Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਾਕਿ 'ਚ ਅਗ਼ਵਾ ਕੀਤੇ ਦੋ ਸਿੱਖਾਂ ਦਾ ਕੋਈ ਥਹੁ-ਪਤਾ ਨਹੀ, ਅਗ਼ਵਾਕਾਰਾਂ ਨੇ ਦੋ ਮੁਲਾਜ਼ਮ ਛੱਡੇ

Posted on February 14th, 2014


ਪਿਸ਼ਾਵਰ- ਪਾਕਿਸਤਾਨ ਦੇ ਗੜਬੜ ਗ੍ਰਸਤ ਉੱਤਰੀ ਪੱਛਮੀ ਖੇਤਰ 'ਚ ਦੋ ਸਿੱਖਾਂ ਨਾਲ ਅਗਵਾ ਕੀਤੇ ਦੋ ਵਿਅਕਤੀਆਂ ਨੂੰ ਉਨ੍ਹਾਂ ਦੇ ਅਗਵਾਕਾਰਾਂ ਨੇ ਰਿਹਾਅ ਕਰ ਦਿੱਤਾ ਪਰ ਅਗਵਾ ਕੀਤੇ ਦੋਵੇਂ ਸਿੱਖਾਂ ਬਾਰੇ ਕੋਈ ਥੁਹ ਪਤਾ ਨਹੀਂ। ਅਗਵਾਕਾਰਾਂ ਨੇ ਪਵਿੰਦਰ ਸਿੰਘ ਤੇ ਨੰਦ ਸਿੰਘ ਜਿਹੜੇ ਕੁਦਰਤੀ ਦਵਾਈਆਂ ਦਾ ਵਪਾਰ ਕਰਦੇ ਹਨ, ਦੇ ਦੋ ਮੁਲਾਜ਼ਮਾਂ ਨੂੰ ਰਿਹਾਅ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਦੋਵੇਂ ਸਿੱਖਾਂ ਦਾ ਅਜੇ ਤਕ ਕੋਈ ਥਹੁ ਪਤਾ ਨਹੀਂ ਲੱਗਾ। 

ਦੱਖਣੀ ਵਜ਼ੀਰਸਤਾਨ ਦੇ ਸਰਹੱਦੀ ਜਿਲ੍ਹੇ ਡੇਰਾ ਇਸਮਾਈਲ ਖਾਨ 'ਚ ਬੰਦੂਕ ਦੀ ਨੋਕ 'ਤੇ ਅਣਪਛਾਤੇ ਵਿਅਕਤੀਆਂ ਨੇ ਚਾਰ ਵਿਅਕਤੀਆਂ ਨੂੰ ਅਗਵਾ ਕਰ ਲਿਆ ਸੀ। ਪਿਸ਼ਾਵਰ ਵਾਸੀ ਸਰਦਾਰ ਸਿੰਘ ਨੇ ਆਪਣੇ ਪੁੱਤਰ ਪਵਿੰਦਰ ਸਿੰਘ ਤੇ ਭਤੀਜੇ ਨੰਦ ਸਿੰਘ ਨੂੰ ਅਗਵਾ ਕਰਨ ਕਰਕੇ ਦਰਬਾਨ ਪੁਲਿਸ ਥਾਣੇ 'ਚ ਅਣਪਛਾਤੇ ਅੱਤਵਾਦੀਆਂ ਖਿਲਾਫ ਕੇਸ ਦਰਜ ਕਰਵਾਇਆ ਹੈ। ਦੋਵੇਂ ਸਿੱਖ ਆਪਣੇ ਕਾਰੋਬਾਰ ਦੇ ਸਬੰਧ ਵਿਚ ਪਿਸ਼ਾਵਰ ਤੋਂ ਡੇਰਾ ਇਸਮਾਈਲ ਖਾਨ ਗਏ ਸੀ। ਇਸ ਅਗਵਾ ਦੀ ਕਿਸੇ ਵੀ ਗਰੁੱਪ ਨੇ ਜ਼ਿੰਮੇਵਾਰੀ ਨਹੀਂ ਲਈ। ਪਿਸ਼ਾਵਰ 'ਚ ਵੱਡੀ ਗਿਣਤੀ 'ਚ ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਹਨ ਤੇ ਪਿਛਲੇ ਸਾਲਾਂ ਦੌਰਾਨ ਘੱਟਗਿਣਤੀ ਭਾਈਚਾਰੇ ਦੇ ਮੈਂਬਰਾਂ ਨੂੰ ਫਿਰੌਤੀ ਲਈ ਅਗਵਾ ਕਰਨ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।



Archive

RECENT STORIES