Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਾਦਲ ਖ਼ਾਲਿਸਤਾਨ ਕਮਾਂਡੋ ਫ਼ੋਰਸ ਕੋਲੋਂ ਸੁਰੱਖਿਆ ਲੈਂਦੇ ਰਹੇ : ਕੈਪਟਨ

Posted on February 17th, 2014



ਪਟਿਆਲਾ- ਸੀਨੀਅਰ ਕਾਂਗਰਸ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ  ਕਿ ਉਨ੍ਹਾਂ ਆਪ੍ਰੇਸ਼ਨ ਬਲੂਸਟਾਰ ਦਾ ਸਖ਼ਤ ਵਿਰੋਧ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਮੇਂ ਦੀ ਕੇਂਦਰ ਸਰਕਾਰ ਨੂੰ ਹਰਮੰਦਰ ਸਾਹਿਬ ਵਿਖੇ ਫ਼ੌਜੀ ਕਾਰਵਾਈ ਕਰਨ ਦੀ ਸਲਾਹ ਦਿਤੀ ਸੀ। ਸਾਬਕਾ ਮੁੱਖ ਮੰਤਰੀ ਦਾ ਕਹਿਣਾ ਹੈ,’ ਮੈਂ ਆਪ੍ਰੇਸ਼ਨ ਬਲੂਸਟਾਰ ਦਾ ਸਖ਼ਤ ਵਿਰੋਧ ਕੀਤਾ ਸੀ। ਬਾਦਲ ਨੇ ਤਾਂ ਹਾਲਾਤ ਦੇਖ ਕੇ ਅਪਣਾ ਪੈਂਤੜਾ ਬਦਲ ਲਿਐ।’ ਕੈਪਟਨ ਅਮਰਿੰਦਰ ਸਿੰਘ ਇਥੇ ਮੈਰਿਜ ਪੈਲੇਸ ਵਿਚ ਹੋ ਰਹੇ ਵਿਆਹ ਸਮਾਗਮ ਵਿਚ ਆਏ ਹੋਏ ਸਨ। ਅਕਾਲੀ ਦਲ ਦੇ ਆਗੂਆਂ ਸੁਖਦੇਵ ਸਿੰਘ ਢੀਂਡਸਾ ਅਤੇ ਬਲਵਿੰਦਰ ਸਿੰਘ ਭੂੰਦੜ ਨੇ ਬੀਤੇ ਦਿਨੀਂ ਦੋਸ਼ ਲਾਇਆ ਸੀ ਕਿ ਕੈਪਟਨ ਨੇ ਇੰਦਰਾ ਗਾਂਧੀ ਨੂੰ ਫ਼ੌਜੀ ਕਾਰਵਾਈ ਕਰਨ ਦੀ ਸਲਾਹ ਦਿਤੀ ਸੀ। ਕੈਪਟਨ ਨੇ ਕਿਹਾ ਕਿ ਮੁੱਖ ਮੰਤਰੀ ਖ਼ੁਦ ਜਵਾਬ ਦੇਣ ਕਿਉਂਕਿ ਢੀਂਡਸਾ ਅਤੇ ਭੂੰਦੜ ਉਸ ਸਮੇਂ ਇਸ ਮਾਮਲੇ ਦਾ ਹਿੱਸਾ ਨਹੀਂ ਸਨ। ਉਨ੍ਹਾਂ ਕਿਹਾ ਕਿ ਫ਼ੌਜੀ ਕਾਰਵਾਈ ਦਾ ਵਿਰੋਧ ਕਰਨ ਦੇ ਮਾਮਲੇ ਵਿਚ ਉਨ੍ਹਾਂ ਨੂੰ ਅਕਾਲੀਆਂ ਦੇ ਪ੍ਰਮਾਣ ਪੱਤਰ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਬਲੂਸਟਾਰ ਦੇ ਵਿਰੋਧ ਵਿਚ ਨਾ ਸਿਰਫ਼ ਪਾਰਟੀ ਤੋਂ ਉਨ੍ਹਾਂ ਅਸਤੀਫ਼ਾ ਦਿਤਾ ਸੀ ਸਗੋਂ ਅਪਣੀ ਸੰਸਦ ਮੈਂਬਰੀ ਵੀ ਛੱਡ ਦਿਤੀ ਸੀ। 

ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਚਲ ਰਹੇ ਘਟਨਾਕ੍ਰਮ ਦੇ ਮਾਮਲੇ ਵਿਚ ਉਹ 1980 ਤੋਂ ਜਨਵਰੀ 1984 ਤਕ ਹੋਣ ਵਾਲੀ ਗੱਲਬਾਤ ਵਿਚ ਸ਼ਾਮਲ ਸਨ। ਪਰ ਜਨਵਰੀ 1984 ਵਿਚ ਉਹ ਖ਼ੁਦ ਹੀ ਗੱਲਬਾਤ ਤੋਂ ਅਲੱਗ ਹੋ ਗਏ ਸਨ। ਕੈਪਟਨ ਨੇ ਕਿਹਾ ਕਿ ਉਸ ਸਮੇਂ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਸੀ ਜਿਸ ਵਿਚ ਬਾਦਲ, ਗੁਰਚਰਨ ਸਿੰਘ ਟੌਹੜਾ ਅਤੇ ਸੁਰਜੀਤ ਸਿੰਘ ਬਰਨਾਲਾ ਸਨ। ਕਮੇਟੀ ਦੀ ਬੈਠਕ ਤੋਂ ਪਹਿਲਾਂ ਹੀ ਬਾਦਲ ਨੇ ਮਈ 1984 ਵਿਚ ਇੰਦਰਾ ਗਾਂਧੀ ਨਾਲ ਮੀਟਿੰਗ ਕਰ ਲਈ ਸੀ ਅਤੇ ਦਰਬਾਰ ਸਾਹਿਬ ਵਿਚ ਫ਼ੌਜ ਵਾੜਨ ਦੀ ਇਜਾਜ਼ਤ ਦੇ ਦਿਤੇ।  ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਸ ਸਮੇਂ ਸ. ਬਾਦਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਤੋਂ ਡਰੇ ਹੋਏ ਸਨ ਅਤੇ ਉਹ ਅਪਣੀ ਜਾਨ ਬਚਾਉਣ ਲਈ ਖ਼ਾਲਿਸਤਾਨ ਕਮਾਂਡੋ ਫ਼ੋਰਸ ਦੇ ਮੁਖੀ ਗੁਰਜੰਟ ਸਿੰਘ ਰਾਜਸਥਾਨੀ ਕੋਲੋਂ ਸੁਰੱÎਖਿਆ ਲੈਂਦੇ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸ਼ਹੀਦੀ ਯਾਦਗਾਰ ਦੇ ਵਿਰੁੱਧ ਹਨ।



Archive

RECENT STORIES