Posted on February 14th, 2014

ਕਪੂਰਥਲਾ- ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ 17 ਸਾਲ ਜੇਲ ਵਿਚ ਬਿਤਾਉਣ ਦੇ ਦਾਅਵੇ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਇਸ ਨੂੰ ਸਾਬਿਤ ਕਰਕੇ ਦਿਖਾਉਣ। ਉਨ੍ਹਾਂ ਨੇ ਤੱਥਾਂ ਸਹਿਤ ਦੱਸਿਆ ਕਿ ਕੁੱਲ ਮਿਲਾ ਕੇ ਚਾਰ ਸਾਲ ਤੋਂ ਵੱਧ ਜੇਲ ਨਹੀਂ ਬਣਦੀ।
ਖਹਿਰਾ ਨੇ ਕਿਹਾ ਕਿ ਜਦੋਂ ਉਹ ਵਿਧਾਇਕ ਸਨ ਤਾਂ ਪੰਜਾਬ ਵਿਧਾਨ ਸਭਾ ‘ਚ ਸੁਖਬੀਰ ਬਾਦਲ ਨੇ ਆਪਣੇ ਪਿਤਾ ਦੀ ਜੇਲਾਂ ‘ਚ ਸਮਾਂ ਬਿਤਾਉਣ ਦੇ ਹਵਾਲੇ ਨਾਲ ਨੈਲਸਨ ਮੰਡੇਲਾ ਨਾਲ ਤੁਲਨਾ ਕੀਤੀ ਸੀ ਤਾਂ ਉਨ੍ਹਾਂ ਇਸਦੇ ਤੁਰੰਤ ਬਾਅਦ ਆਰ. ਟੀ. ਆਈ. ਪਾ ਕੇ ਜਾਣਕਾਰੀ ਮੰਗੀ ਪਰ ਸਰਕਾਰ ਨੇ ਇਹ ਕਹਿ ਕੇ ਜਾਣਕਾਰੀ ਦੇਣ ਤੋਂ ਨਾਂਹ ਕਰ ਦਿੱਤੀ ਸੀ ਕਿ ਇਸ ਸਮੇਂ ਦਾ ਉਨ੍ਹਾਂ ਕੋਲ ਰਿਕਾਰਡ ਨਹੀਂ ਹੈ। ਖਹਿਰਾ ਨੇ ਕਿਹਾ ਕਿ ਬਾਦਲ ਕੋਲ ਖੁਦ ਤਾਂ ਆਪਣੀ ਜੇਲ ਦੇ ਸਮੇਂ ਬਾਰੇ ਸਹੀ ਜਾਣਕਾਰੀ ਹੋਵੇਗੀ ਅਤੇ ਉਹ ਵਿਸਥਾਰ ਸਹਿਤ ਇਸਦੇ ਤੱਥ ਅਤੇ ਤਰੀਕਾਂ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਬਾਦਲ ਦੀ ਪਛਾਣ 60 ਦੇ ਦਹਾਕੇ ਦੇ ਅੰਤ ਅਤੇ 70 ਦੇ ਸ਼ੁਰੂ ਵਿਚ ਬਣੀ, 60 ਦੇ ਦਹਾਕੇ ਤੋਂ ਪਹਿਲਾਂ ਲਗਾਏ ਗਏ ਪੰਜਾਬੀ ਸੂਬਾ ਮੋਰਚਾ ‘ਚ ਉਨ੍ਹਾਂ ਦੀ ਕੋਈ ਪਛਾਣ ਨਹੀਂ ਸੀ ਅਤੇ ਇਸ ਸਮੇਂ ਬਾਦਲ ਦੀ ਗ੍ਰਿਫ਼ਤਾਰੀ ਦਾ ਰਿਕਾਰਡ ਮੌਜੂਦ ਨਹੀਂ ਹੈ। ਬਾਦਲ ਦੀ ਸਭ ਤੋਂ ਲੰਮੀ ਸਿਆਸੀ ਗ੍ਰਿਫ਼ਤਾਰੀ 9 ਜੁਲਾਈ, 1975 ਨੂੰ ਐਮਰਜੈਂਸੀ ਵਿਰੋਧੀ ਮੋਰਚੇ ‘ਚ ਹੋਈ। ਇਸ ਦੌਰਾਨ ਜਥੇਦਾਰ ਟੌਹੜਾ, ਬਰਨਾਲਾ, ਤਲਵੰਡੀ ਅਤੇ ਸੁਖਜਿੰਦਰ ਸਿੰਘ ਸਮੇਤ ਬਾਦਲ ਨੇ 19 ਮਹੀਨੇ ਮੀਸਾ ਅਧੀਨ ਜੇਲ ਕੱਟੀ, ਇਸ ਤੋਂ ਬਾਅਦ 4 ਅਗਸਤ, 1982 ਨੂੰ ਧਰਮ ਯੁੱਧ ਮੋਰਚੇ ‘ਚ ਗ੍ਰਿਫ਼ਤਾਰੀ ਤੋਂ ਬਾਅਦ ਉਹ ਰਿਹਾਅ ਹੋ ਗਏ ਸਨ, ਫਿਰ ਬਾਦਲ ਨੂੰ ਬਰਨਾਲਾ ਸਮੇਤ 10 ਜੂਨ, 1984 ਨੂੰ ਉਨ੍ਹਾਂ ਦੀ ਚੰਡੀਗੜ੍ਹ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਹ ਗ੍ਰਿਫਤਾਰੀ ਵੀ ਇਕ ਸਾਲ ਦੀ ਸੀ। ਉਨ੍ਹਾਂ ਬਾਦਲ ਦੇ ਵਿਸ਼ੇਸ਼ ਸਕੱਤਰ ਵਲੋਂ 11 ਮਾਰਚ, 1986 ਨੂੰ ਬਾਦਲ ਦੀ ਰਿਹਾਈ ਦੇ ਬਿਆਨ ਨੂੰ ਵੀ ਝੂਠਾ ਦੱਸਦਿਆਂ ਕਿਹਾ ਕਿ ਬਾਦਲ ਸਤੰਬਰ, 1985 ਦੀਆਂ ਵਿਧਾਨ ਸਭਾ ਚੋਣਾਂ ‘ਚ ਲੰਬੀ ਤੋਂ ਅਕਾਲੀ ਦਲ ਦੇ ਉਮੀਦਵਾਰ ਸਨ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਬਾਦਲ ਨੂੰ 11 ਮਾਰਚ, 1986 ਨੂੰ ਰਿਹਾਅ ਕੀਤਾ ਗਿਆ ਤਾਂ ਕੀ ਉਨ੍ਹਾਂ ਨੇ ਪੰਚਮੜੀ ਦੇ ਟੂਰਿਸਟ ਹੱਟ ‘ਚੋਂ ਚੋਣ ਲੜੀ।
ਖਹਿਰਾ ਨੇ ਕਿਹਾ ਕਿ 1985 ਤੋਂ 87 ਦੌਰਾਨ ਬਰਨਾਲਾ ਦੀ ਸਰਕਾਰ ਰਹੀ ਅਤੇ ਇਸ ਸਮੇਂ ਦੌਰਾਨ ਬਾਦਲ ਨੇ ਕੋਈ ਜੇਲ ਨਹੀਂ ਕੱਟੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ 7 ਦਿਨ ਲਈ ਬਾਦਲ ਅਤੇ ਉਸਦਾ ਪੁੱਤਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਜੇਲ ਵਿਚ ਜ਼ਰੂਰ ਰਹੇ। ਉਨ੍ਹਾਂ ਕਿਹਾ ਕਿ ਬਾਦਲ ਦੀ ਤੁਲਨਾ ਨੈਲਸਨ ਮੰਡੇਲਾ ਨਾਲ ਕੀਤਾ ਜਾਣਾ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਅਤੇ 17 ਸਾਲ ਜੇਲ ਕੱਟਣ ਦੇ ਝੂਠੇ ਦਾਅਵਿਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਾਂ ਫਿਰ ਇਸ ਨੂੰ ਸਾਬਿਤ ਕਰਨ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026