Posted on February 13th, 2014

ਲੰਬੀ- ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਕਾ ਨੀਲਾ ਤਾਰਾ ਦੇ ਮਾਮਲੇ ’ਚ ਲਗਾਏ ਜਾ ਰਹੇ ਦੋਸ਼ਾਂ ਤੋਂ ਖ਼ਫਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਝੂਠੇ ਇਲਜਾਮ ਲਾਉਣ, ਬਦਲਾਖੋਰੀ ਦੀ ਸਿਆਸਤ, ਵਿਰੋਧੀਆਂ ’ਤੇ ਬੇਤੁੱਕੇ ਦੋਸ਼ ਲਾਉਣ ਦੀ ਆਦਤ ਹੈ। ਇਸੇ ਕਰਕੇ ਕੈਪਟਨ ਦੇ ਹੱਥੋਂ ਸੂਬਾ ਕਾਂਗਰਸ ਦੀ ਪ੍ਰਧਾਨਗੀ ਅਤੇ ਮੁੱਖ ਮੰਤਰੀ ਦੀ ਕੁਰਸੀ ਖੁੱਸ ਗਈ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੰਬੀ ਹਲਕੇ ਦੇ ਪਿੰਡ ਲਾਲਬਾਈ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਦੋਸ਼ਾਂ ਨੂੰ ਸੌ ਫ਼ੀਸਦੀ ਝੂਠ ਕਰਾਰ ਦਿੰਦਿਆਂ ਆਖਿਆ ਕਿ ਬਲਿਊ ਸਟਾਰ ਅਪ੍ਰੇਸ਼ਨ ਵੇਲੇ ਪੰਜਾਬ ਵਿੱਚ ਕਰਫਿਊ ਲੱਗਿਆ ਸੀ। ਇਸ ਘਟਨਾ ਦੇ 2 ਦਿਨ ਉਪਰੰਤ ਉਹ ਆਪਣੇ ਪਿੰਡੋਂ ਹਰਿਆਣਾ ਦੇ ਰਸਤੇ ਚੰਡੀਗੜ੍ਹ ਪੁੱਜੇ ਸਨ ਜਿੱਥੋਂ ਉਨ੍ਹਾਂ ਨੂੰ ਦੋ ਦਿਨ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ।
ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ’ਤੇ ਵਰ੍ਹਦਿਆਂ ਆਖਿਆ ‘ਉਲਟਾ ਚੋਰ ਕੋਤਵਾਲ ਕੋ ਡਾਂਟੇ’ ਵਾਲੀ ਕਹਾਵਤ ਵਾਂਗ ਅਮਰਿੰਦਰ ਸਿੰਘ 1984 ਦੇ ਬਲਿਊ ਸਟਾਰ ਅਪ੍ਰੇਸ਼ਨ ਅਤੇ ਰਾਜ ਦੇ ਲੋਕ ਮਸਲਿਆਂ ਲਈ ਅਮਰਿੰਦਰ ਸਿੰਘ ਇੱਕ ਦਿਨ ਵੀ ਜੇਲ੍ਹ ਨਹੀਂ ਗਏ। ਉਨ੍ਹਾਂ ਆਖਿਆ ਕਿ ਦੁਨੀਆਂ ਜਾਣਦੀ ਹੈ ਕਿ ਉਨ੍ਹਾਂ ਨੇ ਸਿੱਖਾਂ ਦੇ ਹੱਕਾਂ ਅਤੇ ਪੰਜਾਬ ਦੇ ਮਸਲਿਆ ਲਈ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਜੇਲ੍ਹ ’ਚ ਲੰਘਾਇਆ ਹੈ। ਉਨ੍ਹਾਂ ਤਾਮਿਲਨਾਡੂ, ਦੇਹਰਾਦੂਨ ਦੇ ਜੰਗਲਾਂ, ਮੱਧ ਪ੍ਰਦੇਸ਼, ਬੰਗਾਲ ਦੀਆਂ ਜੇਲ੍ਹਾਂ ਦੇ ਨਾਂ ਗਿਣਵਾਉਂਦਿਆਂ ਆਖਿਆ ਕਿ ਦੇਸ਼ ਦੀ ਉਹ ਕਿਹੜੀ ਜੇਲ੍ਹ ਨਹੀਂ ਜਿਸਦੇ ਵਿੱਚ ਕਾਂਗਰਸ ਨੇ ਉਨ੍ਹਾਂ ਨੂੰ ਬੰਦ ਨਹੀਂ ਰੱਖਿਆ। ਮੁੱਖ ਮੰਤਰੀ ਬਾਦਲ ਨੇ ਆਖਿਆ ਕਿ ਅਮਰਿੰਦਰ ਸਿੰਘ ਸਾਕਾ ਨੀਲਾ ਤਾਰਾ ਲਈ ਜਿੰਮੇਵਾਰ ਕਾਂਗਰਸ ਪਾਰਟੀ, ਜਿਸ ਦਾ ਉਹ ਸੂਬਾ ਪ੍ਰਧਾਨ ਵੀ ਰਿਹਾ ਹੈ ਅਤੇ ਉਸਦੇ ਜਰੀਏ ਉਸ ਨੇ ਪੰਜਾਬ ਦੀ ਮੁੱਖ ਮੰਤਰੀ ਦੇ ਅਹੁਦਾ ਸੁੱਖ ਵੀ ਮਾਣਿਆ ਅਤੇ ਹੁਣ ਵੀ ਉਸੇ ਪਾਰਟੀ ਦੇ ਅਹੁਦੇ ਨੂੰ ਮਾਣ ਰਿਹਾ ਹੈ। ਜੇ ਉਹ ਏਨਾ ਸੱਚਾ ਸੀ ਤਾਂ ਉਸ ਨੇ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠੇ ਹੋਏ ਅਜਿਹੇ ਬਿਆਨ ਕਿਉਂ ਨਹੀਂ ਦਿੱਤੇ? ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਸ੍ਰੀ ਬਾਦਲ ਨੇ ਆਖਿਆ ਕਿ ਹੁਣ ਤਾਂ ਉਹ ਅਜਿਹੇ ਵਿਅਕਤੀ ਦੇ ਸੁਆਲਾਂ ਦਾ ਜਵਾਬ ਵੀ ਨਹੀਂ ਦੇਣਾ ਚਾਹੁੰਦੇ ਕਿਉਂਕਿ ਇਸ ਨੇ ਅਜਿਹਾ ਕਰਕੇ ਰਾਜ ਅਤੇ ਰਾਜ ਦੇ ਲੋਕਾਂ ਦਾ ਭਾਰੀ ਨੁਕਸਾਨ ਕਰਵਾਇਆ ਹੈ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026