲ ਪੇਸ਼ ਕਰਨ ਖ਼ਿਲਾਫ਼ ਪੈਪਰ ਸਪ੍ਰੇਅ (ਕਾਲੀਆਂ ਮਿਰਚਾਂ ਤੋਂ ਤਿਆਰ ਕੀਤਾ ਸਪ੍ਰੇਅ) ਦਾ ਛਿੜਕਾਅ ਕੀਤਾ ਗਿਆ, ਜਿਸ ਕਾਰਨ ਸੰਸਦ ਮੈਂਬਰਾਂ ਦੀ ਹਾਲਤ ਖਰਾਬ ਹੋ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਉਣਾ ਪਿਆ।
ਬਰਖ਼ਾਸਤ ਕਾਂਗਰਸ ਐਮ.ਪੀ. ਐਲ. ਰਾਜਗੋਪਾਲ ਵੱਲੋਂ ਸਦਨ ਵਿੱਚ ਪੈਪਰ ਸਪ੍ਰੇਅ ਕਰਨ ’ਤੇ ਮੈਂਬਰਾਂ ਨੂੰ ਖਾਂਸੀ ਅਤੇ ਹੱਥੂ ਛਿੜ ਪਿਆ। ਇਸ ਦਾ ਅਸਰ ਇੰਨਾ ਜ਼ਿਆਦਾ ਸੀ ਕਿ ਬਹੁਤ ਸਾਰੇ ਮੈਂਬਰਾਂ ਨੂੰ ਹਸਪਤਾਲ ਲਿਜਾਣਾ ਪਿਆ ਅਤੇ ਘੱਟੋ-ਘੱਟ ਚਾਰ ਐਂਬੂਲੈਂਸਾਂ ਕੰਮ ’ਤੇ ਲਾਈਆਂ ਗਈਆਂ। ਸਪੀਕਰ ਦੇ ਆਸਣ ਸਾਹਮਣੀ ਜਗ੍ਹਾ ਅਖਾੜੇ ’ਚ ਤਬਦੀਲ ਹੋ ਗਈ ਜਦੋਂ ਸੀਮਾਂਧਰਾ ਦੇ ਸੰਸਦ ਮੈਂਬਰਾਂ ਨੂੰ ਰੋਕਣ ਲਈ ਆਏ ਰਾਜ ਬੱਬਰ, ਮੁਹੰਮਦ ਅਜ਼ਰਹੂਦੀਨ, ਲਾਲ ਸਿੰਘ (ਕਾਂਗਰਸ) ਅਤੇ ਸੌਗਾਤ ਰਾਏ (ਤ੍ਰਿਣਮੂਲ) ਉਨ੍ਹਾਂ ਨਾਲ ਹੱਥੋਪਾਈ ਹੋ ਗਏ। ਤੈਲਗੂ ਦੇਸਮ ਪਾਰਟੀ ਦੇ ਐਮ. ਵੇਣੂਗੋਪਾਲ ਰੈਡੀ ਨੇ ਪਹਿਲਾਂ ਸਕੱਤਰ ਜਨਰਲ ਦੇ ਮੇਜ਼ ਤੋਂ ਮਾਈਕ ਤੋੜ ਦਿੱਤਾ ਅਤੇ ਫੇਰ ਸਪੀਕਰ ਦੇ ਪੰਡਾਲ ਵਿੱਚੋਂ ਕਾਗਜ਼ਾਤ ਖੋਹ ਲਏ। ਰਾਜਗੋਪਾਲ ਨੇ ਮੇਜ਼ ਦਾ ਸ਼ੀਸ਼ਾ ਭੰਨ ਦਿੱਤਾ ਅਤੇ ਮਿਰਚਾਂ ਦਾ ਛਿੜਕਾਅ ਕਰ ਦਿੱਤਾ।
ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਤਿਲੰਗਾਨਾ ਬਿੱਲ ਪੇਸ਼ ਕਰਨ ਵਾਲੇ ਸਨ। ਬਿੱਲ ਪੇਸ਼ ਕਰਨ ਤੋਂ ਬਾਅਦ ਮੱਚੇ ਹੰਗਾਮੇ ਕਾਰਨ ਸਪੀਕਰ ਮੀਰਾਂ ਕੁਮਾਰ ਨੇ ਸਦਨ ਦੀ ਕਾਰਵਾਈ ਸੋਮਵਾਰ ਤਕ ਮੁਲਤਵੀ ਕਰ ਦਿੱਤੀ। ਰਾਜਗੋਪਾਲ ਵੱਲੋਂ ਮਿਰਚਾਂ ਦਾ ਛਿੜਕਾਅ ਕਰਨ ’ਤੇ ਕੁਝ ਮੈਂਬਰਾਂ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਮਾਰਸ਼ਲਾਂ ਨੇ ਉਸ ਨੂੰ ਮਸਾਂ ਛੁਡਵਾਇਆ। ਰਾਜਗੋਪਾਲ ਵੱਲੋਂ ਸੀਮਾਂਧਰਾ ਖਿੱਤੇ ਦੇ ਛੇ ਸੰਸਦ ਮੈਂਬਰਾਂ ਨੂੰ ‘ਆਂਧਰਾ ਪ੍ਰਦੇਸ਼ ਦੀ ਵੰਡ ਖ਼ਿਲਾਫ਼ ਪ੍ਰਦਰਸ਼ਨ ਕਰਨ ਦੇ ਦੋਸ਼ ਵਿੱਚ ਦੋ ਦਿਨ ਪਹਿਲਾਂ ਬਰਖਾਸਤ ਕੀਤਾ ਗਿਆ ਸੀ। ਇਨ੍ਹਾਂ ਨੇ ਯੂਪੀਏ ਸਰਕਾਰ ਖ਼ਿਲਾਫ਼ ਬੇਵਿਸਾਹੀ ਦਾ ਨੋਟਿਸ ਵੀ ਦਿੱਤਾ ਸੀ।
ਇਸ ਮੌਕੇ ਵਿੱਤ ਮੰਤਰੀ ਪੀ. ਚਿਦੰਬਰਮ, ਖੇਤੀਬਾੜੀ ਮੰਤਰੀ ਸ਼ਰਦ ਪਵਾਰ, ਸੰਸਦੀ ਮਾਮਲਿਆਂ ਬਾਰੇ ਮੰਤਰੀ ਕਮਲ ਨਾਥ, ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ ਅਤੇ ਜਨਤਾ ਦਲ ਯੂ ਦੇ ਆਗੂ ਸ਼ਰਦ ਯਾਦਵ ਸਦਨ ਵਿੱਚ ਮੌਜੂਦ ਸਨ ਜਦ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ ਮੌਜੂਦ ਨਹੀਂ ਸਨ। ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਰਾਜਗੋਪਾਲ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਹੰਗਾਮੇ ਤੋਂ ਬਾਅਦ ਲੋਕ ਸਭਾ ਸਪੀਕਰ ਮੀਰਾ ਕੁਮਾਰ ਨੇ ਆਂਧਰਾ ਪ੍ਰਦੇਸ਼ ਦੇ 18 ਸੰਸਦ ਮੈਂਬਰਾਂ ਨੂੰ ਰਹਿੰਦੇ ਸੈਸ਼ਨ ਤੱਕ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਮੈਂਬਰਾਂ ਦੇ ਨਾਂ ਲੈਂਦਿਆਂ ਆਖਿਆ ਕਿ ਇਨ੍ਹਾਂ ਖ਼ਿਲਾਫ਼ ਨੇਮ 374 ਏ ਤਹਿਤ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਮੈਂਬਰਾਂ ਵਿੱਚ ਐਲ ਰਾਜਗੋਪਾਲ, ਸਬਮ ਹਰੀ, ਅਨੰਤ ਵੈਂਕਟਰਾਮੀ ਰੈਡੀ, ਰਾਇਪਤੀ ਸੰਬਾਸ਼ਿਵਾ ਰਾਓ, ਐਸ ਪੀ ਵਾਈ ਰੈਡੀ, ਐਮ. ਸ੍ਰੀ ਨਿਚਾਸ਼ਲੂ ਰੈਡੀ, ਵੀ ਅਰੁਨ ਕੁਮਾਰ, ਏ ਸਾਈਂ ਪ੍ਰਤਾਪ, ਸੁਰੇਸ਼ ਕੁਮਾਰ ਸ਼ੇਤਕਰ, ਕੇ ਆਰ ਜੀ ਰੈਡੀ, ਬਾਪੀ ਰਾਜੂ ਕਾਨੂਗੜ੍ਹੀ ਅਤੇ ਸੁਖੇਂਦਰ ਰੈਡੀ (ਸਾਰੇ ਕਾਂਗਰਸੀ), ਨਿਰਮਲੀ ਸ਼ਿਵ ਪ੍ਰਸ਼ਾਦ, ਨਿਮਲਾ ਕ੍ਰਿਸਤਪਾ, ਕੇ ਨਰਾਇਣ ਰਾਓ (ਸਾਰੇ ਟੀਡੀਪੀ), ਵਾਈ ਐਸ ਜਗਨਮੋਹਨ ਰੈਡੀ ਅਤੇ ਐਮ ਰਾਜਮੋਹਨ ਰੈਡੀ (ਵਾਈਐਸਆਰ ਕਾਂਗਰਸ) ਸ਼ਾਮਲ ਹਨ।
ਇਸ ਦੌਰਾਨ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਸੰਸਦ ਭਵਨ ਦੇ ਗੇਟ ’ਤੇ ਨੁਮਾਇੰਦਿਆਂ ਦੀ ਸਕਰੀਨਿੰਗ ਕਰਨ ਦੀ ਪੈਰਵੀ ਕੀਤੀ ਹੈ ਤਾਂ ਜੋ ਇਸ ਤਰ੍ਹਾਂ ਦੀ ਸਮੱਗਰੀ ਨੂੰ ਸਦਨ ਵਿੱਚ ਲਿਜਾਣ ਤੋਂ ਰੋਕਿਆ ਜਾ ਸਕੇ। ਜੇ ਐਮ ਐਮ ਦੇ ਐਮ ਪੀ ਕਾਮੇਸ਼ਵਰ ਬਾਇਥਾ ਨੇ ਆਖਿਆ ‘‘ਲੋਕਤੰਤਰ ਦਾ ਮੰਦਰ ਅਪਵਿੱਤਰ ਹੋ ਗਿਆ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਕਾਂਗਰਸ ਆਗੂ ਭਗਤ ਚਰਨ ਦਾਸ ਨੇ ਕਿਹਾ ਕਿ ਇਹ ਲੋਕਤੰਤਰ ਦਾ ਅਪਮਾਨ ਹੈ ਅਤੇ ਦਹਿਸ਼ਤਗਰਦੀ ਵਰਗੀ ਘਟਨਾ ਹੈ।
ਸਪੀਕਰ ਮੀਰਾ ਕੁਮਾਰ ਨੇ ਘਟਨਾਵਾਂ ’ਤੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਇਸ ਨਾਲ ਦੇਸ਼ ਅਤੇ ਸੰਸਦ ਸ਼ਰਮਸ਼ਾਰ ਹੋਏ ਹਨ। ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਨੇ ਆਖਿਆ ਕਿ ਸੰਸਦ ਮੈਂਬਰਾਂ ਦੀ ਤਲਾਸ਼ੀ ਦੇ ਮੁੱਦੇ ’ਤੇ ਗ਼ੌਰ ਕਰਨ ਦੀ ਲੋੜ ਹੈ।
ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਰੁਣ ਜੇਤਲੀ ਨੇ ਦੋਸ਼ ਲਾਇਆ ਕਿ ਸਰਕਾਰ ਪੂਰੀ ਤਿਆਰੀ ਕਰਕੇ ਸੰਸਦ ’ਚ ਨਹੀਂ ਆਉਂਦੀ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026